ਰਾਸ਼ੀਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

5/26/2019 6:57:50 AM

ਮੇਖ— ਸਿਤਾਰਾ ਆਮਦਨ ਵਾਲਾ, ਧਨ ਲਾਭ ਲਈ ਚੰਗਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲ-ਪੁਰਜ਼ਿਆਂ, ਹਾਰਡਵੇਅਰ, ਪਲਾਸਟਿਕ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ।

ਬ੍ਰਿਖ— ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਵਿਜੇ ਮਿਲੇਗੀ, ਅਫਸਰਾਂ ਦੇ ਸਾਫਟ ਅਤੇ ਹਮਦਰਦਾਨਾ ਰੁਖ਼ ਕਰਕੇ ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਰਹੇਗਾ।

ਮਿਥੁਨ— ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ 'ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ।

ਕਰਕ— ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਸਫਰ ਵੀ ਨਾ ਕਰੋ ਕਿਉਂਕਿ ਉਹ ਟੈਨਸ਼ਨ-ਪ੍ਰੇਸ਼ਾਨੀ, ਧਨ ਹਾਨੀ ਵਾਲਾ ਹੋਵੇਗਾ।

ਸਿੰਘ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਮਿਠਾਸ, ਤਾਲਮੇਲ, ਸਦਭਾਵ ਨਜ਼ਰ ਆਵੇਗਾ, ਮਾਣ-ਯਸ਼ ਦੀ ਪ੍ਰਾਪਤੀ, ਸਫਰ ਲਾਭਕਾਰੀ ਰਹੇਗਾ।

ਕੰਨਿਆ— ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਲੱਤ ਖਿੱਚਣ ਲਈ ਹਰਦਮ ਸਰਗਰਮ ਰਹਿਣਗੇ।

ਤੁਲਾ— ਰਿਲੀਜੀਅਸ ਅਤੇ ਸੋਸ਼ਲ ਕੰਮਾਂ 'ਚ ਧਿਆਨ, ਸੰਤਾਨ ਆਪ ਪ੍ਰਤੀ ਸਹਿਯੋਗੀ, ਸੁਪੋਰਟਿਵ ਰੁਖ਼ ਰੱਖੇਗੀ, ਵੈਸੇ ਜਨਰਲ ਹਾਲਾਤ ਅਨੁਕੂਲ ਹੀ ਚੱਲਣਗੇ।

ਬ੍ਰਿਸ਼ਚਕ— ਜਨਰਲ ਸਿਤਾਰਾ ਸਫਲਤਾ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਮਾਣ-ਯਸ਼ ਦੀ ਪ੍ਰਾਪਤੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਧਨ— ਵੱਡੇ ਲੋਕ ਅਤੇ ਸੱਜਣ-ਮਿੱਤਰ ਸਹਿਯੋਗ ਤਾਂ ਦੇ ਸਕਦੇ ਹਨ ਪਰ ਉਸ ਦਾ ਪਿੱਛਾ ਜ਼ਿਆਦਾ ਕਰਨਾ ਪੈ ਸਕਦਾ ਹੈ, ਸ਼ਤਰੂ ਕਮਜ਼ੋਰ ਪਰ ਤਬੀਅਤ 'ਚ ਤੇਜ਼ੀ ਦਾ ਅਸਰ।

ਮਕਰ— ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਕੰਮਕਾਜੀ ਟ੍ਰਿਪ ਫਰੂਟ-ਫੁਲ ਰਹੇਗਾ, ਆਪ ਜਨਰਲ ਤੌਰ 'ਤੇ ਹਰ ਮੋਰਚੇ 'ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਕੁੰਭ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਜਨਰਲ ਤੌਰ 'ਤੇ ਬਿਹਤਰੀ ਹੋਵੇਗੀ ਪਰ ਮਨ ਟੈਂਸ, ਅਸ਼ਾਂਤ-ਪ੍ਰੇਸ਼ਾਨ, ਡਿਸਟਰਬ ਜਿਹਾ ਰਹੇਗਾ।

ਮੀਨ— ਸਿਤਾਰਾ ਕਿਉਂਕਿ ਉਲਝਣਾਂ-ਝਗੜਿਆਂ-ਝਮੇਲਿਆਂ ਵਾਲਾ ਹੈ, ਇਸ ਲਈ ਹਰ ਕੰਮ ਪ੍ਰੋ-ਐਕਟਿਵ ਰਹਿ ਕੇ ਨਿਪਟਾਉਣਾ ਚਾਹੀਦਾ ਹੈ, ਨੁਕਸਾਨ ਅਤੇ ਧਨ ਹਾਨੀ ਦਾ ਵੀ ਡਰ।

ਰਾਸ਼ੀਫਲ (25 ਮਈ) 26 ਮਈ 2019, ਐਤਵਾਰ ਜੇਠ ਵਦੀ ਤਿਥੀ ਸਪਤਮੀ (ਸਵੇਰੇ 8.50 ਤਕ) ਅਤੇ ਮਗਰੋਂ ਤਿਥੀ ਅਸ਼ਟਮੀ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਕੁੰਭ 'ਚ
ਮੰਗਲ ਮਿਥੁਨ 'ਚ
ਬੁੱਧ ਬ੍ਰਿਖ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਮੇਖ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 12, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 5 (ਜੇਠ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 20, ਸੂਰਜ ਉਦੈ ਸਵੇਰੇ : 5.30 ਵਜੇ, ਸੂਰਜ ਅਸਤ : ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਦੁਪਹਿਰ 1.14 ਤਕ), ਯੋਗ : ਏਂਦਰ (ਪੂਰਵ ਦੁਪਹਿਰ 11.58 ਤੱਕ)। ਚੰਦਰਮਾ : ਕੁੰਭ ਰਾਸ਼ੀ 'ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ।

                                –(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh