ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

11/7/2019 2:04:03 AM

ਮੇਖ- ਸਿਤਾਰਾ ਧਨ ਲਾਭ, ਕਾਰੋਬਾਰੀ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਮੋਟੇ ਤੌਰ ’ਤੇ ਕੰਮਕਾਜੀ ਕੰਮਾਂ ਲਈ ਆਪ ਦੀ ਭੱਜਦੌੜ ਚੰਗੀ ਰਿਟਰਨ ਦੇਵੇਗੀ।

ਬ੍ਰਿਖ- ਸਿਤਾਰਾ ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ਨੂੰ ਸੰਵਾਰਨ, ਵੱਡੇ ਲੋਕਾਂ ਨੂੰ ਸਾਫਟ ਸੁਪਰੋਟਿਵ, ਕੰਸੀਡ੍ਰੇਟ ਰੱਖਣ ਵਾਲਾ ਪਰ ਸਿਹਤ ਬਾਰੇ ਅਟੈਂਟਿਵ ਰਹੋ।

ਮਿਥੁਨ- ਜਨਰਲ ਤੌਰ ’ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ ਪਰ ਫੈਮਿਲੀ ਫਰੰਟ ’ਤੇ ਟੈਨਸ਼ਨ, ਪ੍ਰੇਸ਼ਾਨੀ, ਮਾਨਸਿਕ ਖਿਚਾਤਣੀ ਬਣੀ ਰਹੇਗੀ।

ਕਰਕ- ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਆਲਤੂ ਫਾਲਤੂ ਖਾਣ ਪੀਣ ਤੋਂ ਬਚਣਾ ਚਾਹੀਦਾ ਹੈ, ਲੈਣ ਦੇਣ ਦੇ ਕੰਮ ਵੀ ਅਟੈਂਟਿਵ ਰਹਿ ਕੇ ਫਾਈਨਲ ਕਰਨੇ ਚਾਹੀਦੇ ਹਨ।

ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮੋਟੇ ਤੌਰ ’ਤੇ ਆਪ ਹਰ ਫਰੰਟ ’ਤੇ ਪ੍ਰਭਾਵੀ ਰਹੋਗੇ, ਚੰਚਲ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਕੰਨਿਆ- ਸਿਤਾਰਾ ਆਪ ਦੇ ਮਨ ਨੂੰ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ, ਅਪਸੈੱਟ ਰੱਖਣ ਵਾਲਾ ਹੈ, ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਨਾ ਰੱਖ ਸਕੋਗੇ।

ਤੁਲਾ- ਜਨਰਲ ਸਿਤਾਰਾ ਸਟਰੌਂਗ, ਉਦੇਸ਼ ਮਨੋਰਥ ਹੱਲ ਹੋਣਗੇ, ਮਾਣ-ਪ੍ਰਤਿਸ਼ਠਾ ਬਣੀ ਰਹੇਗੀ, ਵੈਸੇ ਜਨਰਲ ਹਾਲਾਤ ਵੀ ਠੀਕ-ਠਾਕ ਅਤੇ ਸਫਲਤਾ ਦੇਣ ਵਾਲੇ ਹੋਣਗੇ।

ਬ੍ਰਿਸ਼ਚ- ਸਿਤਾਰਾ ਕੋਰਟ ਕਚਹਿਰੀ ਦੇ ਕੰਮਾਂ ’ਚ ਸਫਲਤਾ ਦੇਣ, ਵੱਡੇ ਲੋਕਾਂ ਦੇ ਰੁਖ ਨੂੰ ਨਰਮ ਰੱਖਣ ਵਾਲਾ, ਰਿਲੀਜੀਅਸ ਕੰਮਾਂ ’ਚ ਰੁਚੀ, ਮਾਣ-ਯਸ਼ ਦੀ ਪ੍ਰਾਪਤੀ।

ਧਨ- ਕੰਮਕਾਜੀ ਸਾਥੀ ਪੂਰੀ ਤਰ੍ਹਾਂ ਸਹਿਯੋਗ ਦੇਣਗੇ ਅਤੇ ਤਾਲਮੇਲ ਰੱਖਣਗੇ, ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।

ਮਕਰ- ਸਿਤਾਰਾ ਆਮਦਨ ਅਤੇ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ, ਉਲਝੇ ਰੁਕੇ ਕਾਰੋਬਾਰੀ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ।

ਕੁੰਭ- ਸਿਤਾਰਾ ਹਰ ਫਰੰਟ ’ਤੇ ਸਫਲਤਾ ਦੇਣ ਅਤੇ ਕੰਮਕਾਜੀ ਕੰਮਾਂ ਨੂੰ ਬਿਹਤਰ ਸਥਿਤੀ ’ਚ ਰੱਖਣ ਵਾਲਾ, ਰਾਜਕੀ ਕੰਮਾਂ ’ਚ ਚੰਗੀ ਸੁਣਵਾਈ ਹੋਵੇਗੀ।

ਮੀਨ- ਸਿਤਾਰਾ ਨੁਕਸਾਨ, ਪ੍ਰੇਸ਼ਾਨੀ ਦੇਣ ਅਤੇ ਕੰਪਲੀਕੇਸ਼ਨਜ਼ ਜਗਾਉਣ ਵਾਲਾ, ਕੋਈ ਵੀ ਨਵਾਂ ਕੰਮ, ਪ੍ਰੋਗਰਾਮ ਹੱਥ ’ਚ ਨਾ ਲਓ, ਵਰਨਾ ਉਸ ਦਾ ਕੁਝ ਵੀ ਨਤੀਜਾ ਨਾ ਮਿਲੇਗਾ।

7 ਨਵੰਬਰ 2019, ਵੀਰਵਾਰ ਕੱਤਕ ਸੁਦੀ ਤਿਥੀ ਦਸ਼ਮੀ (ਸਵੇਰੇ 9.55 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਕੁੰਭ ’ਚ

ਮੰਗਲ ਕੰਨਿਆ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 22, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 16 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 9, ਸੂਰਜ ਉਦੈ ਸਵੇਰੇ : 6.52 ਵਜੇ, ਸੂਰਜ ਅਸਤ : ਸ਼ਾਮ 5.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 9.15 ਤਕ)ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ), ਯੋਗ : ਧਰੁਵ (ਸਵੇਰੇ 8.42 ਤਕ) ਅਤੇ ਮਗਰੋਂ ਯੋਗ ਵਿਆਘਾਤ। ਚੰਦਰਮਾ : ਕੁੰਭ ਰਾਸ਼ੀ ’ਤੇ ( 7 ਨਵੰਬਰ ਦਿਨ ਰਾਤ ਅਤੇ 8 ਨੂੰ ਸਵੇਰੇ 5.29 ਤਕ) ਪੰਚਕ ਲੱਗੀ ਰਹੇਗੀ ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ11.10 ’ਤੇ)। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa