Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ
11/25/2020 12:19:22 PM
ਜਲੰਧਰ(ਬਿਊਰੋ) - ਹਿੰਦੂ ਧਰਮ ’ਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਜਿਸ ਘਰ ’ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਉਸ ਘਰ ’ਚ ਹਮੇਸ਼ਾ ਬਰਕਤ ਰਹਿੰਦੀ ਹੈ । ਘਰ ’ਚ ਖੁਸ਼ੀਆ ਆਉਂਦੀਆਂ ਹਨ। ਧਰਮ ਗ੍ਰੰਥਾਂ ’ਚ ਤੁਲਸੀ ਨੂੰ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਤੁਲਸੀ ਦੇ ਪੌਦੇ ’ਚ ਕਈ ਗੁਣ ਹੁੰਦੇ ਹਨ। ਤੁਲਸੀ ਦੀ ਘਰ-ਘਰ ਵਿਚ ਪੂਜਾ ਵੀ ਕੀਤੀ ਜਾਂਦੀ ਹੈ। ਉਂਝ ਤਾਂ ਤੁਲਸੀ ਵਿਆਹ ਲਈ ਕਾਰਤਿਕ, ਸ਼ੁਕਲ ਪੱਖ, ਨਵਮੀ ਦੀ ਤਿਥਿ ਠੀਕ ਹੁੰਦੀ ਹੈ ਪਰ ਕੁਝ ਲੋਕ ਏਕਾਦਸ਼ੀ ਤੋਂ ਪੁੰਨਿਆ ਤੱਕ ਤੁਲਸੀ ਪੂਜਨ ਕਰ ਤੁਲਸੀ ਦਾ ਵਿਆਹ ਕਰਦੇ ਹਨ।
ਤੁਲਸੀ ਦੇ ਵਿਆਹ ਦਾ ਸ਼ੁੱਭ ਮਹੂਰਤ
ਤੁਲਸੀ ਦਾ ਵਿਆਹ ਏਕਾਦਸ਼ੀ ਅਤੇ ਦਵਾਦਸ਼ੀ ਦੋਵੇਂ ਤਾਰੀਖ਼ਾਂ ਨੂੰ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਤਾਰੀਖ਼ਾਂ ਦਾ ਸਮਾਂ ਵੀ ਵੱਖਰਾ ਹੈ।
ਏਕਾਦਸ਼ੀ ਤਾਰੀਖ਼ਾਂ ਦੀ ਸ਼ੁਰੂਆਤ : 25 ਨਵੰਬਰ 2020, ਬੁੱਧਵਾਰ ਸਵੇਰੇ 2:42 ਵਜੇ
ਏਕਾਦਸ਼ੀ ਤਾਰੀਖ਼ਾਂ ਦੀ ਸਮਾਪਤੀ : 26 ਨਵੰਬਰ 2020, ਵੀਰਵਾਰ ਸ਼ਾਮ 5.10 ਵਜੇ ਤੱਕ
ਤੁਲਸੀ ਦੇ ਵਿਆਹ ਦੀ ਤਾਰੀਖ਼ : 26 ਨਵੰਬਰ 2020, ਵੀਰਵਾਰ
ਦਵਾਦਸ਼ੀ ਤਾਰੀਖ਼ਾਂ ਦੀ ਸ਼ੁਰੂਆਤ : 05.09 ਵਜੇ (26 ਨਵੰਬਰ 2020)
ਦਵਾਦਸ਼ੀ ਤਾਰੀਖ਼ਾਂ ਦੀ ਸਮਾਪਤੀ : 07.45 ਵਜੇ (27 ਨਵੰਬਰ 2020)
ਵਿਆਹ ਦੀ ਪੂਜਨ ਵਿਧੀ
ਤੁਲਸੀ ਵਿਆਹ ਲਈ ਤੁਲਸੀ ਦੇ ਪੌਦਿਆਂ ਦੇ ਚੁਫੇਰੇ ਮੰਡਪ ਬਣਾਉਣਾ ਪਵੇਗਾ। ਫਿਰ ਤੁਲਸੀ ਦੇ ਪੌਦਿਆਂ ਨੂੰ ਇਕ ਲਾਲ ਚੁੰਨੀ ਚੜ੍ਹਾਓ। ਨਾਲ ਹੀ ਸਾਰੇ ਸ਼ਿੰਗਾਰ ਦੀਆਂ ਚੀਜ਼ਾਂ ਵੀ ਭੇਟ ਕਰੋ। ਇਸ ਤੋਂ ਬਾਅਦ ਗਣੇਸ਼ ਜੀ ਤੇ ਸ਼ਾਲੀਗ੍ਰਾਮ ਭਗਵਾਨ ਦੀ ਪੂਜਾ ਕਰੋ। ਸ਼ਾਲੀਗ੍ਰਾਮ ਭਗਵਾਨ ਦੀ ਮੂਰਤੀ ਦਾ ਸਿੰਘਾਸਨ ਹੱਥ ਲਓ। ਫਿਰ ਇਨ੍ਹਾਂ ਦੀ ਸੱਤ ਪਰਿਕਰਮਾ ਤੁਲਸੀ ਜੀ ਦੇ ਨਾਲ ਕਰਵਾਓ। ਆਰਤੀ ਕਰੋ ਤੇ ਵਿਆਹ ਦੇ ਮੰਗਲਗੀਤ ਜ਼ਰੂਰ ਗਾਓ।
ਪੌਰਾਣਿਕ ਕਥਾ ਅਨੁਸਾਰ, ਇਕ ਵਾਰ ਤੁਲਸੀ ਨੇ ਵਿਸ਼ਨੂੰ ਜੀ ਨੂੰ ਗੁੱਸੇ ਵਿਚ ਆ ਕੇ ਸਰਾਪ ਦੇ ਦਿੱਤਾ ਸੀ ਜਿਸ ਕਾਰਨ ਉਹ ਪੱਥਰ ਦੇ ਬਣ ਗਏ ਸਨ। ਇਸ ਸਰਾਪ ਤੋਂ ਮੁਕਤ ਹੋਣ ਲਈ ਵਿਸ਼ਨੂੰ ਜੀ ਨੇ ਸ਼ਾਲੀਗ੍ਰਾਮ ਦਾ ਅਵਤਾਰ ਲਿਆ। ਇਸ ਤੋਂ ਬਾਅਦ ਉਨ੍ਹਾਂ ਮਾਤਾ ਤੁਲਸੀ ਨਾਲ ਵਿਆਹ ਕੀਤਾ। ਅਜਿਹਾ ਕਿਹਾ ਜਾਂਦਾ ਹੈ ਕਿ ਮਾਤਾ ਲਕਸ਼ਮੀ ਦਾ ਅਵਤਾਰ ਮਾਤਾ ਤੁਲਸੀ ਹੈ। ਕਈ ਥਾਈਂ ਦਵਾਦਸ਼ੀ ਵਾਲੇ ਦਿਨ ਤੁਲਸੀ ਵਿਆਹ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ