ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

11/10/2019 2:03:15 AM

ਮੇਖ- ਸਿਤਾਰਾ ਸ਼ਾਮ ਤਕ ਅਹਿਤਿਆਤ-ਪ੍ਰੇਸ਼ਾਨੀ, ਉਲਝਣਾਂ ਅਤੇ ਧਨ ਹਾਨੀ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਦੇ ਹਾਲਾਤ ਬਣਨਗੇ।

ਬ੍ਰਿਖ- ਸਿਤਾਰਾ ਸ਼ਾਮ ਤਕ ਵਪਾਰ-ਕਾਰੋਬਾਰ ਦੇ ਕੰਮ ਸੰਵਾਰਨ ਅਤੇ ਕੰਮਕਾਜੀ ਰਸਤੇ ਖੋਲ੍ਹਣ ਵਾਲਾ ਪਰ ਬਾਅਦ ’ਚ ਹਰ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ।

ਮਿਥੁਨ- ਸਿਤਾਰਾ ਸ਼ਾਮ ਤਕ ਸਫਲਤਾ ਦੇਣ ਅਤੇ ਕਿਸੇ ਸਰਕਾਰੀ ਕੰਮ ’ਚ ਕਿਸੇ ਬਾਧਾ-ਮੁਸ਼ਕਿਲ ਨੂੰ ਹਟਾਉਣ ਵਾਲਾ ਪਰ ਬਾਅਦ ’ਚ ਅਰਥ ਦਸ਼ਾ ਸੁਧਰੇਗੀ।

ਕਰਕ- ਜਨਰਲ ਤੌਰ ’ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਵੀ ਆਪ ਅੱਗੇ ਠਹਿਰਨ ਦੀ ਹਿੰਮਤ ਨਹੀਂ ਕਰ ਸਕਣਗੇ।

ਸਿੰਘ- ਸਿਤਾਰਾ ਸ਼ਾਮ ਤਕ ਪੇਟ ਨੂੰ ਅਪਸੈੱਟ ਰੱਖਣ ਵਾਲਾ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਕੰਨਿਆ- ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਨੂੰ ਸਹੀ ਰੱਖਣ ਵਾਲਾ ਅਤੇ ਇੱਜ਼ਤ-ਮਾਣ ਦਿਵਾਉਣ ਵਾਲਾ ਪਰ ਬਾਅਦ ’ਚ ਸਮਾਂ ਹਰ ਫਰੰਟ ’ਤੇ ਕਮਜ਼ੋਰ ਬਣ ਸਕਦਾ ਹੈ।

ਤੁਲਾ- ਸਿਤਾਰਾ ਸ਼ਾਮ ਤਕ ਕਮਜ਼ੋਰ, ਵਿਰੋਧੀ ਆਪ ਨੂੰ ਘੇਰਨ ਅਤੇ ਆਪ ਦੀ ਲੱਤ ਖਿੱਚਣ ’ਚ ਬਿਜ਼ੀ ਰਹਿਣਗੇ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਬ੍ਰਿਸ਼ਚਕ- ਸਿਤਾਰਾ ਸ਼ਾਮ ਤਕ ਬਿਹਤਰ, ਉਦੇਸ਼-ਮਨੋਰਥ ਹੱਲ ਹੋਣਗੇ, ਜਨਰਲ ਤੌਰ ’ਤੇ ਆਪ ਦੀ ਪੈਠ ਬਣੀ ਰਹੇਗੀ ਪਰ ਬਾਅਦ ’ਚ ਮੈਂਟਲ ਟੈਨਸ਼ਨ ਪੈਦਾ ਹੋਵੇਗੀ।

ਧਨ- ਜਨਰਲ ਸਿਤਾਰਾ ਸਟਰੌਂਗ, ਜਿਹੜਾ ਇੱਜ਼ਤ-ਮਾਣ ਦੇਣ, ਜਨਰਲ ਤੌਰ ’ਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਆਪਣੇ ਗੁੱਸੇ ’ਤੇ ਕਾਬੂ ਜ਼ਰੂਰ ਰੱਖਣਾ ਚਾਹੀਦਾ ਹੈ।

ਮਕਰ- ਸਿਤਾਰਾ ਸ਼ਾਮ ਤਕ ਮਿੱਤਰਾਂ ਨਾਲ ਮੇਲ-ਜੋਲ ਬਣਾਈ ਰੱਖੇਗਾ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਵਾਲਾ।

ਕੁੰਭ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਸ਼ਾਮ ਤਕ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਫੇਵਰੇਬਲ ਨਤੀਜਾ ਮਿਲੇਗਾ, ਫਿਰ ਬਾਅਦ ’ਚ ਵੀ ਸਮਾਂ ਬਿਹਤਰ ਸਮਝੋ।

ਮੀਨ- ਕਾਰੋਬਾਰੀ ਕੰਮਾਂ, ਟੂਰਿੰਗ ਲਈ ਸਿਤਾਰਾ ਚੰਗਾ, ਜੇ ਕੋਈ ਕੰਮਕਾਜੀ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਚੰਗਾ ਨਤੀਜਾ ਮਿਲ ਸਕਦਾ ਹੈ, ਮਾਣ-ਯਸ਼ ਦੀ ਪ੍ਰਾਪਤੀ।

10 ਨਵੰਬਰ 2019, ਐਤਵਾਰ

ਕੱਤਕ ਸੁਦੀ ਤਿਥੀ ਤਰੋਦਸ਼ੀ (ਸ਼ਾਮ 4.33 ਤਕ) ਅਤੇ ਮਗਰੋਂ ਤਿਥੀ ਚੌਦਸ਼

ਸੂਰਜ ਤੁਲਾ ’ਚ

ਚੰਦਰਮਾ ਮੀਨ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 25, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 19 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 12, ਸੂਰਜ ਉਦੈ ਸਵੇਰੇ : 6.54 ਵਜੇ, ਸੂਰਜ ਅਸਤ : ਸ਼ਾਮ 5.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਸ਼ਾਮ 6.19 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ। ਯੋਗ : ਵਜਰ (ਸਵੇਰੇ 10.41 ਤਕ) ਅਤੇ ਮਗਰੋਂ ਯੋਗ ਸਿੱਧੀ। ਚੰਦਰਮਾ : ਮੀਨ ਰਾਸ਼ੀ ’ਤੇ (ਸ਼ਾਮ 6.19 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਰਹੇਗੀ (ਸ਼ਾਮ 6.19 ਤਕ), ਸ਼ਾਮ 6.19 ਤਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ । ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਵੈਕੁੰਠ ਚੌਦਸ਼, ਜਨਮ ਦਿਨ ਵੀਰ ਵੈਰਾਗੀ, ਮੇਲਾ ਵੀਰ ਵੈਰਾਗੀ (ਨਕੋਦਰ), ਈਦ-ਉਲ ਮਿਲਾਦ (ਮੁਸਲਿਮ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa