ਰਾਸ਼ੀਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

5/21/2019 7:13:38 AM

ਮੇਖ- ਜਨਰਲ ਸਿਤਾਰਾ ਮਜ਼ਬੂਤ, ਆਪ ਹਰ ਮੋਰਚੇ 'ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਰਿਲੀਜੀਅਸ ਕੰਮਾਂ 'ਚ ਇੰਟਰਸਟ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਖ- ਸਿਤਾਰਾ ਸਿਹਤ ਨੂੰ ਅਪਸੈੱਟ ਅਤੇ ਮਨ ਟੈਂਸ-ਉਚਾਟ ਰੱਖਣ ਵਾਲਾ, ਕਿਸੇ ਵੀ ਕੰਮ ਨੂੰ ਜਲਦੀ 'ਚ ਨਾ ਨਿਪਟਾਓ, ਸਫਰ ਵੀ ਨਹੀਂ ਕਰਨਾ ਚਾਹੀਦਾ।

ਮਿਥੁਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਕਸੈੱਸ ਮਿਲੇਗੀ ਪਰ ਫੈਮਿਲੀ ਫਰੰਟ 'ਤੇ ਕੁਝ ਟੈਨਸ਼ਨ-ਪ੍ਰੇਸ਼ਾਨੀ ਰਹਿ ਸਕਦੀ ਹੈ।

ਕਰਕ- ਸਿਤਾਰਾ ਹਾਨੀ-ਪ੍ਰੇਸ਼ਾਨੀ ਵਾਲਾ, ਵਿਰੋਧੀ ਵੀ ਆਪ ਨੂੰ ਘੇਰ ਸਕਦੇ ਹਨ, ਵੈਸੇ ਦੁਸ਼ਮਣਾਂ ਦੀਆਂ ਸਰਗਰਮੀਆਂ ਤੋਂ ਅਣਜਾਣ ਅਤੇ ਬੇ-ਪਰਵਾਹ ਨਾ ਰਹੋ, ਸਫਰ ਵੀ ਨਾ ਕਰੋ।

ਸਿੰਘ- ਸਿਤਾਰਾ ਆਪ ਦੀ ਪੈਠ-ਧਾਕ-ਛਾਪ-ਦਬਦਬਾ ਬਣਾਈ ਰੱਖ ਸਕਦਾ ਹੈ, ਇਰਾਦਿਆਂ 'ਚ ਮਜ਼ਬੂਤੀ, ਮੋਰੇਲ ਬੂਸਟਿੰਗ ਬਣੀ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕੰਨਿਆ- ਕੋਰਟ-ਕਚਹਿਰੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ, ਵੱਡੇ ਲੋਕਾਂ ਦੇ ਰੁਖ਼ 'ਚ ਨਰਮੀ ਵਧੇਗੀ, ਦੁਸ਼ਮਣ ਕਮਜ਼ੋਰ।

ਤੁਲਾ- ਮਿੱਤਰਾਂ, ਸੱਜਣ-ਸਾਥੀਆਂ, ਕੰਮਕਾਜੀ ਪਾਰਟਨਰਜ਼ ਨਾਲ ਤਾਲਮੇਲ, ਸਹਿਯੋਗ, ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, ਮੋਰੇਲ ਬੂਸਟਿੰਗ ਬਣੀ ਰਹੇਗੀ।

ਬ੍ਰਿਸ਼ਚਕ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਬਣ ਗਈ ਹੈ, ਅਹਿਤਿਆਤ ਰੱਖੋ।

ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ 'ਤੇ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨੀ ਚਾਹੀਦੀ ਹੈ।

ਮਕਰ- ਸਿਤਾਰਾ ਨੁਕਸਾਨ ਦੇਣ ਅਤੇ ਉਲਝਣਾਂ-ਝਮੇਲਿਆਂ ਨੂੰ ਜਗਾਈ ਰੱਖਣ ਵਾਲਾ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ।

ਕੁੰਭ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਦੇਣ ਅਤੇ ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਲਾਭਕਾਰੀ ਰਹੇਗੀ।

ਮੀਨ- ਸਿਤਾਰਾ ਰਾਜਕੀ ਕੰਮ ਸੰਵਾਰਨ ਅਤੇ ਅਫਸਰਾਂ ਦੇ ਰੁਖ਼ 'ਚ ਨਰਮ ਰੱਖਣ ਵਾਲਾ, ਸ਼ਤਰੂ ਚਾਹ ਕੇ ਵੀ ਆਪ ਨੂੰ ਕਿਸੇ ਤਰ੍ਹਾਂ ਅਪਸੈੱਟ ਜਾਂ ਪ੍ਰੇਸ਼ਾਨ ਨਹੀਂ ਰੱਖ ਸਕਣਗੇ।

21 ਮਈ 2019, ਮੰਗਲਵਾਰ ਜੇਠ ਵਦੀ ਤਿਥੀ ਤੀਜ (21-22 ਮੱਧ ਰਾਤ 1.41 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ 'ਚ

ਚੰਦਰਮਾ ਧਨ 'ਚ

ਮੰਗਲ ਮਿਥੁਨ 'ਚ

ਬੁੱੱਧ ਬ੍ਰਿਖ 'ਚ

ਗੁਰੂ ਬ੍ਰਿਸ਼ਚਕ 'ਚ

ਸ਼ੁੱਕਰ ਮੇਖ 'ਚ

ਸ਼ਨੀ ਧਨ 'ਚ

ਰਾਹੂ ਮਿਥੁਨ 'ਚ

ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 31 (ਵਿਸਾਖ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 15, ਸੂਰਜ ਉਦੈ ਸਵੇਰੇ : 5.32 ਵਜੇ, ਸੂਰਜ ਅਸਤ : ਸ਼ਾਮ 7.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (21-22 ਮੱਧ ਰਾਤ 3.31 ਤਕ), ਯੋਗ : ਸਿੱਧ (ਸਵੇਰੇ 10.23 ਤੱਕ)। ਚੰਦਰਮਾ : ਧਨ ਰਾਸ਼ੀ 'ਤੇ (ਪੂਰਾ ਦਿਨ-ਰਾਤ), 21-22 ਮੱਧ ਰਾਤ 3.31 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਦੁਪਹਿਰ 1.31 ਤੋਂ ਲੈ ਕੇ 21-22 ਮੱਧ ਰਾਤ 1.41 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਰਾਜੀਵ ਗਾਂਧੀ ਬਲੀਦਾਨ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa