ਕੰਗਾਲ ਨੂੰ ਵੀ ਮਾਲਾਮਾਲ ਕਰ ਸਕਦੈ 'ਪੁਖਰਾਜ'! ਸਿਰਫ਼ 30 ਦਿਨਾਂ 'ਚ ਬਦਲ ਜਾਂਦੀ ਹੈ ਗ੍ਰਹਿਆਂ ਦੀ ਚਾਲ

5/8/2026 9:28:26 AM

ਵੈੱਬ ਡੈਸਕ - ਜੇਕਰ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਜਾਂ ਤੁਹਾਡੀ ਤਰੱਕੀ 'ਚ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ, ਤਾਂ ਜੋਤਿਸ਼ ਸ਼ਾਸਤਰ ਅਨੁਸਾਰ ਵੀਰਵਾਰ ਦੇ ਦਿਨ ਇਕ ਖਾਸ ਰਤਨ ਧਾਰਨ ਕਰਨਾ ਤੁਹਾਡੇ ਲਈ ਕਿਸਮਤ ਬਦਲਣ ਵਾਲਾ ਸਾਬਤ ਹੋ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਇਹ ਰਤਨ ਕਿਸੇ ਨੂੰ ਸੂਟ ਕਰ ਜਾਵੇ, ਤਾਂ ਸਿਰਫ਼ 30 ਦਿਨਾਂ ਦੇ ਅੰਦਰ ਹੀ ਇਸ ਦੇ ਸਕਾਰਾਤਮਕ ਨਤੀਜੇ ਦਿਖਾਈ ਦੇਣ ਲੱਗਦੇ ਹਨ।

ਕਿਹੜਾ ਹੈ ਇਹ ਰਤਨ?

ਅਸੀਂ ਗੱਲ ਕਰ ਰਹੇ ਹਾਂ ਪੁਖਰਾਜ ਰਤਨ ਦੀ, ਜਿਸ ਨੂੰ ਜੋਤਿਸ਼ 'ਚ ਬੇਹੱਦ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਰਤਨ ਦੇ ਸੁਆਮੀ 'ਗੁਰੂ' (ਬ੍ਰਹਸਪਤੀ) ਹਨ। ਇਸ ਨੂੰ ਪਹਿਨਣ ਨਾਲ ਵਿਅਕਤੀ ਦੀ ਕੁੰਡਲੀ 'ਚ ਗੁਰੂ ਗ੍ਰਹਿ ਮਜ਼ਬੂਤ ਹੁੰਦਾ ਹੈ, ਜਿਸ ਨਾਲ ਸੁਖ-ਸਮ੍ਰਿਧੀ 'ਚ ਵਾਧਾ ਹੁੰਦਾ ਹੈ।

ਪੁਖਰਾਜ ਪਹਿਨਣ ਦੇ ਵੱਡੇ ਫਾਇਦੇ :-

ਸਰੋਤਾਂ ਅਨੁਸਾਰ ਪੁਖਰਾਜ ਧਾਰਨ ਕਰਨ ਦੇ ਕਈ ਲਾਭ ਹਨ :-

ਆਰਥਿਕ ਸਥਿਤੀ
- ਇਸ ਨਾਲ ਆਰਥਿਕ ਪੱਖ ਮਜ਼ਬੂਤ ਹੁੰਦਾ ਹੈ ਅਤੇ ਰੁਕਿਆ ਹੋਇਆ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।

ਕਾਰੋਬਾਰ ਅਤੇ ਕਰੀਅਰ
- ਵਪਾਰ 'ਚ ਲਾਭ ਹੁੰਦਾ ਹੈ ਅਤੇ ਕਰੀਅਰ 'ਚ ਸ਼ੁਭ ਨਤੀਜੇ ਮਿਲਦੇ ਹਨ।

ਵਿਆਹੁਤਾ ਜੀਵਨ
- ਜਿਨ੍ਹਾਂ ਲੋਕਾਂ ਦੇ ਵਿਆਹ 'ਚ ਰੁਕਾਵਟਾਂ ਆ ਰਹੀਆਂ ਹਨ ਜਾਂ ਵਿਆਹੁਤਾ ਜੀਵਨ 'ਚ ਦਿੱਕਤਾਂ ਹਨ, ਉਨ੍ਹਾਂ ਲਈ ਇਹ ਰਤਨ 'ਰਾਮਬਾਣ' ਮੰਨਿਆ ਜਾਂਦਾ ਹੈ।

ਮਾਨਸਿਕ ਸ਼ਕਤੀ
- ਇਸ ਨਾਲ ਇਕਾਗਰਤਾ ਵਧਦੀ ਹੈ ਅਤੇ ਸਮਾਜ 'ਚ ਮਾਣ-ਸਤਿਕਾਰ ਵਧਦਾ ਹੈ।

ਪਹਿਨਣ ਦੀ ਸਹੀ ਵਿਧੀ :-

ਪੁਖਰਾਜ ਨੂੰ ਸਹੀ ਵਿਧੀ ਨਾਲ ਪਹਿਨਣਾ ਬਹੁਤ ਜ਼ਰੂਰੀ ਹੈ:

ਦਿਨ
- ਇਸ ਨੂੰ ਵੀਰਵਾਰ ਵਾਲੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਧਾਰਨ ਕਰਨਾ ਚਾਹੀਦਾ ਹੈ।

ਧਾਤੂ ਅਤੇ ਉਂਗਲ
- ਇਸ ਨੂੰ ਹਮੇਸ਼ਾ ਸੋਨੇ ਦੀ ਅੰਗੂਠੀ 'ਚ ਜੜਵਾ ਕੇ ਸੱਜੇ ਹੱਥ ਦੀ ਤਰਜਨੀ ਉਂਗਲ (ਪਹਿਲੀ ਉਂਗਲ) 'ਚ ਪਹਿਨਣਾ ਚਾਹੀਦਾ ਹੈ।

ਸ਼ੁੱਧੀਕਰਨ
- ਧਾਰਨ ਕਰਨ ਤੋਂ ਪਹਿਲਾਂ ਰਤਨ ਨੂੰ ਗੰਗਾਜਲ ਅਤੇ ਕੱਚੇ ਦੁੱਧ ਨਾਲ ਸ਼ੁੱਧ ਜ਼ਰੂਰ ਕਰੋ।

ਮੰਤਰ
- ਅੰਗੂਠੀ ਪਹਿਨਦੇ ਸਮੇਂ ਗੁਰੂ ਦੇ ਬੀਜ ਮੰਤਰਾਂ ਦਾ 108 ਵਾਰ ਜਾਪ ਕਰੋ।

ਵਿਸ਼ੇਸ਼ ਸਲਾਹ : -

ਕੋਈ ਵੀ ਰਤਨ ਪਹਿਨਣ ਤੋਂ ਪਹਿਲਾਂ ਆਪਣੀ ਕੁੰਡਲੀ ਕਿਸੇ ਮਾਹਰ ਜੋਤਸ਼ੀ ਨੂੰ ਜ਼ਰੂਰ ਦਿਖਾਓ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਰਤਨ ਤੁਹਾਡੀ ਰਾਸ਼ੀ ਦੇ ਅਨੁਕੂਲ ਹੈ ਜਾਂ ਨਹੀਂ।

ਨੋਟ : ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।


Sunaina

Content Editor Sunaina