ਆਰਥਿਕ ਖ਼ੁਸ਼ਹਾਲੀ ਅਤੇ ਤਰੱਕੀ ਲਈ ਅਜ਼ਮਾਓ ਇਹ ਵਾਸਤੂ ਟਿਪਸ
2/17/2022 5:52:49 PM
ਨਵੀਂ ਦਿੱਲੀ - ਤੁਸੀਂ ਆਮ ਤੌਰ 'ਤੇ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਉਨ੍ਹਾਂ ਨੂੰ ਦਿਨ ਭਰ ਭਰਪੂਰ ਮਿਹਨਤ ਕਰਕੇ ਵੀ ਪੂਰਾ ਲਾਭ ਨਹੀਂ ਮਿਲ ਰਿਹਾ ਹੈ। ਇਸ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਦਰਅਸਲ ਵਾਸਤੂ ਸ਼ਾਸਤਰ ਵਿਚ ਚਾਰ ਦਿਸ਼ਾਵਾਂ ਦਾ ਖ਼ਾਸ ਮਹੱਤਵ ਦੱਸਿਆ ਗਿਆ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਦਿਸ਼ਾਵਾਂ ਦਾ ਵਾਸਤੂ ਦੇ ਹਿਸਾਬ ਨਾਲ ਸੰਤੁਲਨ ਨਾ ਬਣਾਇਆ ਜਾਵੇ ਤਾਂ ਉਸ ਘਰ ਦੇ ਵਿਅਕਤੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਘਰ ਦੀਆਂ ਦਿਸ਼ਾਵਾਂ ਮੁਤਾਬਕ ਸਹੀ ਸੰਤੁਲਨ ਬਣਾਉਣ ਲਈ ਕੁਝ ਸੁਝਾਅ ਦੇਣ ਜਾ ਰਹੇ ਹਾਂ।
ਇਹ ਵੀ ਪੜ੍ਹੋ: ਸੱਸ-ਨੂੰਹ ਦੇ ਰਿਸ਼ਤੇ 'ਚ ਆਵੇਗੀ ਮਿਠਾਸ, ਅਪਣਾਓ ਇਹ ਵਾਸਤੂ ਨੁਸਖ਼ੇ
ਪੂਰਬ, ਉੱਤਰ ਅਤੇ ਪੂਰਬ-ਉੱਤਰ ਦਿਸ਼ਾ ਵਿਚ ਲਗਾਓ ਕੁਬੇਰ ਯੰਤਰ
ਕੁਬੇਰ ਜੀ ਨੂੰ ਧਨ ਦੇ ਦੇਵਤਾ ਮੰਨਿਆ ਜਾਂਦਾ ਹੈ। ਵਾਸਤੂ ਮੁਤਾਬਕ ਘਰ ਦੀ ਉੱਤਰ-ਪੂਰਬ ਦਿਸ਼ਾ ਕੁਬੇਰ ਦੇਵਤਾ ਦੀ ਮੰਨੀ ਜਾਂਦੀ ਹੈ। ਅਜਿਹੀ ਸਥਿਤੀ 'ਚ ਘਰ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਇਸ ਦਿਸ਼ਾ 'ਚ ਕੁਬੇਰ ਯੰਤਰ ਜਾਂ ਸ਼ੀਸ਼ਾ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਤਰੱਕੀ ਦੇ ਰਾਹ ਖੁੱਲ੍ਹਦੇ ਹਨ। ਇਸ ਦੇ ਨਾਲ ਹੀ ਇਸ ਦਿਸ਼ਾ ਵਿਚ ਜੁੱਤੀਆਂ-ਚੱਪਲਾਂ, ਕਿਸੇ ਤਰ੍ਹਾਂ ਦਾ ਰੈਕ, ਫਰਨੀਚਰ ਅਤੇ ਹੋਰ ਭਾਰਾ ਸਮਾਨ ਰੱਖਣ ਤੋਂ ਬਚਣਾ ਚਾਹੀਦਾ ਹੈ।
ਦੱਖਣ-ਪੱਛਮ ਦਿਸ਼ਾ 'ਚ ਰੱਖੋ ਤਿਜੌਰੀ
ਵਾਸਤੂ ਮੁਤਾਬਕ ਘਰ ਦੀ ਦੱਖਣ-ਪੱਛਮ ਦਿਸ਼ਾ ਵਿਚ ਤਿਜੌਰੀ ਅਤੇ ਧਨ ਰੱਖਣ ਵਾਲੀ ਅਲਮਾਰੀ ਰੱਖਣੀ ਚਾਹੀਦੀ ਹੈ। ਇਸ ਦਿਸ਼ਾ 'ਚ ਗਹਿਣੇ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਰੱਖਣੇ ਵੀ ਸ਼ੁੱਭ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ 'ਚ ਰੱਖੀਆਂ ਚੀਜ਼ਾਂ 'ਚ ਕਈ ਗੁਣਾ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ: Vastu Tips:ਗੁਲਾਬ ਦਾ ਫੁੱਲ ਬਦਲ ਸਕਦਾ ਹੈ ਤੁਹਾਡੀ ਕਿਸਮਤ, ਜਾਣੋ ਇਸ ਨਾਲ ਜੁੜੇ ਨੁਸਖੇ
ਉੱਤਰ-ਪੂਰਬ ਦਿਸ਼ਾ 'ਚ ਰੱਖੋ ਐਕੁਏਰਿਅਮ
ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਐਕੁਏਰਿਅਮ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਵਿਸਥਾਰ ਹੁੰਦਾ ਹੈ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਘਰ ਵਿਚ ਅੰਨ ਅਤੇ ਧਨ ਦੀ ਬਰਕਤ ਹੁੰਦੀ ਹੈ।
ਦੱਖਣ-ਪੱਛਮ 'ਚ ਬਣਾਓ ਬਾਥਰੂਮ
ਵਾਸਤੂ ਅਨੁਸਾਰ ਘਰ ਵਿਚ ਗਲਤ ਦਿਸ਼ਾ 'ਚ ਬਣਿਆ ਬਾਥਰੂਮ ਨਕਾਰਾਤਮਕ ਊਰਜਾ ਫੈਲਾਉਣ ਦਾ ਕੰਮ ਕਰਦਾ ਹੈ। ਇਸ ਕਾਰਨ ਸਿਹਤ ਵਿਗੜਨ ਦੇ ਨਾਲ ਆਰਥਿਕ ਸਥਿਤੀ ਵਿਚ ਵੀ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਬਾਥਰੂਮ ਨੂੰ ਹਮੇਸ਼ਾ ਘਰ ਦੀ ਦੱਖਣ-ਪੱਛਮ ਦਿਸ਼ਾ 'ਚ ਹੀ ਬਣਵਾਉਣਾ ਚਾਹੀਦਾ ਹੈ। ਇਸ ਨੂੰ ਕਦੇ ਵੀ ਉੱਤਰ-ਪੱਛਮ ਜਾਂ ਉੱਤਰ-ਪੂਰਬ ਦਿਸ਼ਾ ਵਿਚ ਨਹੀਂ ਬਣਵਾਉਣਾ ਚਾਹੀਦਾ।
ਇਹ ਵੀ ਪੜ੍ਹੋ: Feng Shui: ਘਰ ਦੀ ਇਸ ਦਿਸ਼ਾ 'ਤੇ ਰੱਖੋ Aquarium , ਪਰਿਵਾਰ 'ਚ ਵਧੇਗਾ ਪਿਆਰ ਅਤੇ ਮਿਲੇਗੀ ਤਰੱਕੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।