ਮੰਗਲਵਾਰ ਨੂੰ ਹੈ ਹਨੂਮਾਨ ਜਯੰਤੀ, ਜਾਣੋ ਰਾਮ ਭਗਤ ਬਜਰੰਗਬਲੀ ਦੀ ਜਨਮਕਥਾ
4/25/2021 6:17:28 PM
ਨਵੀਂ ਦਿੱਲੀ - ਹਨੂਮਾਨ ਜੀ ਇਕ ਅਜਿਹੇ ਦੇਵਤਾ ਹਨ ਜੋ ਕਲਯੁਗ ਵਿਚ ਵੀ ਧਰਤੀ 'ਤੇ ਵਿਰਾਜਮਾਨ ਹਨ। ਭਗਵਾਨ ਹਨੂਮਾਨ ਦੀ ਪੂਜਾ ਕਰਨ ਨਾਲ ਮਨੁੱਖ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕਰਨ ਨਾਲ ਵਿਸ਼ਵਾਸ ਵਧਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਨੂਮਾਨ ਜੀ ਦਾ ਜਨਮ ਦਿਹਾੜਾ ਇਸ ਵਾਰ 27 ਅਪ੍ਰੈਲ (ਮੰਗਲਵਾਰ) ਨੂੰ ਮਨਾਇਆ ਜਾਵੇਗਾ। ਸ਼ਰਧਾਲੂ ਪੂਰੀ ਸ਼ਰਧਾ ਨਾਲ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ। ਇਸ ਦਿਨ ਹਨੂੰਮਾਨ ਜੀ ਨੂੰ ਖੁਸ਼ ਕਰਨ ਲਈ ਸ਼ਰਧਾਲੂ ਰਾਮਾਇਣ, ਰਾਮਚਰਿਤ ਮਾਨਸ ਦਾ ਅਖੰਡ ਪਾਠ, ਸੁੰਦਰਕਾਂਡ ਦਾ ਪਾਠ, ਹਨੂੰਮਾਨ ਚਾਲੀਸਾ, ਬਜਰੰਗ ਬਾਣ, ਹਨੂਮਾਨ ਬਾਹੁਕ ਦਾ ਪਾਠ ਕਰਦੇ ਹਨ।
ਹਨੁਮਾਨ ਜੀ ਦੇ ਵੱਖ-ਵੱਖ ਨਾਮ
ਪਵਨ ਪੁੱਤਰ ਹਨੂਮਾਨ ਜੀ ਨੂੰ ਹੋਰ ਬਹੁਤ ਸਾਰੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਹਨੂਮਾਨ ਜੀ ਨੂੰ ਚਿਰੰਜੀਵੀ, ਬਜਰੰਗਬਲੀ, ਪਵਨਸੁਤ, ਮਹਾਵੀਰ, ਅੰਜਨੀਸੂਤ, ਸੰਕਟਮੋਚਨ ਅਤੇ ਅੰਜਨੇਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਲਦ ਲੱਗਣ ਵਾਲਾ ਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ , ਜਾਣੋ ਤਾਰੀਖ਼ ਅਤੇ ਸਮਾਂ
ਹਨੁਮਾਨ ਜੈਯੰਤੀ ਦੀ ਤਾਰੀਖ ਅਤੇ ਸ਼ੁਭ ਮਹੂਰਤ
ਹਨੂੰਮਾਨ ਜੈਯੰਤੀ 2021 ਮਿਤੀ - 27 ਅਪ੍ਰੈਲ 2021 (ਮੰਗਲਵਾਰ)
ਪੂਰਨਮਾਸ਼ੀ ਤਾਰੀਖ ਆਰੰਭ - 26 ਅਪ੍ਰੈਲ 2021 (ਸੋਮਵਾਰ) ਦੀ ਦੁਪਹਿਰ 12:44 ਵਜੇ ਤੋਂ
ਪੂਰਨਮਾਸ਼ੀ ਤਾਰੀਖ ਸਮਾਪਤੀ - 27 ਅਪ੍ਰੈਲ 2021 (ਮੰਗਲਾਵਰ) ਰਾਤ 9:01 ਵਜੇ ਤੱਕ
ਇਹ ਵੀ ਪੜ੍ਹੋ : ਧਨ-ਦੌਲਤ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਹੋ ਜਾਣਗੀਆਂ ਦੂਰ, ਘਰ ਵਿਚ ਰੱਖੋ ਇਹ ਚੀਜ਼
ਹਨੂਮਾਨ ਜੀ ਦੀ ਜਨਮ ਕਥਾ
ਪੁਰਾਤਨ ਕਥਾ ਅਨੁਸਾਰ ਇਕ ਵਾਰ ਮਹਾਨ ਰਿਸ਼ੀ ਅੰਗਿਰਾ ਸਵਰਗਲੋਕ ਪਹੁੰਚ ਗਏ। ਜਿਥੇ ਇਕ ਪੁੰਜਿਕਸਥਲਾ ਨਾਮ ਦੀ ਇਕ ਸੁੰਦਰ ਅਪਸਰਾ ਨੂੰ ਇੰਦਰ ਨੇ ਨ੍ਰਿਤ ਲਈ ਬੁਲਾਇਆ ਸੀ। ਪਰ ਰਿਸ਼ੀ ਨੇ ਇਸ ਨ੍ਰਿਤ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਉਸਨੇ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਨ੍ਰਿਤ ਖਤਮ ਹੋਣ ਤੋਂ ਬਾਅਦ ਅਪਸਰਾ ਨੇ ਰਿਸ਼ੀ ਨੂੰ ਆਪਣੇ ਨ੍ਰਿਤ ਬਾਰੇ ਪੁੱਛਿਆ ਤਾਂ ਰਿਸ਼ੀ ਨੇ ਸੱਚ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨ੍ਰਿਤ ਵਿਚ ਕੋਈ ਰੁਚੀ ਨਹੀਂ ਹੈ। ਅਪਸਾਰਾ ਇਹ ਜਵਾਬ ਸੁਣ ਕੇ ਗੁੱਸੇ ਵਿਚ ਆ ਗਈ। ਅਪਸਰਾ ਦੇ ਇਸ ਕਾਰਜ ਤੇ ਰਿਸ਼ੀ ਨਾਰਾਜ਼ ਹੋ ਗਏ ਅਤੇ ਅਪਸਰਾ ਨੂੰ ਬਾਂਦਰੀ ਹੋਣ ਦਾ ਸਰਾਪ ਦੇ ਦਿੱਤਾ।
ਇਹ ਵੀ ਪੜ੍ਹੋ : ਮੱਥੇ 'ਤੇ ਤਿਲਕ ਲਗਾਉਣ ਲਈ ਸਹੀ ਉਂਗਲੀ ਦਾ ਇਸਤੇਮਾਲ ਕਰਨਾ ਹੈ ਬਹੁਤ ਜ਼ਰੂਰੀ, ਜਾਣੋ ਫਾਇਦੇ
ਜਦੋਂ ਅਪਸਰਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤਾਂ ਉਸਨੇ ਰਿਸ਼ੀ ਤੋਂ ਮੁਆਫੀ ਮੰਗੀ, ਪਰੰਤੂ ਰਿਸ਼ੀ ਨੇ ਆਪਣਾ ਸਰਾਪ ਵਾਪਸ ਨਹੀਂ ਲਿਆ। ਇਸ ਤੋਂ ਬਾਅਦ ਅਪਸਰਾ ਇਕ ਹੋਰ ਰਿਸ਼ੀ ਮੁਨੀ ਕੋਲ ਪਹੁੰਚੀ ਅਤੇ ਸਾਰੀ ਘਟਨਾ ਬਾਰੇ ਦੱਸਿਆ। ਰਿਸ਼ੀ ਮੁਨੀ ਨੇ ਅਪਸਰਾ ਨੂੰ ਦੱਸਿਆ ਕਿ ਸਤਯੁਗ ਵਿਚ ਭਗਵਾਨ ਵਿਸ਼ਨੂੰ ਦਾ ਅਵਤਾਰ ਪ੍ਰਗਟ ਹੋਵੇਗਾ। ਇਸ ਤੋਂ ਬਾਅਦ ਅਪਸਰਾ ਨੇ ਸਤਯੁਗ ਵਿਚ ਵਾਨਰ ਰਾਜ ਕੁੰਜਰ ਦੀ ਧੀ ਅੰਜਨਾ ਦੇ ਰੂਪ ਵਿਚ ਜਨਮ ਲਿਆ। ਅੰਜਨਾ ਦਾ ਵਿਆਹ ਵਨਰਾਜ ਰਾਜ ਕਪਿਰਾਜ ਕੇਸਰੀ ਨਾਲ ਹੋਇਆ। ਹਨੂੰਮਾਨ ਦਾ ਜਨਮ ਉਨ੍ਹਾਂ ਦੋਵਾਂ ਦੇ ਪੁੱਤਰ ਵਜੋਂ ਹੋਇਆ ਸੀ।
ਗਿਆਨ ਅਤੇ ਵਿਦਿਆ ਦੇ ਦਾਤਾ
ਹਨੂਮਾਨ ਜੀ ਸਰਵ ਉੱਤਮ ਰਾਮ ਭਗਤ ਮੰਨੇ ਜਾਂਦੇ ਹਨ, ਇਸ ਲਈ ਹਨੂਮਾਨ ਜੀ ਉਨ੍ਹਾਂ ਨੂੰ ਵਿਸ਼ੇਸ਼ ਆਸ਼ਿਰਵਾਦ ਦਿੰਦੇ ਹਨ ਜੋ ਭਗਵਾਨ ਰਾਮ ਦੀ ਪੂਜਾ ਕਰਦੇ ਹਨ। ਇਸ ਦੇ ਨਾਲ ਹਨੂਮਾਨ ਜੀ ਤਾਕਤ, ਬੁੱਧੀ, ਵਿਦਿਆ ਅਤੇ ਬਹਾਦਰੀ ਦੇ ਦਾਤਾ ਵੀ ਹਨ। ਹਨੂੰਮਾਨ ਜੀ ਨੂੰ ਸੰਕਟ ਮੋਚਨ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਬੱਚੇ ਦੇ ਨਾਮਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ , ਧਿਆਨ ਰੱਖਣਾ ਹੈ ਬਹੁਤ ਜ਼ਰੂਰੀ
ਨੋਟ - ਕਥਾ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।