ਰਾਸ਼ੀਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

1/1/2020 1:43:49 AM

ਮੇਖ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਗੱਡੀਅਾਂ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਬ੍ਰਿਖ- ਅਫਸਰਾਂ ਦੇ ਰੁਖ਼ ’ਚ ਨਰਮੀ ਕਰਕੇ ਆਪ ਦਾ ਕੋਈ ਰੁਕਿਆ ਪਿਆ ਕੰਮ ਪਹਿਲਾਂ ਤੋਂ ਬੈਟਰ ਪੁਜ਼ੀਸ਼ਨ ’ਚ ਨਜ਼ਰ ਆਵੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਰਿਲੀਜੀਅਸ ਕੰਮਾਂ ’ਚ ਰੁਚੀ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਬਾਧਾਵਾਂ-ਮੁਸ਼ਕਿਲਾਂ ਕਮਜ਼ੋਰ ਪੈਣਗੀਅਾਂ।

ਕਰਕ- ਪੂਰੀ ਅਹਿਤਿਆ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ-ਵਿਗੜਿਆ ਮਹਿਸੂਸ ਹੋਵੇਗਾ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਸਿੰਘ- ਕਾਰੋਬਾਰੀ ਦਸ਼ਾ ਬਿਹਤਰ ਰਹੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ ’ਚ ਸਫਲਤਾ ਮਿਲਗੀ।

ਕੰਨਿਆ- ਦੁਸ਼ਮਣਾਂ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ, ਲਿਖਣ-ਪੜ੍ਹਨ ਦੇ ਕੰਮ ਵੀ ਅੱਖਾਂ ਖੋਲ੍ਹ ਕੇ ਕਰਨੇ ਚਾਹੀਦੇ ਹਨ।

ਤੁਲਾ- ਸੰਤਾਨ ਦੇ ਕੋ-ਆਪ੍ਰੇਟਿਵ ਰੁਖ਼ ਕਰਕੇ ਆਪ ਦੀ ਕੋਈ ਫੈਮਿਲੀ ਪ੍ਰਾਬਲਮ ਸੁਲਝ ਸਕਦੀ ਹੈ, ਜਨਰਲ ਹਾਲਾਤ ਵੀ ਨਾਰਮਲ ਬਣੇ ਰਹਿਣਗੇ।

ਬ੍ਰਿਸ਼ਚਕ- ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਚੰਗਾ, ਵੱਡੇ ਲੋਕਾਂ ਦੇ ਸੁਪੋਰਟਿਵ ਰੁਖ਼ ਕਰਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਧਨ- ਜਨਰਲ ਸਿਤਾਰਾ ਸਟਰੌਂਗ, ਉਤਸ਼ਾਹ-ਹਿੰਮਤ-ਯਤਨ ਸ਼ਕਤੀ ਅਤੇ ਕੰਮਕਾਜ ਕਰਨ ਦੀ ਤਾਕਤ ਬਣੀ ਰਹੇਗੀ ਪਰ ਫੈਮਿਲੀ ਟੈਨਸ਼ਨ-ਪ੍ਰੇਸ਼ਾਨੀ ’ਚ ਰਹਿ ਸਕਦੀ ਹੈ।

ਮਕਰ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਕਿਸੇ ਨਾ ਕਿਸੇ ਕੰਪਲੀਕੇਸ਼ਨ, ਉਲਝਣ, ਝਮੇਲਾ ਦੇ ਉਭਰਨ ਦਾ ਡਰ ਰਹਿ ਸਕਦਾ ਹੈ।

ਕੁੰਭ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਮੀਨ- ਸਿਤਾਰਾ ਉਲਝਣਾਂ-ਝਮੇਲਿਅਾਂ ਵਾਲਾ, ਜਲਦਬਾਜ਼ੀ ’ਚ ਕੋਈ ਕੰਮ ਨਾ ਨਿਪਟਾਓ, ਵਰਨਾ ਬਾਅਦ ’ਚ ਕੋਈ ਪ੍ਰੇਸ਼ਾਨੀ ਜਾਗ ਸਕਦੀ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਠੀਕ ਰਹੇਗਾ।

1 ਜਨਵਰੀ 2020, ਬੁੱਧਵਾਰ ਪੋਹ ਸੁਦੀ ਤਿਥੀ ਛੱਠ (ਸ਼ਾਮ 6.28 ਤੱਕ) ਅਤੇ ਮਗਰੋਂ ਤਿਥੀ ਸਪਤਮੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ       ਧਨ ’ਚ

ਚੰਦਰਮਾ ਕੁੰਭ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਧਨ ’ਚ

ਗੁਰੂ ਧਨ ’ਚ

ਸ਼ੁੱਕਰ ਮਕਰ ’ਚ

ਸ਼ਨੀ ਧਨ ’ਚ               ਰਾਹੂ ਮਿਥੁਨ ’ਚ                                                 

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 11 (ਪੋਹ), ਹਿਜਰੀ ਸਾਲ: 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 5, ਸੂਰਜ ਉਦੈ : ਸਵੇਰੇ 7.30 ਵਜੇ, ਸੂਰਜ ਅਸਤ : ਸ਼ਾਮ 5.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (1-2 ਜਨਵਰੀ ਮੱਧ ਰਾਤ 4.23 ਤਕ)। ਯੋਗ : ਵਿਅਤੀਪਾਤ (ਰਾਤ 9.50 ਤਕ) ਅਤੇ ਮਗਰੋਂ ਯੋਗ ਵਰਿਯਾਨ। ਚੰਦਰਮਾ : ਕੁੰਭ ਰਾਸ਼ੀ ’ਤੇ (ਰਾਤ 9.33 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਅੰਗਰੇਜ਼ੀ ਸਾਲ (ਈਸਵੀ ਸੰਨ) 2020 ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa