ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ
1/10/2020 2:04:38 AM
ਮੇਖ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਦੇ ਪ੍ਰਭਾਵ-ਦਬਦਬਾ-ਮਨੋਬਲ ਨੂੰ ਬਣਾਈ ਰੱਖੇਗਾ, ਕੰਮਕਾਜੀ ਭੱਜ-ਦੌੜ ਦੀ ਪਾਜ਼ੇਟਿਵ ਰਿਟਰਨ ਮਿਲੇਗੀ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ।
ਬ੍ਰਿਖ- ਸਿਤਾਰਾ ਆਮਦਨ, ਕਾਰੋਬਾਰੀ ਲਾਭ, ਕੰਮਕਾਜੀ ਟੂਰਿੰਗ ਲਈ ਚੰਗਾ, ਜਨਰਲ ਤੌਰ ’ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਡਿੱਗਣ-ਫਿਸਲਣ ਦਾ ਡਰ ਰਹੇਗਾ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਧਿਆਨ ਰੱਖੋ ਕਿ ਤਬੀਅਤ ’ਚ ਤੇਜ਼ੀ ਕਰਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਕਰਕ- ਸਿਤਾਰਾ ਉਲਝਣਾਂ, ਝਮੇਲਿਅਾਂ-ਪ੍ਰੇਸ਼ਾਨੀਅਾਂ ਅਤੇ ਕੰਪਲੀਕੇਸ਼ਨਜ਼ ਵਾਲਾ, ਇਸ ਲਈ ਨਾ ਤਾਂ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਕਰੋ ਅਤੇ ਨਾ ਹੀ ਕੋਈ ਯਤਨ ਹੱਥ ’ਚ ਲਓ।
ਸਿੰਘ- ਸਿਤਾਰਾ ਧਨ ਲਾਭ ਵਾਲਾ, ਵੈਸੇ ਯਤਨ ਕਰਨ ’ਤੇ ਜਾਂ ਕਿਸੇ ਕਾਰੋਬਾਰੀ ਕੰਮ ’ਚ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, ਕਾਰੋਬਾਰੀ ਟੂਰਿੰਗ ਵੀ ਚੰਗੀ ਰਿਸਪੌਂਸ ਦੇਵੇਗੀ।
ਕੰਨਿਆ- ਕਿਸੇ ਵੱਡੇ ਆਦਮੀ ਜਾਂ ਸੱਜਣ-ਮਿੱਤਰ ਅੱਗੇ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਹੀਂ ਕਰ ਸਕਣਗੇ।
ਤੁਲਾ- ਸਟਰੌਂਗ ਸਿਤਾਰੇ ਕਰਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਕਰ ਸਕੋਗੇ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ।
ਬ੍ਰਿਸ਼ਚਕ- ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਅਤੇ ਕਿਸੇ ਨਾ ਕਿਸੇ ਪ੍ਰੇਸ਼ਾਨੀ ’ਚ ਆਪ ਨੂੰ ਪੀੜਤ ਰੱਖੇਗਾ, ਕੋਈ ਵੀ ਕੰਮ ਪੂਰੀ ਤਿਆਰੀ ਦੇ ਬਗੈਰ ਜਲਦਬਾਜ਼ੀ ’ਚ ਹੱਥ ਵਿਚ ਨਾ ਲਓ।
ਧਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਜਨਰਲ ਤੌਰ ’ਤੇ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਫੈਮਿਲੀ ਫਰੰਟ ’ਤੇ ਸਬੰਧਾਂ ’ਚ ਤਣਾਤਣੀ ਰਹੇਗੀ।
ਮਕਰ- ਕਿਉਂਕਿ ਜਨਰਲ ਸਿਤਾਰਾ ਸਟਰੌਂਗ ਹੈ, ਇਸ ਲਈ ਹਰ ਫਰੰਟ ’ਤੇ ਚੌਕਸੀ ਰੱਖਣਾ ਸਹੀ ਰਹੇਗਾ, ਵੈਸੇ ਵੀ ਮਨ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ, ਅਸਥਿਰ ਰਹੇਗਾ।
ਕੁੰਭ- ਯਤਨ ਕਰਨ ’ਤੇ ਕਿਸੇ ਸਕੀਮ ’ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਣ ਦੀ ਆਸ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਵੈਸੇ ਵੀ ਆਪ ਦੀ ਪੈਠ ਬਣੀ ਰਹੇਗੀ।
ਮੀਨ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲੇਗਾ, ਅਫਸਰ ਅਤੇ ਵੱਡੇ ਲੋਕ ਸਾਫਟ, ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ।
10 ਜਨਵਰੀ 2020, ਸ਼ੁੱਕਰਵਾਰ ਪੋਹ ਸੁਦੀ ਤਿਥੀ ਪੁੰਨਿਆ (10-11 ਮੱਧ ਰਾਤ 12.51 ਤਕ) ਅਤੇ ਮਗਰੋਂ ਤਿਥੀ ਏਕਮ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਬ੍ਰਿਸ਼ਚਕ ’ਚ
ਬੁੱੱਧ ਧਨ ’ਚ
ਗੁਰੂ ਧਨ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 20 (ਪੋਹ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 14, ਸੂਰਜ ਉਦੈ : ਸਵੇਰੇ 7.32 ਵਜੇ, ਸੂਰਜ ਅਸਤ : ਸ਼ਾਮ 5.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (ਬਾਅਦ ਦੁਪਹਿਰ 2.49 ਤਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ। ਯੋਗ : ਏਂਦਰ (ਸ਼ਾਮ 4.46 ਤਕ) ਅਤੇੇੇੇੇੇੇੇ ਮਗਰੋਂ ਯੋਗ ਵੈਧ੍ਰਿਤੀ। ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਦੁਪਹਿਰ 1.43 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਪੋਹ ਪੁੰਨਿਆ, ਮਾਘ ਸਨਾਨ ਸ਼ੁਰੂ, ਸ਼੍ਰੀ ਸਤਿ ਨਾਰਾਇਣ ਵਰਤ, ਸਾਕੰਭਰੀ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
