ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

5/25/2019 6:41:31 AM

ਮੇਖ- ਜਨਰਲ ਸਿਤਾਰਾ ਸਫਲਤਾ ਦੇਣ, ਇੱਜ਼ਤ-ਮਾਣ ਦੇਣ ਅਤੇ ਜਨਰਲ ਤੌਰ 'ਤੇ ਬਿਹਤਰ ਹਾਲਾਤ ਰੱਖਣ ਵਾਲਾ, ਵੈਸੇ ਵੀ ਆਪ ਦੂਜਿਆਂ 'ਤੇ ਹਰ ਪੱਖੋਂ ਪ੍ਰਭਾਵੀ ਰਹੋਗੇ।

ਬ੍ਰਿਖ- ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਯਤਨ ਕਰਨ 'ਤੇ ਆਪ ਦੀ ਪਲਾਨਿੰਗ 'ਚੋਂ ਕੋਈ ਕੰਪਲੀਕੇਸ਼ਨ ਹਟੇਗੀ।

ਮਿਥੁਨ- ਸਿਤਾਰਾ ਪੇਟ ਲਈ ਠੀਕ ਨਹੀਂ, ਸਰੀਰ 'ਚ ਸੁਸਤੀ, ਆਲਸ ਬਣਿਆ ਰਹੇਗਾ, ਕਿਸੇ 'ਤੇ ਜ਼ਿਆਦਾ ਭਰੋਸਾ ਨਾ ਕਰੋ ਪਰ ਜਨਰਲ ਹਾਲਾਤ ਠੀਕ-ਠਾਕ ਰਹਿਣਗੇ।

ਕਰਕ- ਕਾਰੋਬਾਰੀ ਦਸ਼ਾ ਚੰਗੀ, ਕੰਮਕਾਜ ਨਾਲ ਜੁੜੇ ਕੰਮਾਂ ਨੂੰ ਨਿਪਟਾਉਣ ਲਈ ਸਮਾਂ ਸੰਤੋਖਜਨਕ, ਦੋਨੋਂ ਪਤੀ-ਪਤਨੀ ਹਰ ਕੰਮ ਨੂੰ ਇਕ ਹੀ ਨਜ਼ਰ ਨਾਲ ਦੇਖਣਗੇ।

ਸਿੰਘ- ਜਨਰਲ ਤੌਰ 'ਤੇ ਸਟ੍ਰਾਂਗ ਸਿਤਾਰਾ, ਕਿਸੇ ਉਲਝੇ ਹੋਏ ਕੰਮ ਨੂੰ ਸੰਵਾਰਨ 'ਚ ਮਦਦਗਾਰ ਰਹੇਗਾ ਪਰ ਸੰਤਾਨ ਲਈ ਸਿਤਾਰਾ ਕਮਜ਼ੋਰ ਹੈ, ਪ੍ਰੇਸ਼ਾਨੀ ਰਹੇਗੀ।

ਕੰਨਿਆ- ਮਜ਼ਬੂਤ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਵਿਰੋਧੀ ਵੀ ਆਪ ਅੱਗੇ ਠਹਿਰ ਨਹੀਂ ਸਕਣਗੇ।

ਤੁਲਾ- ਸਿਤਾਰਾ ਜਨਰਲ ਤੌਰ 'ਤੇ ਸਫਲਤਾ ਦੇਣ ਅਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਹਲਕੀ ਨੇਚਰ ਵਾਲੇ ਕਿਸੇ ਸਾਥੀ ਤੋਂ ਬਚੋ, ਡਿੱਗਣ-ਫਿਸਲਣ ਦਾ ਡਰ।

ਬ੍ਰਿਸ਼ਚਕ- ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਦੁਸ਼ਮਣ ਆਪ ਅੱਗੇ ਟਿਕ ਨਹੀਂ ਸਕਣਗੇ, ਕੰਮਕਾਜੀ ਪਾਰਟਨਰਜ਼ ਸਾਥ ਅਤੇ ਪੂਰਾ-ਪੂਰਾ ਸਹਿਯੋਗ ਦੇਣਗੇ।

ਧਨ- ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਟੀਲ ਫਰਨੀਚਰ, ਹਾਰਡ ਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ।

ਮਕਰ- ਜਨਰਲ ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ,ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

ਕੁੰਭ- ਜਨਰਲ ਸਿਤਾਰਾ ਕਮਜ਼ੋਰ, ਜਿਹੜਾ ਉਲਝਣਾਂ-ਮੁਸ਼ਕਲਾਂ, ਪ੍ਰਾਬਲਮਜ਼ ਨੂੰ ਵਧਾਉਣ ਵਾਲਾ ਹੋਵੇਗਾ, ਅਰਥ ਤੰਗੀ ਕਰ ਕੇ ਵੀ ਡੇ-ਟੂ-ਡੇ ਲੋੜਾਂ ਦੀ ਪੂਰਤੀ ਕਰਨ 'ਚ ਮੁਸ਼ਕਲ ਹੋਵੇਗੀ।

ਮੀਨ- ਗੱਡੀਆਂ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦੇ ਕੰਮਾਂ ਨਾਲ ਜੁੜੇ ਲੋਕਾਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

25 ਮਈ 2019, ਸ਼ਨੀਵਾਰ ਜੇਠ ਵਦੀ ਤਿਥੀ ਛੱਠ (ਸਵੇਰੇ 6.26 ਤਕ) ਅਤੇ ਮਗਰੋਂ ਤਿੱਥੀ ਸਪਤਮੀ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ 'ਚ

ਚੰਦਰਮਾ ਮਕਰ 'ਚ

ਮੰਗਲ ਮਿਥੁਨ 'ਚ

ਬੁੱੱਧ ਬ੍ਰਿਖ 'ਚ

ਗੁਰੂ ਬ੍ਰਿਸ਼ਚਕ 'ਚ

ਸ਼ੁੱਕਰ ਮੇਖ 'ਚ

ਸ਼ਨੀ ਧਨ 'ਚ

ਰਾਹੂ ਮਿਥੁਨ 'ਚ

ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 4 (ਜੇਠ), ਹਿਜਰੀ ਸਾਲ: 1440, ਮਹੀਨਾ : ਰਮਜ਼ਾਨ, ਤਰੀਕ : 19, ਸੂਰਜ ਉਦੈ ਸਵੇਰੇ : 5.31 ਵਜੇ, ਸੂਰਜ ਅਸਤ : ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਸਵੇਰੇ 10.15 ਤਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਬ੍ਰਹਮ (ਪੂਰਵ ਦੁਪਹਿਰ 11 ਵਜੇ ਤੱਕ) ਅਤੇ ਮਗਰੋਂ ਯੋਗ ਏਂਦਰ। ਚੰਦਰਮਾ : ਮਕਰ ਰਾਸ਼ੀ 'ਤੇ (ਰਾਤ 11.43 ਤਕ) ਅਤੇ ਮਗਰੋਂ ਕੁੰਭ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਰਾਤ 11.43 'ਤੇ, ਭਦਰਾ ਰਹੇਗੀ (ਸਵੇਰੇ 6.26 ਤੋਂ ਲੈ ਕੇ ਸ਼ਾਮ 7.39 ਤਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਮਿਰਪਰੀ (ਮੰਡੀ, ਹਿਮਾਚਲ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa