ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ
2/16/2021 3:51:00 PM
ਜਲੰਧਰ (ਬਿਊਰੋ) - ਧਾਰਮਿਕ ਸ਼ਾਸਤਰਾਂ 'ਚ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਹਨੂੰਮਾਨ ਜੀ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਕੁਝ ਵਿਸ਼ੇਸ਼ ਉਪਾਅ ਕਰਨ ਨਾਲ ਬਜਰੰਗਬਲੀ ਜਲਦ ਖੁਸ਼ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਨਣਾ ਚਾਹੁੰਦੇ ਹੋ ਤਾਂ ਮੰਗਲਵਾਰ ਦੇ ਦਿਨ ਕੁਝ ਖ਼ਾਸ ਉਪਾਅ ਕਰੋ, ਜਿਨ੍ਹਾਂ ਨਾਲ ਵਿਅਕਤੀ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ ਅਤੇ ਆਸਾਨੀ ਨਾਲ ਹਰ ਸਮੱਸਿਆ ਦਾ ਹੱਲ ਹੋ ਜਾਂਦਾ ਹੈ।
ਇਹ ਹਨ ਖ਼ਾਸ ਉਪਾਅ :-
1. ਸਭ ਤੋਂ ਪਹਿਲਾਂ ਜਾਣ ਲਓ ਕਿ ਹਨੂੰਮਾਨ ਚਾਲੀਸਾ ਦੇ ਪਾਠ ਦੀ ਸ਼ੁਰੂਆਤ ਮੰਗਲਵਾਰ ਜਾਂ ਸ਼ਨੀਵਾਰ ਤੋਂ ਕਰਕੇ 40 ਦਿਨਾਂ ਦਾ ਅਨੁਸਰਣ ਕਰੋ। ਉਸ ਤੋਂ ਬਾਅਦ ਅਗਲੇ 11 ਸ਼ਨੀਵਾਰ ਅਤੇ ਅਗਲੇ 11 ਮੰਗਲਵਾਰ ਤਕ ਇਕ ਦਿਨ ਦੇ ਅੰਦਰ 21 ਪਾਠ ਕਰੋ। ਧਿਆਨ ਰੱਖੋ ਕਿ ਪਾਠ ਸਿਰਫ ਸਵੇਰੇ-ਸਵੇਰੇ 4 ਵਜੇ ਸ਼ੁਰੂ ਕਰਨਾ ਹੋਵੇਗਾ ਤਾਂ ਹੀ ਲਾਭ ਪ੍ਰਾਪਤ ਹੋਵੇਗਾ।
2. ਮੰਗਲਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਬੜ ਦੇ ਦਰੱਖਤ ਦਾ ਇਕ ਪੱਤਾ ਤੋੜੋ ਅਤੇ ਇਸ ਨੂੰ ਸਾ8 ਪਾਣੀ ਨਾਲ ਧੋ ਲਓ। ਫਿਰ ਇਸ ਪੱਤੇ ਨੂੰ ਕੁਝ ਦੇਰ ਹਨੂੰਮਾਨ ਜੀ ਦੀ ਪ੍ਰਤਿਮਾ ਸਾਹਮਣੇ ਰੱਖੋ ਅਤੇ ਇਸ ਤੋਂ ਬਾਅਦ ਇਸ 'ਤੇ ਕੇਸਰ ਨਾਲ ਸ਼੍ਰੀ ਰਾਮ ਲਿਖੋ। ਇਸ ਤੋਂ ਬਾਅਦ ਇਸ ਪੱਤੇ ਨੂੰ ਆਪਣੇ ਪਰਸ 'ਚ ਰੱਖ ਲਓ। ਇਸ ਉਪਾਅ ਕਰਨ ਨਾਲ ਤੁਹਾਡੇ ਪੈਸਿਆਂ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਘਰ 'ਚ ਹਮੇਸ਼ਾ ਬਰਕਤ ਬਣੀ ਰਹੇਗੀ। ਜਦੋਂ ਇਹ ਪੱਤਾ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਇਸ ਪੱਤੇ ਨੂੰ ਨਦੀ 'ਚ ਵਹਾਅ ਦਿਓ ਅਤੇ ਇਸ ਪ੍ਰਕਾਰ ਨਾਲ ਇਕ ਹੋਰ ਪੱਤਾ ਅਭਿਮੰਤਰਿਤ ਕਰਕੇ ਆਪਣੇ ਪਰਸ 'ਚ ਰੱਖ ਲਓ।
3. ਮੰਗਲਵਾਰ ਦੇ ਦਿਨ ਹਨੂੰਮਾਨ ਜੀ ਨੂੰ ਚੋਲਾ ਚੜ੍ਹਾਓ। ਹਨੂੰਮਾਨ ਜੀ ਨੂੰ ਚੋਲਾ ਚੜ੍ਹਾਉਣ ਤੋਂ ਪਹਿਲਾਂ ਤੁਸੀ ਇਸ਼ਨਾਨ ਕਰੋ ਅਤੇ ਸ਼ੁੱਧ ਹੋ ਜਾਓ ਅਤੇ ਸਾਫ ਕੱਪੜੇ ਪਹਿਨੋ। ਚੋਲਾ ਚੜਾਉਣ ਲਈ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ ਅਤੇ ਨਾਲ ਹੀ ਚੋਲਾ ਚੜਾਉਂਦੇ ਸਮੇਂ ਇਕ ਦੀਵਾ ਹਨੂੰਮਾਨ ਜੀ ਦੇ ਸਾਹਮਣੇ ਜਗਾ ਕੇ ਰੱਖ ਦਿਓ। ਦੀਵੇ 'ਚ ਵੀ ਚਮੇਲੀ ਦੇ ਤੇਲ ਦਾ ਹੀ ਇਸਤੇਮਾਲ ਕਰੋ। ਚੋਲਾ ਚੜਾਉਣ ਤੋਂ ਬਾਅਦ ਹਨੂੰਮਾਨ ਜੀ ਨੂੰ ਗੁਲਾਬ ਦੇ ਫੁੱਲਾਂ ਦੀ ਮਾਲਾ ਚੜ੍ਹਾਓ ਅਤੇ ਕੇਵੜੇ ਦਾ ਇਤਰ ਹਨੂੰਮਾਨ ਜੀ ਦੀ ਪ੍ਰਤਿਮਾ ਦੇ ਦੋਵਾਂ ਮੋਢਿਆਂ 'ਤੇ ਥੋੜ੍ਹਾ-ਥੋੜ੍ਹਾ ਛਿੜਕ ਦਿਓ। ਹੁਣ ਇਕ ਸਾਬੂਤ ਪਾਨ ਦਾ ਪੱਤਾ ਲਓ ਅਤੇ ਇਸ ਦੇ 'ਤੇ ਥੋੜ੍ਹਾ ਗੁੜ ਅਤੇ ਥੋੜ੍ਹੇ ਛੋਲੇ ਰੱਖ ਕੇ ਹਨੂੰਮਾਨ ਜੀ ਨੂੰ ਇਸ ਦਾ ਭੋਗ ਲਗਾਓ। ਭੋਗ ਲਗਾਉਣ ਤੋਂ ਬਾਅਦ ਉਸੇ ਸਥਾਨ 'ਤੇ ਥੋੜ੍ਹੀ ਦੇਰ ਬੈਠ ਕੇ ਤੁਲਸੀ ਦੀ ਮਾਲਾ ਨਾਲ ਹੇਠਾਂ ਲਿਖੇ ਮੰਤਰ ਦਾ ਜਾਪ ਕਰੋ। ਘੱਟ ਤੋਂ ਘੱਟ 5 ਮਾਲਾ ਜਾਪ ਜ਼ਰੂਰ ਕਰੋ।
ਧੰਨ ਦੀ ਪ੍ਰਾਪਤੀ ਲਈ ਕਰੋ ਇਹ ਉਪਾਅ :-
1. ਧਨ ਦੀ ਕਮੀ ਹੋਵੇ ਤਾਂ ਪਰਸ 'ਚ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਚੌਲ ਦੇ 21 ਸਾਬੂਤ ਦਾਣੇ ਪਾ ਕੇ ਰੱਖੋ ਪਰ ਧਿਆਨ ਰੱਖੋ ਕਿ ਇਸ ਨੂੰ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ ਅਤੇ ਧਨ ਦੀ ਕਮੀ ਵੀ ਪੂਰੀ ਹੁੰਦੀ ਹੈ।
2. ਘਰ 'ਚ ਗਰੀਬੀ ਨੂੰ ਦੂਰ ਕਰਨ ਲਈ ਸ਼ਿਵਲਿੰਗ ਦੇ ਸਾਹਮਣੇ ਅੱਧਾ ਕਿਲੋਗ੍ਰਾਮ ਚੌਲ ਲੈ ਕੇ ਬੈਠ ਜਾਓ। ਇਸ ਤੋਂ ਬਾਅਦ ਚੌਲ ਦੇ ਢੇਰ 'ਚੋਂ ਇਕ ਮੁੱਠੀ ਚੌਲ ਲੈ ਕੇ ਸ਼ਿਵਲਿੰਗ 'ਤੇ ਚੜ੍ਹਾਓ ਅਤੇ ਬਾਕੀ ਦੇ ਚੌਲ ਸ਼ਿਵ ਮੰਦਰ 'ਚ ਹੀ ਦਾਨ ਕਰ ਦਿਓ। ਇਸ ਤਰ੍ਹਾਂ ਲਗਾਤਾਰ ਪੰਜ ਸੋਮਵਾਰ ਕਰਨ ਨਾਲ ਘਰ 'ਚੋਂ ਗਰੀਬੀ ਖ਼ਤਮ ਕੀਤੀ ਜਾ ਸਕਦੀ ਹੈ।
3. ਕਰੀਅਰ ਦੀ ਤਰੱਕੀ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦੇਣੇ ਚਾਹੀਦੇ ਹਨ ਤਾਂ ਕਿ ਇਸ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
4. ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂਵਾਂ ਨੂੰ ਖੀਰ ਅਤੇ ਰੋਟੀ ਖਿਲਾਓ। ਇਸ ਤਰੀਕੇ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਵੀ ਖ਼ਤਮ ਹੁੰਦੇ ਹਨ।