ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

12/11/2019 2:01:25 AM

ਮੇਖ- ਸਿਤਾਰਾ ਆਮਦਨ, ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪ੍ਰੋਗਰਾਮ ’ਚ ਕੁਝ ਪੇਸ਼ਕਦਮੀ ਹੋਵੇਗੀ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਆਪਣੇ ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਲੱਗੇਗਾ।

ਮਿਥੁਨ- ਖਰਚਿਅਾਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮਾਂ ’ਚ ਵੀ ਸੁਚੇਤ ਰਹਿਣਾ ਚਾਹੀਦਾ ਹੈ, ਵਰਨਾ ਆਪ ਦੀ ਪੇਮੈਂਟ ਕਿਸੇ ਹੇਠ ਫਸਣ ਦਾ ਡਰ ਰਹੇਗਾ।

ਕਰਕ- ਟੂਰਿਜ਼ਮ, ਕੰਸਲਟੈਂਸੀ, ਟੀਚਿੰਗ, ਡੈਕੋਰੇਸ਼ਨ, ਇਲੈਕਟ੍ਰੋਨਿਕਸ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਫਰੂਟ-ਫੁਲ।

ਸਿੰਘ- ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ਦੇ ਸੁਪੋਰਟਿਵ ਰੁਖ਼ ਕਰਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਕੰਨਿਆ- ਰਿਲੀਜੀਅਸ ਕੰਮਾਂ ਅਤੇ ਪੌਰਾਣਿਕ ਲਿਟਰੇਚਰ ਸਟੱਡੀ ਕਰਨ ’ਚ ਇੰਟਰਸਟ ਰਹੇਗਾ, ਯਤਨ ਕਰਨ ’ਤੇ ਕੋਈ ਡਿਰੇਲ ਹੋਇਆ ਕੰਮ ਦੁਬਾਰਾ ਪਟਰੀ ’ਤੇ ਆਉਣ ਵੱਲ ਕੁਝ ਅੱਗੇ ਵਧ ਸਕਦਾ ਹੈ।

ਤੁਲਾ- ਪੇਟ ਦੀ ਸੰਭਾਲ ਰੱਖਣੀ ਜ਼ਰੂਰੀ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ ਠੀਕ ਰਹੇਗਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਰਹਿਣਗੇ।

ਬ੍ਰਿਸ਼ਚਕ- ਕੰਮਕਾਜ ਦੀ ਦਸ਼ਾ ਸੁਖਦ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਹਿਯੋਗ ਰਹੇਗਾ, ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਣ ਦੀ ਆਸ।

ਧਨ- ਜਨਰਲ ਸਿਤਾਰਾ ਵੀਕ, ਜਿਹੜਾ ਨਾ ਸਿਰਫ ਆਪ ਦੇ ਮੋਰੇਲ ਨੂੰ ਡਾਊਨ ਰੱਖੇਗਾ, ਬਲਕਿ ਸਫਲਤਾ ਦੇ ਰਸਤੇ ’ਤੇ ਆਪ ਦੇ ਵਧਦੇ ਕਦਮ ਨੂੰ ਵੀ ਰੋਕੇਗਾ, ਧਨ ਹਾਨੀ ਦਾ ਡਰ।

ਮਕਰ- ਜਨਰਲ ਸਿਤਾਰਾ ਮਜ਼ਬੂਤ, ਆਪ ਆਪਣੇ ਉਤਸ਼ਾਹੀ ਅਤੇ ਹਿੰਮਤੀ ਮਨ ਕਰਕੇ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ, ਧਾਰਮਿਕ ਕੰਮਾਂ ’ਚ ਰੁਚੀ ਰਹੇਗੀ।

ਕੁੰਭ- ਕੋਰਟ-ਕਚਹਿਰੀ ਦੇ ਕੰਮਾਂ ਲਈ ਆਪ ਦੇ ਯਤਨ ਚੰਗੀ ਰਿਟਰਨ ਦੇਣਗੇ, ਅਫਸਰਾਂ ’ਚ ਆਪ ਦੀ ਪੈਠ ਬਣੀ ਰਹੇਗੀ ਅਤੇ ਆਪ ਦੀ ਗੱਲ ਹਮਦਰਦੀ ਨਾਲ ਸੁਣੀ ਜਾਵੇਗੀ।

ਮੀਨ- ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਊਟ ਆਫ ਦਿ ਵੇ ਜਾ ਕੇ ਵੀ ਆਪ ਦੀ ਮਦਦ ਕਰਨ ਲਈ ਤਿਆਰ ਰਹਿਣਗੇ, ਸ਼ਤਰੂ ਚਾਹ ਕੇ ਵੀ ਆਪ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

11 ਦਸੰਬਰ 2019, ਬੁੱਧਵਾਰ ਮੱਘਰ ਸੁਦੀ ਤਿਥੀ ਚੌਦਸ (ਸਵੇਰੇ 10.59 ਤਕ) ਅਤੇ ਮਗਰੋਂ ਤਿਥੀ ਪੁੰਨਿਆ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਤੁਲਾ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਧਨ ’ਚ

ਸ਼ੁੱਕਰ ਧਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ                            

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮੱਘਰ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 20 (ਮੱਘਰ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਸਾਨੀ, ਤਰੀਕ : 13, ਸੂਰਜ ਉਦੈ : ਸਵੇਰੇ 7.20 ਵਜੇ, ਸੂਰਜ ਅਸਤ : ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (11 ਦਸੰਬਰ ਦਿਨ-ਰਾਤ ਅਤੇ 12 ਨੂੰ ਸਵੇਰੇ 6.22 ਤਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ। ਯੋਗ : ਸਿੱਧ (ਬਾਅਦ ਦੁਪਹਿਰ 3.20 ਤਕ) ਅਤੇ ਮਗਰੋਂ ਯੋਗ ਸਾਧਿਯ। ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਸਵੇਰੇ 10.59 ਤੋਂ ਲੈ ਕੇ ਰਾਤ 10.50 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿ ਨਾਰਾਇਣ ਵਰਤ, ਸ਼੍ਰੀ ਦੱਤਾ ਤ੍ਰੇਅ ਜਯੰਤੀ, ਸ਼੍ਰੀ ਤਰੀਪੁਰ ਭੈਰਵ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa