ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਵਪਾਰ ਅਤੇ ਕੰਮਕਾਜ ਦੀ ਦਸ਼ਾ ਰਹੇਗੀ ਚੰਗੀ

12/22/2019 2:12:06 AM

ਮੇਖ- ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨ ਕਰਨ ’ਤੇ ਆਪ ਦਾ ਕੋਈ ਪ੍ਰੋਗਰਾਮ ਕੁਝ ਅੱਗੇ ਵਧ ਸਕਦਾ ਹੈ, ਦੋਵੇਂ ਪਤੀ-ਪਤਨੀ ਇਕ-ਦੂਜੇ ਪ੍ਰਤੀ ਹਮਦਰਦ ਬਣੇ ਰਹਿਣਗੇ।

ਬ੍ਰਿਖ- ਸਿਤਾਰਾ ਦੁਸ਼ਮਣਾਂ ਨੂੰ ਉਭਾਰਨ, ਸਿਹਤ ਨੂੰ ਵਿਗਾੜਨ ਅਤੇ ਪੈਰ ਨੂੰ ਫਿਸਲਾਉਣ ਵਾਲਾ, ਇਸ ਲਈ ਹਰ ਫਰੰਟ ’ਤੇ ਅਲਰਟ ਰਹਿਣਾ ਠੀਕ ਰਹੇਗਾ, ਸਫਰ ਨਾ ਕਰੋ।

ਮਿਥੁਨ- ਜਨਰਲ ਸਿਤਾਰਾ ਸਟਰੌਂਗ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਧਾਰਮਿਕ ਕੰਮਾਂ ’ਚ ਧਿਆਨ, ਧਾਰਮਿਕ ਲਿਟਰੇਚਰ ਪੜ੍ਹਨ ’ਚ ਰੁਚੀ ਰਹੇਗੀ।

ਕਰਕ- ਪ੍ਰਾਪਰਟੀ ਦੇ ਕੰਮ ਨੂੰ ਲੈ ਕੇ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਵਧੀਆ ਨਤੀਜਾ ਮਿਲੇਗਾ, ਵੱਡੇ ਲੋਕਾਂ ਦੇ ਰੁਖ਼ ’ਚ ਸਾਫਟਨੈੱਸ ਰਹੇਗੀ।

ਸਿੰਘ- ਆਪਣੇ ਕੰਮਕਾਜੀ ਕੰਮਾਂ ਨੂੰ ਲੈ ਕੇ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਪਾਜ਼ੇਟਿਵ ਨਤੀਜਾ ਮਿਲੇਗਾ, ਮਿੱਤਰ-ਸੱਜਣ-ਸਾਥੀ ਕੋਆਪ੍ਰੇਟਿਵ ਰੁਖ਼ ਰੱਖਣਗੇ।

ਕੰਨਿਆ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕਾਰੋਬਾਰੀ ਪ੍ਰੋਗਰਾਮ ਕੁਝ ਅੱਗੇ ਵਧੇਗਾ, ਸ਼ਤਰੂ ਕਮਜ਼ੋਰ।

ਤੁਲਾ- ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਬਿਹਤਰੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਠੰਡੀਅਾਂ ਵਸਤਾਂ ਦਾ ਸੋਚ-ਸਮਝ ਕੇ ਇਸਤੇਮਾਲ ਕਰਨਾ ਸਹੀ ਰਹੇਗਾ।

ਬ੍ਰਿਸ਼ਚਕ- ਖਰਚਿਅਾਂ ਕਾਰਣ ਕਿਸੇ ਸਮੇਂ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਦੂਜਿਅਾਂ ’ਤੇ ਜ਼ਿਆਦਾ ਭਰੋਸਾ ਵੀ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਨੁਕਸਾਨ ਦਾ ਡਰ।

ਧਨ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਉਂਝ ਵੀ ਤੁਸੀਂ ਹਰ ਤਰ੍ਹਾਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਵੈਸੇ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਮਕਰ- ਕਿਸੇ ਅਫਸਰ ਦੇ ਨਰਮ ਅਤੇ ਹਮਦਰਦਾਨਾ ਰੁਖ਼ ਕਾਰਣ ਕਿਸੇ ਸਰਕਾਰੀ ਕੰਮ ਦੇ ਰਾਹ ’ਚ ਪੇਸ਼ ਆ ਰਹੀ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

ਕੁੰਭ- ਯਤਨ ਕਰਨ ’ਤੇ ਆਪ ਆਪਣੇ ਕਿਸੇ ਉਦੇਸ਼ ਦੇ ਨੇੜੇ ਪਹੁੰਚ ਸਕਦੇ ਹੋ, ਜਨਰਲ ਤੌਰ ’ਤੇ ਆਪ ਦੀ ਪੈਠ ਦੂਜਿਅਾਂ ’ਤੇ ਬਣੀ ਰਹੇਗੀ।

ਮੀਨ- ਸਿਤਾਰਾ ਪੇਟ ਲਈ ਢਿੱਲਾ, ਇਸ ਲਈ ਉਨ੍ਹਾਂ ਵਸਤਾਂ ਨੂੰ ਘੱਟ ਯੂਜ਼ ਕਰੋ, ਜਿਹੜੀਅਾਂ ਤੁਹਾਡੀ ਸਿਹਤ ਅਤੇ ਤਬੀਅਤ ਨੂੰ ਸੂਟ ਨਾ ਕਰਦੀਅਾਂ ਹੋਣ, ਸਫਰ ਵੀ ਨਾ ਕਰੋ।

22 ਦਸੰਬਰ 2019, ਐਤਵਾਰ ਪੋਹ ਵਦੀ ਤਿਥੀ ਇਕਾਦਸ਼ੀ (ਬਾਅਦ ਦੁਪਹਿਰ 3.23 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਧਨ ’ਚ

ਚੰਦਰਮਾ ਤੁਲਾ ’ਚ

ਮੰਗਲ ਤੁਲਾ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਧਨ ’ਚ

ਸ਼ੁੱਕਰ ਮਕਰ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ                            

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 1 (ਪੋਹ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਸਾਨੀ, ਤਰੀਕ : 24, ਸੂਰਜ ਉਦੈ : ਸਵੇਰੇ 7.27 ਵਜੇ, ਸੂਰਜ ਅਸਤ: ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (ਸ਼ਾਮ 6.38 ’ਤੇ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ। ਯੋਗ : ਅਤਿਗੰਡ (ਸਵੇਰੇ 8.39 ਤਕ) ਅਤੇ ਮਗਰੋਂ ਯੋਗ ਸੁਕਰਮਾ। ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸਫਲਾ ਇਕਾਦਸ਼ੀ, ਰਾਸ਼ਟਰੀ ਸ਼ਕ ਪੋਹ ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa