ਕੱਲ੍ਹ ਹੈ ਜੁਲਾਈ ਮਹੀਨੇ ਦੀ ਵਿਨਾਯਕ ਚਤੁਰਥੀ, ਇਸ ਮਹੂਰਤ 'ਤੇ ਕਰੋ ਸੰਕਟ ਮੋਚਨ ਭਗਵਾਨ ਗਣੇਸ਼ ਦੀ ਪੂਜਾ
7/12/2021 6:01:41 PM
ਨਵੀਂ ਦਿੱਲੀ - ਕੱਲ੍ਹ ਵਿਨਾਯਕ ਚਤੁਰਥੀ ਹੈ। ਸ਼ੁਕਲ ਪੱਖ ਦੀ ਚਤੁਰਥੀ ਨੂੰ ਵਿਨਾਯਕ ਚਤੁਰਥੀ ਕਿਹਾ ਜਾਂਦਾ ਹੈ। ਕੱਲ੍ਹ ਹਾੜ ਮਹੀਨੇ ਜਾਂ ਜੁਲਾਈ ਮਹੀਨੇ ਦੀ ਵਿਨਾਯਕ ਚਤੁਰਥੀ ਹੈ। ਇਸ ਦਿਨ ਵਿਘਨਾਂ ਦਾ ਨਾਸ ਕਰਨ ਵਾਲੇ ਭਗਵਾਨ ਗਣੇਸ਼ ਦੀ ਵਿਧੀ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੋ ਸ਼ੁਭ ਯੋਗ ਰਵੀ ਅਤੇ ਸਿੱਧੀ ਬਣ ਰਹੇ ਹਨ। ਜੋ ਲੋਕ ਵਿਨਾਯਕ ਚਤੁਰਥੀ ਦਾ ਵਰਤ ਰੱਖਦੇ ਹਨ ਉਹ ਦੁਪਹਿਰ ਦੇ ਸ਼ੁਭ ਸਮੇਂ ਵਿੱਚ ਇਸ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰ ਸਕਦੇ ਹਨ। ਵਿਘਨਹਰਤਾ ਭਗਵਾਨ ਗਣੇਸ਼ ਸ਼ਰਧਾਲੂਆਂ ਦੇ ਜੀਵਨ ਤੋਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦੇ ਹਨ। ਇਸ ਦੇ ਨਾਲ ਹੀ ਭਗਵਾਨ ਗਣੇਸ਼ ਭਗਤਾਂ ਦੀਆਂ ਇੱਛਾਵਾਂ ਨੂੰ ਵੀ ਪੂਰਾ ਕਰਦੇ ਹਨ। ਆਓ ਅਸੀਂ ਤੁਹਾਨੂੰ ਵਿਨਾਯਕ ਚਤੁਰਥੀ ਦੀ ਤਾਰੀਖ਼ ਅਤੇ ਸ਼ੁੱਭ ਮਹੂਰਤ ਬਾਰੇ ਦੱਸਦੇ ਹਾਂ।
ਇਹ ਵੀ ਪੜ੍ਹੋ: ਮੋਤੀ ਧਾਰਨ ਕਰਨ ਨਾਲ ਮਿਲਦਾ ਹੈ ਮਾਂ ਲਕਸ਼ਮੀ ਦਾ ਆਸ਼ੀਰਵਾਦ, ਪੈਸੇ ਦੀ ਨਹੀਂ ਹੁੰਦੀ ਕਦੇ ਕਮੀ
ਵਿਨਾਯਕ ਚਤੁਰਥੀ ਤਾਰੀਖ਼
ਹਾੜ ਮਹੀਨੇ ਦੇ ਸ਼ੁਕਲਾ ਪੱਖ ਦੀ ਚਤੁਰਥੀ ਤਿਥੀ 13 ਜੁਲਾਈ 2021 ਨੂੰ ਸਵੇਰੇ 08:24 ਵਜੇ ਸ਼ੁਰੂ ਹੋ ਰਹੀ ਹੈ। ਚਤੁਰਥੀ ਤਾਰੀਖ਼ 14 ਜੁਲਾਈ ਨੂੰ ਸਵੇਰੇ 08.02 ਤੱਕ ਰਹੇਗੀ। ਚਤੁਰਥੀ ਪੂਜਾ ਲਈ ਦੁਪਹਿਰ ਦਾ ਮਹੂਰਤ ਸਿਰਫ 13 ਜੁਲਾਈ ਨੂੰ ਨਿਕਲ ਰਿਹਾ ਹੈ, ਇਸ ਲਈ ਵਿਨਾਇਕਾ ਚਤੁਰਥੀ ਦਾ ਵਰਤ ਸਿਰਫ 13 ਜੁਲਾਈ ਨੂੰ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਜਾਣੋ ਮਾਂ ਲਕਸ਼ਮੀ ਨੇ ਉੱਲੂ ਨੂੰ ਕਿਉਂ ਚੁਣਿਆ ਆਪਣਾ ਵਾਹਨ!
ਵਿਨਾਯਕ ਚਤੁਰਥੀ ਪੂਜਾ ਮਹੂਰਤ
ਜੋ ਲੋਕ ਵਿਨਾਯਕ ਚਤੁਰਥੀ ਦਾ ਵਰਤ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਗਣਪਤੀ ਦੀ ਪੂਜਾ ਲਈ ਦੁਪਹਿਰ ਨੂੰ 02 ਘੰਟੇ 46 ਮਿੰਟ ਦਾ ਇੱਕ ਸ਼ੁੱਭ ਸਮਾਂ ਮਿਲੇਗਾ। ਇਹ ਲੋਕ ਦਿਨ ਦੇ ਸਮੇਂ ਸਵੇਰੇ 11:04 ਤੋਂ 01.50 ਵਜੇ ਦੇ ਵਿਚਕਾਰ ਗਣਪਤੀ ਦੀ ਪੂਜਾ ਕਰ ਸਕਦੇ ਹਨ। ਗਣੇਸ਼ ਪੂਜਾ ਦਾ ਇਹੀ ਮਹੂਰਤ ਸਮਾਂ ਹੈ।
ਵਿਨਾਯਕ ਚਤੁਰਥੀ ਦੇ ਦਿਨ ਦੋ ਯੋਗ ਬਣ ਰਹੇ ਹਨ। ਇਸ ਦਿਨ ਰਵੀ ਯੋਗ ਸਵੇਰੇ 05:32 ਤੋਂ ਅਗਲੇ ਦਿਨ 14 ਜੁਲਾਈ ਨੂੰ ਸਵੇਰੇ 03:41 ਤੱਕ ਹੈ। ਇਸ ਦੇ ਨਾਲ ਹੀ ਸਿੱਧ ਯੋਗ ਦੁਪਹਿਰ 02:49 ਵਜੇ ਤੱਕ ਹੈ। ਇਸ ਤਰ੍ਹਾਂ ਵਿਨਾਯਕ ਚਤੁਰਥੀ ਦਾ ਵਰਤ ਰਵੀ ਯੋਗ ਅਤੇ ਸਿੱਧੀ ਯੋਗ ਵਿਚ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ: ਕੱਲ੍ਹ ਹੈ ਸ਼ੀਤਲਾ ਅਸ਼ਟਮੀ ਦੀ ਪੂਜਾ, ਜਾਣੋ ਸ਼ੁਭ ਮਹੂਰਤ ਅਤੇ ਸ਼ੀਤਲਾ ਮਾਤਾ ਦੀ ਪੂਜਾ ਦੀ ਵਿਧੀ
ਵਿਨਾਯਕ ਚਤੁਰਥੀ 'ਤੇ ਚੰਦਰਮਾ ਦੇ ਦਰਸ਼ਨ ਤੋਂ ਬਚੋ
ਵਿਨਾਯਕ ਚਤੁਰਥੀ ਨੂੰ ਚੰਦਰਮਾ ਵੇਖਣਾ ਮਨ੍ਹਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਵਿਨਾਯਕ ਚਤੁਰਥੀ 'ਤੇ ਚੰਦ ਨੂੰ ਵੇਖਣਾ ਜ਼ਿੰਦਗੀ ਵਿਚ ਕਲੰਕ ਲਿਆਉਂਦਾ ਹੈ। ਇਸ ਲਈ ਇਸ ਦਿਨ ਚੰਦਰਮਾ ਨੂੰ ਵੇਖਣ ਤੋਂ ਪਰਹੇਜ਼ ਕਰੋ।
ਇਹ ਵੀ ਪੜ੍ਹੋ: Vastu Tips:ਘਰ ਦੀ ਕੰਧ 'ਚ 'ਤਰੇੜ' ਦਿੰਦੀ ਹੈ ਬਰਬਾਦੀ ਦਾ ਸੰਕੇਤ, ਇਹ ਸੁਝਾਅ ਬਣਾ ਸਕਦੇ ਹਨ ਅਮੀਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।