ਰਾਸ਼ੀਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

11/27/2019 2:04:29 AM

ਮੇਖ- ਪੇਟ ਕੁਝ ਵਿਗੜਿਆ-ਵਿਗੜਿਆ ਜਿਹਾ ਮਹਿਸੂਸ ਹੋਵੇਗਾ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ।

ਬ੍ਰਿਖ- ਕਾਰੋਬਾਰੀ ਦਸ਼ਾ ਪਹਿਲਾਂ ਦੀ ਤਰ੍ਹਾਂ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਨਾਰਾਜ਼ ਅਤੇ ਟੈਂਸ ਨਜ਼ਰ ਆਉਣਗੇ, ਕੁਝ ਉਦਾਸੀ ਜਿਹੀ ਰਹੇਗੀ।

ਮਿਥੁਨ- ਅਸ਼ਾਂਤ-ਪ੍ਰੇਸ਼ਾਨ ਅਤੇ ਡਿਸਟਰਬ ਮਨ-ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਹਿਚਕਿਚਾਹਟ ਮਹਿਸੂਸ ਕਰੋਗੇ, ਸਫਰ ਨਾ ਕਰਨਾ ਸਹੀ ਰਹੇਗਾ।

ਕਰਕ- ਮਨ ਅਤੇ ਬੁੱਧੀ ਗਲਤ ਕੰਮਾਂ ਵੱਲ ਭਟਕਦੀ ਰਹਿ ਸਕਦੀ ਹੈ, ਇਸ ਲਈ ਸੋਚੇ-ਵਿਚਾਰੇ ਬਗੈਰ ਨਾ ਤਾਂ ਕੋਈ ਫੈਸਲਾ ਕਰੋ ਅਤੇ ਨਾ ਹੀ ਕੋਈ ਕਦਮ ਚੁੱਕੋ।

ਸਿੰਘ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਨਾ ਲਓ ਕਿਉਂਕਿ ਸਿਤਾਰਾ ਨਾਕਾਮੀ ਦੇਣ ਅਤੇ ਕਦਮ ਪਿੱਛੇ ਖਿੱਚਣ ਵਾਲਾ ਹੈ, ਮਨ ਵੀ ਡਾਵਾਂ-ਡੋਲ ਰਹੇਗਾ।

ਕੰਨਿਆ- ਕੰਮਕਾਜੀ ਸਾਥੀ ਕੋ-ਆਪਰੇਟ ਨਹੀਂ ਕਰਨਗੇ, ਇਸ ਲਈ ਨਾ ਤਾਂ ਉਨ੍ਹਾਂ ’ਤੇ ਜ਼ਿਆਦਾ ਉਮੀਦ ਰੱਖੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਹੀ ਕਰੋ।

ਤੁਲਾ- ਕਾਰੋਬਾਰੀ ਕੰਮਾਂ ਨੂੰ ਸੁਚੇਤ ਰਹਿ ਕੇ ਹੀ ਡੀਲ ਕਰੋ ਕਿਉਂਕਿ ਉਨ੍ਹਾਂ ਦੇ ਰਸਤੇ ’ਚ ਮੁਸ਼ਕਿਲਾਂ-ਪ੍ਰੇਸ਼ਾਨੀਅਾਂ ਪੇਸ਼ ਆਉਂਦੀਅਾਂ ਰਹਿ ਸਕਦੀਅਾਂ ਹਨ, ਪੇਮੈਂਟ ਦੇ ਫਸਣ ਦਾ ਡਰ ਰਹੇਗਾ।

ਬ੍ਰਿਸ਼ਚਕ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਠੀਕ, ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵ ਸੋਚ ਆਪ ਨੂੰ ਪ੍ਰੇਸ਼ਾਨ-ਡਿਸਟਰਬ ਰੱਖ ਸਕਦੀ ਹੈ।

ਧਨ- ਖਰਚਿਅਾਂ ਕਰਕੇ ਆਪ ਕੁਝ ਪ੍ਰੇਸ਼ਾਨ ਰਹੋਗੇ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕੋਈ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਕਰੋ, ਸਫਰ ਵੀ ਨਾ ਕਰੋ।

ਮਕਰ- ਸਿਤਾਰਾ ਵਪਾਰ-ਕਾਰੋਬਾਰ ਲਈ ਲਾਭ ਵਾਲਾ, ਪੈਟਰੋਲੀਅਮ, ਲੂਬਰੀਕੈਂਟਸ, ਕੈਮੀਕਲਜ਼, ਡ੍ਰਿੰਕਸ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਕੁੰਭ- ਸਿਤਾਰਾ ਕਿਉਂਕਿ ਸਰਕਾਰੀ ਕੰਮਾਂ ਨੂੰ ਕੰਪਲੀਕੇਟ ਬਣਾਉਣ ਵਾਲਾ ਹੈ, ਇਸ ਲਈ ਕਿਸੇ ਵੀ ਸਰਕਾਰੀ ਕੰਮ ਨੂੰ ਹੱਥ ’ਚ ਲੈਣ ਅਤੇ ਕਿਸੇ ਅਫਸਰ ਅੱਗੇ ਜਾਣ ਤੋਂ ਬਚਣਾ ਚਾਹੀਦਾ ਹੈ।

ਮੀਨ- ਕੋਈ ਵੀ ਕੰਮ ਲਾਈਟਲੀ ਜਾਂ ਅਣਮੰਨੇ ਮਨ ਨਾਲ ਨਾ ਕਰਨਾ ਸਹੀ ਰਹੇਗਾ ਕਿਉਂਕਿ ਸਿਤਾਰਾ ਪਾਜ਼ੇਟਿਵ ਨਹੀਂ ਹੈ, ਮਨ ਵੀ ਕੁਝ ਉਖੜਿਆ-ਉਖੜਿਆ ਅਤੇ ਟੈਂਸ ਰਹੇਗਾ।

27 ਨਵੰਬਰ 2019, ਬੁੱਧਵਾਰ ਮੱਘਰ ਸੁਦੀ ਤਿਥੀ ਏਕਮ (ਸ਼ਾਮ 6.59 ਤਕ) ਅਤੇ ਮਗਰੋਂ ਤਿਥੀ ਦੂਜ।

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਤੁਲਾ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਧਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ                            

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮੱਘਰ ਪ੍ਰਵਿਸ਼ਟੇ : 12, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 6 (ਮੱਘਰ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 29, ਸੂਰਜ ਉਦੈ : ਸਵੇਰੇ 7.09 ਵਜੇ, ਸੂਰਜ ਅਸਤ : ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸਵੇਰੇ 8.12 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ। ਯੋਗ : ਸੁਕਰਮਾ (ਸ਼ਾਮ 6.21 ਤਕ) ਅਤੇ ਮਗਰੋਂ ਯੋਗ ਧ੍ਰਿਤੀ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ-ਰਾਤ), ਸਵੇਰੇ 8.12 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮੱਘਰ ਸੁਦੀ ਪੱਖ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 


Bharat Thapa

Edited By Bharat Thapa