ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

11/29/2019 2:05:49 AM

ਮੇਖ- ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਵੈਸੇ ਸਟਰਾਂਗ ਸਿਤਾਰੇ ਕਰਕੇ ਆਪ ਦੂਜਿਅਾਂ ’ਤੇ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਬ੍ਰਿਖ- ਸਿਤਾਰਾ ਸਿਹਤ ਲਈ ਕਮਜ਼ੋਰ, ਮਨ ਅਸ਼ਾਂਤ-ਪ੍ਰੇਸ਼ਾਨ, ਟੈਂਸ, ਅਪਸੈੱਟ ਅਤੇ ਡਾਵਾਂ-ਡੋਲ ਜਿਹਾ ਰਹੇਗਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਇਰਾਦਿਅਾਂ ’ਚ ਮਜ਼ਬੂਤੀ ਅਤੇ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ-ਸਹਿਯੋਗ-ਸਦਭਾਅ ਬਣਿਆ ਰਹੇਗਾ।

ਕਰਕ- ਨਾ ਤਾਂ ਵਿਰੋਧੀਅਾਂ ਦੀ ਅਣਦੇਖੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ, ਬਲਕਿ ਉਨ੍ਹਾਂ ਨਾਲ ਸੁਚੇਤ ਰਹਿ ਕੇ ਅਤੇ ਤਿਆਰੀ ਨਾਲ ਨਿਪਟੋ।

ਸਿੰਘ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਕੁਝ ਨਾ ਕੁਝ ਬਿਹਤਰੀ ਬਣੀ ਰਹੇਗੀ, ਸੋਚ-ਵਿਚਾਰ ’ਚ ਗੰਭੀਰਤਾ, ਵੈਸੇ ਜਨਰਲ ਤੌਰ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।

ਕੰਨਿਆ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦਾ ਯਤਨ ਚੰਗਾ ਨਤੀਜਾ ਦੇਵੇਗਾ, ਵੱਡੇ ਲੋਕ ਵੀ ਆਪ ਦਾ ਲਿਹਾਜ਼ ਕਰਨਗੇ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਤੁਲਾ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਸਪੌਂਸ ਮਿਲੇਗੀ, ਕੰਮਕਾਜੀ ਸਾਥੀ ਪੂਰੀ ਤਰ੍ਹਾਂ ਸੁਪੋਰਟ ਕਰਨਗੇ।

ਬ੍ਰਿਸ਼ਚਕ- ਟੂਰਿਜ਼ਮ, ਕੰਸਲਟੈਂਸੀ, ਮੈਡੀਸਨ, ਟੀਚਿੰਗ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਧਨ- ਕੰਮਕਾਜੀ ਕੰਮਾਂ ਲਈ ਆਪ ਦੀ ਭੱਜ-ਦੌੜ ਅਤੇ ਮਿਹਨਤ ਚੰਗਾ ਨਤੀਜਾ ਦੇਵੇਗੀ। ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਚੰਗੀ ਸਕਸੈੱਸ ਮਿਲੇਗੀ।

ਮਕਰ- ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਅਾਂ ਵਾਲਾ ਹੈ, ਇਸ ਲਈ ਹਰ ਫਰੰਟ ’ਤੇ ਸੁਚੇਤ ਰਹਿਣਾ ਠੀਕ ਰਹੇਗਾ, ਸੋਚੇ-ਸਮਝੇ ਬਗੈਰ ਕੋਈ ਕੰਮ ਹੱਥ ’ਚ ਲੈਣ ਤੋਂ ਬਚੋ।

ਕੁੰਭ- ਸਿਤਾਰਾ ਧਨ ਲਾਭ ਵਾਲਾ, ਇੰਪੋਰਟ-ਐਕਸਪੋਰਟ, ਸਮੁੰਦਰੀ ਉਤਪਾਦਾਂ, ਕੈਮੀਕਲਜ਼ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਮੀਨ- ਅਫਸਰਾਂ ਦੇ ਸਾਫਟ-ਹਮਦਰਦਾਨਾ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਿਲ ਹਟੇਗੀ, ਸ਼ਤਰੂ ਵੀ ਆਪ ਅੱਗੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨਗੇ।

29 ਨਵੰਬਰ 2019, ਸ਼ੁੱਕਰਵਾਰ ਮੱਘਰ ਸੁਦੀ ਤਿਥੀ ਤੀਜ (ਸ਼ਾਮ 5.40 ਤਕ) ਅਤੇ ਮਗਰੋਂ ਤਿਥੀ ਚੌਥ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਧਨ ’ਚ

ਮੰਗਲ ਤੁਲਾ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਧਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ                            

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮੱਘਰ ਪ੍ਰਵਿਸ਼ਟੇ : 14, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 8 (ਮੱਘਰ), ਹਿਜਰੀ ਸਾਲ : 1441, ਮਹੀਨਾ : ਰਬਿ-ਉਲਸਾਨੀ, ਤਰੀਕ : 1, ਸੂਰਜ ਉਦੈ : ਸਵੇਰੇ 7.11 ਵਜੇ, ਸੂਰਜ ਅਸਤ : ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਸਵੇਰੇ 7.34 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ। ਯੋਗ : ਸ਼ੂਲ (ਬਾਅਦ ਦੁਪਹਿਰ 2.49 ਤਕ) ਅਤੇ ਮਗਰੋਂ ਯੋਗ ਗੰਡ। ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਸਵੇਰੇ 7.34 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (30 ਨਵੰਬਰ ਸਵੇਰੇ 5.53 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰਬਿ-ਉਲਸਾਨੀ (ਮੁਸਲਿਮ) ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa