ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਵਪਾਰ ਅਤੇ ਕੰਮਕਾਜ ਦੀ ਦਸ਼ਾ ਰਹੇਗੀ ਚੰਗੀ
1/5/2020 2:03:36 AM
ਮੇਖ- ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।
ਬ੍ਰਿਖ- ਸਿਤਾਰਾ ਖਰਚਿਅਾਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਵਾਲਾ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਧਨ ਹਾਨੀ ਦਾ ਡਰ।
ਮਿਥੁਨ- ਸਿਤਾਰਾ ਆਮਦਨ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਕਿਸੇ ਪੈਂਡਿੰਗ ਪਏ ਕਾਰੋਬਾਰੀ ਪ੍ਰੋਗਰਾਮ ਨੂੰ ਨਿਪਟਾਉਣ ਲਈ ਸਮਾਂ ਬਿਹਤਰ ਸਮਝੋ।
ਕਰਕ- ਸਰਕਾਰੀ ਕੰਮਾਂ ’ਚ ਨਾ ਸਿਰਫ ਸਫਲਤਾ ਮਿਲੇਗੀ, ਬਲਕਿ ਰਸਤੇ ’ਚ ਖੜ੍ਹੀ ਕੋਈ ਬਾਧਾ-ਮੁਸ਼ਕਿਲ ਵੀ ਹਟੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ।
ਸਿੰਘ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਧਾਰਮਿਕ ਕੰਮਾਂ ’ਚ ਧਿਆਨ, ਮਨ ’ਚ ਸਫਰ ਦੀ ਚਾਹਤ ਰਹੇਗੀ।
ਕੰਨਿਆ- ਪੇਟ ਅਤੇ ਖਾਣ-ਪੀਣ ਦਾ ਧਿਆਨ ਰੱਖੋ, ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਅਾਂ ਤਬੀਅਤ ਨੂੰ ਸੂਟ ਨਾ ਕਰਦੀਅਾਂ ਹੋਣ, ਸਫਰ ’ਚ ਆਪਣੇ ਸਾਮਾਨ ਦਾ ਧਿਆਨ ਰੱਖਣਾ ਜ਼ਰੂਰੀ।
ਤੁਲਾ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚ-ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ- ਨਾ ਤਾਂ ਕਿਸੇ ਸ਼ਤਰੂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਸ ’ਤੇ ਭਰੋਸਾ ਕਰੋ ਕਿਉਂਕਿ ਉਹ ਆਪ ਦਾ ਕੋਈ ਲਿਹਾਜ਼ ਨਹੀਂ ਕਰੇਗਾ, ਨੁਕਸਾਨ-ਟੈਨਸ਼ਨ ਦਾ ਵੀ ਡਰ।
ਧਨ- ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਮਿਹਨਤ ਅਤੇ ਭੱਜ-ਦੌੜ ਕਰੋਗੇ, ਉਸ ਦੀ ਬਿਹਤਰ ਰਿਟਰਨ ਮਿਲੇਗੀ, ਸੰਤਾਨ ਦੇ ਰੁਖ਼ ’ਤੇ ਭਰੋਸਾ ਕਰ ਸਕਦੇ ਹੋ।
ਮਕਰ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਜੇ ਕੋਈ ਭੱਜ-ਦੌੜ ਕਰੋਗੇ ਤਾਂ ਉਸ ਦਾ ਪਾਜ਼ੇਟਿਵ ਨਤੀਜਾ ਮਿਲੇਗਾ, ਵੱਡੇ ਲੋਕ ਮਿਹਰਬਾਨ-ਕੰਸੀਡ੍ਰੇਟ ਰਹਿਣਗੇ।
ਕੁੰਭ- ਮਿੱਤਰ, ਕੰਮਕਾਜੀ ਸਾਥੀ, ਸਹਿਯੋਗੀ ਤਾਲਮੇਲ ਰੱਖਣਗੇ ਅਤੇ ਆਪ ਦੇ ਪ੍ਰਤੀਕੂਲ ਨਹੀਂ ਚੱਲ ਸਕਣਗੇ, ਜਨਰਲ ਤੌਰ ’ਤੇ ਵੀ ਆਪ ਹਰ ਫਰੰਟ ’ਤੇ ਪ੍ਰਭਾਵੀ ਰਹੋਗੇ।
ਮੀਨ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਬਿਹਤਰ, ਯਤਨ ਕਰਨ ’ਤੇ ਨਾ ਸਿਰਫ ਕੋਈ ਕੰਮਕਾਜੀ ਬਾਧਾ-ਮੁਸ਼ਕਿਲ ਹੀ ਹਟੇਗੀ, ਬਲਕਿ ਹਰ ਫਰੰਟ ’ਤੇ ਸਫਲਤਾ ਮਿਲੇਗੀ।
5 ਜਨਵਰੀ 2020, ਐਤਵਾਰ ਪੋਹ ਸੁਦੀ ਤਿਥੀ ਦਸ਼ਮੀ (5-6 ਮੱਧ ਰਾਤ 3.07 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮੇਖ ’ਚ
ਮੰਗਲ ਬ੍ਰਿਸ਼ਚਕ ’ਚ
ਬੁੱੱਧ ਧਨ ’ਚ
ਗੁਰੂ ਧਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 21, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 15 (ਪੋਹ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 9, ਸੂਰਜ ਉਦੈ : ਸਵੇਰੇ 7.31 ਵਜੇ, ਸੂਰਜ ਅਸਤ : ਸ਼ਾਮ 5.34 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਦੁਪਹਿਰ 12.27 ਤਕ) ਅਤੇ ਮਗਰੋਂ ਨਕਸ਼ੱਤਰ ਭਰਣੀ। ਯੋਗ : ਸਿੱਧ (5-6 ਮੱਧ ਰਾਤ 12 ਵਜੇ ਤਕ) ਅਤੇੇੇੇੇੇੇੇ ਮਗਰੋਂ ਯੋਗ ਸਾਧਿਯ। ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ-ਰਾਤ), ਦੁਪਹਿਰ 12. 27 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ (ਨਾਨਕਸ਼ਾਹੀ ਕੈਲੰਡਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
