ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

11/1/2019 2:01:21 AM

ਮੇਖ- ਜਨਰਲ ਸਿਤਾਰਾ ਸਟਰੌਂਗ, ਰਿਲੀਜੀਅਸ ਕੰਮਾਂ ’ਚ ਇੰਟਰਸਟ ਰਹੇਗਾ, ਹਰ ਮਾਮਲੇ ਦੇ ਪ੍ਰਤੀ ਪਾਜ਼ੇਟਿਵ ਸੋਚ ਬਣੀ ਰਹੇਗੀ, ਵੈਸੇ ਵੀ ਆਪ ਹਰ ਫਰੰਟ ’ਤੇ ਪ੍ਰਭਾਵੀ ਰਹੋਗੇ।

ਬ੍ਰਿਖ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਜਲਦਬਾਜ਼ੀ ’ਚ ਸੋਚੇ-ਵਿਚਾਰੇ ਬਗੈਰ ਕੋਈ ਕੰਮ ਨਾ ਕਰੋ।

ਮਿਥੁਨ- ਵਪਾਰ-ਕੰਮਕਾਜ ਦੀ ਦਸ਼ਾ ਸੰਤੋਖਜਨਕ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕਰਕ- ਦੁਸ਼ਮਣਾਂ ਦੀਅਾਂ ਸਰਗਰਮੀਅਾਂ, ਹਰਕਤਾਂ, ਸ਼ਰਾਰਤਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰਦੇ ਰਹਿਣਗੇ।

ਸਿੰਘ- ਜਨਰਲ ਸਿਤਾਰਾ ਸਟਰੌਂਗ, ਜਿਹੜਾ ਆਪ ਨੂੰ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ।

ਕੰਨਿਆ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ- ਮਿੱਤਰ, ਸੱਜਣ-ਸਾਥੀ ਆਪ ਦੇ ਹਰ ਯਤਨ-ਪ੍ਰੋਗਰਾਮ ਲਈ ਪੂਰੀ ਸੁਪੋਰਟ ਕਰਨਗੇ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਸ਼ਚਕ- ਕੰਸਲਟੈਂਸੀ, ਡਿਜ਼ਾਈਨਿੰਗ, ਮੈਡੀਸਨ, ਟੂਰਿਜ਼ਮ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ।

ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਮਕਰ- ਸਿਤਾਰਾ ਧਨ ਹਾਨੀ-ਟੈਨਸ਼ਨ, ਪ੍ਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਕੋਈ ਕੰਮਕਾਜੀ ਟੂਰ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ।

ਕੁੰਭ- ਸਿਤਾਰਾ ਕਾਰੋਬਾਰੀ ਕੰਮ ਸੰਵਾਰਨ ਅਤੇ ਜਨਰਲ ਹਾਲਾਤ ਬਿਹਤਰ ਬਣਾਉਣ ਵਾਲਾ, ਕੰਮਕਾਜੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ।

ਮੀਨ- ਰਾਜ-ਦਰਬਾਰ ਦੇ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਅਫ਼ਸਰ ਅਤੇ ਵੱਡੇ ਲੋਕ ਵੀ ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ, ਸ਼ਤਰੂ ਕਮਜ਼ੋਰ ਰਹਿਣਗੇ।

1 ਨਵੰਬਰ 2019, ਸ਼ੁੱਕਰਵਾਰ ਕੱਤਕ ਸੁਦੀ ਤਿਥੀ ਤੀਜ ਪੰਚਮੀ (1-2 ਮੱਧ ਰਾਤ 12.51 ਤਕ) ਅਤੇ ਮਗਰੋਂ ਤਿਥੀ ਛੱਠ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀਸੂਰਜ ਤੁਲਾ ’ਚ

ਸੂਰਜ ਤੁਲਾ ’ਚ

ਚੰਦਰਮਾ ਧਨ ’ਚ

ਮੰਗਲ ਕੰਨਿਆ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 16, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 3, ਸੂਰਜ ਉਦੈ ਸਵੇਰੇ : 6.47 ਵਜੇ, ਸੂਰਜ ਅਸਤ : ਸ਼ਾਮ 5.35 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਰਾਤ 9.52 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ। ਯੋਗ : ਅਤਿਗੰਡ (ਸਵੇਰੇ 7.57 ਤਕ) ਅਤੇ ਮਗਰੋਂ ਯੋਗ ਸੁਕਰਮਾ। ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਰਾਤ 9.52 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਗਿਆਨ ਪੰਚਮੀ (ਜੈਨ), ਜਯਾ ਪੰਚਮੀ, ਪੰਜਾਬ-ਹਰਿਆਣਾ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa