ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਚਮਕ ਪਵੇਗੀ ਤੁਹਾਡੀ ਸੁੱਤੀ ਹੋਈ ਕਿਸਮਤ
2/9/2021 3:43:15 PM
ਜਲੰਧਰ (ਬਿਊਰੋ) - ਹਨੁਮਾਨ ਜੀ ਨੂੰ ਸੰਕਟਮੋਚਨ ਕਿਹਾ ਜਾਂਦਾ ਹੈ। ਹਨੁਮਾਨ ਜੀ ਆਪਣੇ ਹਰੇਕ ਭਗਤ ਦੀ ਰੱਖਿਆ ਜ਼ਰੂਰ ਕਰਦੇ ਹਨ। ਇਸ ਲਈ ਜੀਵਨ ਵਿੱਚ ਜੇਕਰ ਕੋਈ ਵੀ ਕਸ਼ਟ ਆਉਂਦਾ ਹੈ ਤਾਂ ਤੁਸੀਂ ਨਾ ਹੀ ਕਦੇ ਡਰੋ ਅਤੇ ਨਾ ਹੀ ਕਦੇ ਨਿਰਾਸ਼ ਹੋਵੋ ਬਸ ਹਨੁਮਾਨ ਜੀ ਦੀ ਸ਼ਰਨ ਵਿੱਚ ਚੱਲੇ ਜਾਓ। ਹਨੁਮਾਨ ਜੀ ਦੀ ਪੂਜਾ ਕਰੋ। ਮੰਗਲਵਾਰ ਵਾਲੇ ਦਿਨ ਹਨੁਮਾਨ ਜੀ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ ਅਤੇ ਦੁਖਾਂ ਦਾ ਅੰਤ ਹੋ ਜਾਂਦਾ ਹੈ। ਪੂਜਾ ਕਰਨ ਦੇ ਇਲਾਵਾ ਜੋ ਲੋਕ ਮੰਗਲਵਾਰ ਵਾਲੇ ਦਿਨ ਹੇਠ ਦਿੱਤੇ ਉਪਾਅ ਕਰਦੇ ਹਨ, ਉਨ੍ਹਾਂ ’ਤੇ ਵੀ ਬਜਰੰਗਬਲੀ ਜੀ ਦੀ ਕ੍ਰਿਪਾ ਹੋ ਜਾਂਦੀ ਹੈ। ਇਸ ਲਈ ਤੁਸੀਂ ਹਨੁਮਾਨ ਜੀ ਦੀ ਪੂਜਾ ਕਰਨ ਤੋਂ ਇਲਾਵਾ ਇਹ ਉਪਾਅ ਹਰੇਕ ਮੰਗਲਵਾਰ ਨੂੰ ਜ਼ਰੂਰ ਕਰੋ....
ਗੁੜ ਦਾ ਭੋਗ
ਮੰਗਲਵਾਰ ਨੂੰ ਹਨੁਮਾਨ ਜੀ ਦੀ ਪੂਜਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਗੁੜ ਦਾ ਭੋਗ ਲਗਾਓ। ਪੂਜਾ ਖ਼ਤਮ ਹੋਣ ਮਗਰੋਂ ਗੁੜ ਨੂੰ ਪ੍ਰਸਾਦ ਦੇ ਤੌਰ ਉੱਤੇ ਸਭ ਨੂੰ ਵੰਡ ਦਿਓ ਜਾਂ ਕਿਸੇ ਗਾਂ ਨੂੰ ਖਿਲਾ ਦਿਓ। ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਚਮਕ ਪਵੇਗੀ।
ਚਮੇਲੀ ਦੇ ਤੇਲ ਦਾ ਪ੍ਰਯੋਗ
ਹਨੁਮਾਨ ਜੀ ਦੀ ਪੂਜਾ ਕਰਦੇ ਸਮੇਂ ਸਿਰਫ਼ ਚਮੇਲੀ ਦੇ ਤੇਲ ਦਾ ਹੀ ਪ੍ਰਯੋਗ ਕਰੋ। ਪੂਜਾ ਕਰਦੇ ਸਮੇਂ ਇਸ ਤੇਲ ਦਾ ਹੀ ਦੀਵਾ ਜਗਾਓ। ਨਾਲ ਹੀ ਚਮੇਲੀ ਦੇ ਫੁਲ ਵੀ ਹਨੁਮਾਨ ਜੀ ਨੂੰ ਅਰਪਿਤ ਕਰੋ। ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਚਮਕ ਪਵੇਗੀ।
ਲਾਲ ਰੰਗ ਦਾ ਰੁਮਾਲ ਚੜ੍ਹਾਓ
ਮੰਗਲਵਾਰ ਨੂੰ ਹਨੁਮਾਨ ਜੀ ਨੂੰ ਲਾਲ ਰੰਗ ਦਾ ਰੁਮਾਲ ਚੜ੍ਹਾਓ। ਫਿਰ ਪੂਜਾ ਕਰੋ। ਪੂਜਾ ਕਰਨ ਤੋਂ ਬਾਅਦ ਰੂਮਾਲ ਆਪਣੇ ਨਾਲ ਘਰ ਲੈ ਆਓ। ਇਸ ਰੂਮਲ ਨੂੰ ਆਪਣੇ ਨਾਲ ਹਮੇਸ਼ਾ ਰੱਖੋ। ਅਜਿਹਾ ਕਰਨ ਨਾਲ ਤੁਹਾਡੀ ਹਰੇਕ ਪਰੇਸ਼ਾਨੀ ਦੂਰ ਹੋ ਜਾਵੇਗੀ ਅਤੇ ਤੁਹਾਡੀ ਕਿਸਮਤ ਚਮਕ ਪਵੇਗੀ।
ਭੈੜੇ ਸੁਫ਼ਨੇ ਆਉਣੇ ਬੰਦ ਹੋ ਜਾਣਗੇ
ਡਰ ਮਹਿਸੂਸ ਹੋਣ ਉੱਤੇ ਹਨੁਮਾਨ ਚਾਲੀਸਾ ਪੜ੍ਹੋਂ। ਹਨੁਮਾਨ ਚਾਲੀਸਾ ਪੜ੍ਹਨ ਨਾਲ ਡਰ ਦੂਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਭੈੜੇ ਸੁਫ਼ਨੇ ਆਉਂਦੇ ਹਨ, ਉਹ ਲੋਕ ਹਨੁਮਾਨ ਜੀ ਨੂੰ ਸੰਧੂਰ ਅਰਪਿਤ ਕਰਨ ਅਤੇ ਫਿਰ ਇਸ ਸੰਧੂਰ ਨੂੰ ਘਰ ਲੈ ਆਉਣ। ਇੱਕ ਕਾਗਜ਼ ਵਿੱਚ ਸੰਧੂਰ ਪਾ ਕੇ ਉਸ ਨੂੰ ਆਪਣੇ ਬਿਸਤਰੇ ਹੇਠਾਂ ਰੱਖ ਦਿਓ। ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।