ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

12/16/2019 3:04:42 AM

ਮੇਖ- ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਮਜ਼ਬੂਤ, ਅਫਸਰਾਂ ਦੇ ਨਰਮ, ਸੁਪੋਰਟਿਵ ਰੁਖ਼ ਕਰਕੇ ਜਿੱਥੇ ਬਿਹਤਰੀ ਦੇ ਹਾਲਾਤ ਬਣਨਗੇ, ਉਥੇ ਇੱਜ਼ਤ-ਮਾਣ ’ਚ ਵੀ ਵਾਧਾ ਹੋਵੇਗਾ।

ਬ੍ਰਿਖ- ਵੱਡੇ ਲੋਕਾਂ ਅਤੇ ਸੱਜਣ-ਮਿੱਤਰਾਂ ਦੀ ਮਦਦ ਅਤੇ ਸਹਿਯੋਗ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਕੰਮਕਾਜੀ ਕੰਮ ਨਿਪਟਾਉਣ ’ਚ ਸਫਲਤਾ ਮਿਲੇਗੀ।

ਮਿਥੁਨ- ਸਿਤਾਰਾ ਆਮਦਨ ਲਈ ਚੰਗਾ, ਇੰਪੋਰਟ-ਐਕਸਪੋਰਟ ਅਤੇ ਸੀ-ਪ੍ਰੋਡਕਟਸ ਦਾ ਕੰਮ ਕਰਨ ਵਾਲਿਅਾਂ ਦਾ ਕਦਮ ਕਾਰੋਬਾਰੀ ਕੰਮਾਂ ’ਚ ਬੜ੍ਹਤ ਵੱਲ ਰਹੇਗਾ।

ਕਰਕ- ਅਰਥ ਅਤੇ ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਹਾਈ ਮੋਰੇਲ ਕਰਕੇ ਆਪ ਨੂੰ ਕੋਈ ਵੀ ਕੰਮ ਮੁਸ਼ਕਿਲ ਨਹੀਂ ਮਹਿਸੂਸ ਹੋਵੇਗਾ, ਮਨ ਸਫ਼ਰ ਲਈ ਰਾਜ਼ੀ ਰਹੇਗਾ।

ਸਿੰਘ- ਸਿਤਾਰਾ ਉਲਝਣਾਂ-ਝਮੇਲਿਅਾਂ ਅਤੇ ਨੁਕਸਾਨ ਦੇਣ ਵਾਲਾ, ਵੀਜ਼ਾ-ਪਾਸਪੋਰਟ ਅਤੇ ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਅਾਂ ਨੂੰ ਹਰ ਕਦਮ ਸੋਚ-ਸਮਝ ਕੇ ਚੁੱਕਣਾ ਚਾਹੀਦਾ ਹੈ।

ਕੰਨਿਆ- ਕੈਮੀਕਲਜ਼, ਰੰਗ-ਰੋਗਨ, ਸੀ-ਪ੍ਰੋਡਕਟਸ, ਪੈਟਰੋਲੀਅਮ ਵਸਤਾਂ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।

ਤੁਲਾ- ਰਾਜ-ਦਰਬਾਰ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਚਾਹ ਕੇ ਵੀ ਆਪ ਅੱਗੇ ਠਹਿਰ ਨਹੀਂ ਸਕਣਗੇ, ਵੱਡੇ ਲੋਕ ਵੀ ਆਪ ਨਾਲ ਪੂਰਾ ਸਹਿਯੋਗ ਕਰਨਗੇ।

ਬ੍ਰਿਸ਼ਚਕ- ਜਨਰਲ ਤੌਰ ’ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਧਿਆਨ, ਸੋਚ-ਵਿਚਾਰ ’ਚ ਸਾਤਵਿਕਤਾ ਬਣੀ ਰਹੇਗੀ।

ਧਨ- ਪੂਰੀ ਸੰਭਾਲ ਰੱਖਣ ਦੇ ਬਾਵਜੂਦ ਪੇਟ ’ਚ ਕੁਝ ਨਾ ਕੁਝ ਪ੍ਰਾਬਲਮ ਰਹਿ ਸਕਦੀ ਹੈ, ਇਸ ਲਈ ਲਾਪਰਵਾਹੀ ਨਾਲ ਖਾਣਾ-ਪੀਣਾ ਨਾ ਕਰੋ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।

ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਕਦਮ ਬੜ੍ਹਤ ਵੱਲ ਰਹੇਗਾ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ-ਸੋਚ ਨਾਲ ਦੇਖਣਗੇ।

ਕੁੰਭ- ਸਿਤਾਰਾ ਦੁਸ਼ਮਣਾਂ ਨੂੰ ਉਭਾਰਨ ਅਤੇ ਕਿਸੇ ਨਾ ਕਿਸੇ ਕੰਪਲੀਕੇਸ਼ਨ ਨੂੰ ਬਣਾਈ ਰੱਖਣ ਵਾਲਾ ਹੈ, ਇਸ ਲਈ ਨਾ ਤਾਂ ਕੋਈ ਯਤਨ ਜਲਦਬਾਜ਼ੀ ’ਚ ਕਰੋ ਅਤੇ ਨਾ ਹੀ ਕੋਈ ਕੰਮ ਬੇ-ਧਿਆਨੀ ਨਾਲ ਕਰੋ।

ਮੀਨ- ਸੰਤਾਨ ਦਾ ਸਹਿਯੋਗੀ ਅਤੇ ਸੁਪੋਰਟਿਵ ਰੁਖ਼ ਆਪ ਦੀ ਕਿਸੇ ਪ੍ਰਾਬਲਮ ਨੂੰ ਕਮਜ਼ੋਰ ਕਰਨ ’ਚ ਹੈਲਪਫੁੱਲ ਹੋਵੇਗਾ, ਰਿਲੀਜੀਅਸ ਕੰਮਾਂ ’ਚ ਜੀਅ ਲੱਗੇਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ।

16 ਦਸੰਬਰ 2019, ਸੋਮਵਾਰ ਪੋਹ ਵਦੀ ਤਿਥੀ ਪੰਚਮੀ (16-17 ਮੱਧ ਰਾਤ 3.40 ਤਕ) ਅਤੇ ਮਗਰੋਂ ਤਿਥੀ ਛੱਠ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਕਰਕ ’ਚ

ਮੰਗਲ ਤੁਲਾ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਧਨ ’ਚ

ਸ਼ੁੱਕਰ ਮਕਰ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ                            

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 25 (ਮੱਘਰ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਸਾਨੀ, ਤਰੀਕ : 18, ਸੂਰਜ ਉਦੈ : ਸਵੇਰੇ 7.23 ਵਜੇ, ਸੂਰਜ ਅਸਤ : ਸ਼ਾਮ 5.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (16-17 ਮੱਧ-ਰਾਤ 2.47 ਤਕ) ਅਤੇ ਮਗਰੋਂ ਨਕਸ਼ੱਤਰ ਮਘਾ। ਯੋਗ : ਵੈਧ੍ਰਿਤੀ (16-17 ਮੱਧ ਰਾਤ 2.01 ਤਕ) ਅਤੇ ਮਗਰੋਂ ਯੋਗ ਵਿਸ਼ਕੁੰਭ। ਚੰਦਰਮਾ : ਕਰਕ ਰਾਸ਼ੀ ’ਤੇ (16-17 ਮੱਧ ਰਾਤ 2.47 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਬਿਕ੍ਰਮੀ ਪੋਹ ਸੰਕ੍ਰਾਂਤੀ, ਸੂਰਜ ਬਾਅਦ ਦੁਪਹਿਰ 3.27 (ਜਲੰਧਰ ਟਾਈਮ) ’ਤੇ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਆਚਾਰੀਆ ਸ਼੍ਰੀ ਤੁਲਸੀ ਦੀਕਸ਼ਾ ਦਿਵਸ (ਜੈਨ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa