ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

10/31/2019 2:03:37 AM

ਮੇਖ- ਸਿਤਾਰਾ ਸਿਹਤ, ਖਾਸ ਕਰਕੇ ਪੇਟ ਲਈ ਵੀਕ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ ਜ਼ਰੂਰੀ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੁਝ ਟੈਂਸ, ਨਾਰਾਜ਼ ਅਤੇ ਉਖੜੇ ਨਜ਼ਰ ਆਉਣਗੇ, ਉਦਾਸੀ ਵੀ ਰਹੇਗੀ।

ਮਿਥੁਨ- ਵਿਰੋਧੀ ਆਪ ਨੂੰ ਘੇਰਨ ਜਾਂ ਕਿਸੇ ਨਾ ਕਿਸੇ ਝਮੇਲੇ ’ਚ ਉਲਝਾਉਣ ਲਈ ਬਿਜ਼ੀ ਰਹਿਣਗੇ, ਮਨ ਵੀ ਉਖੜਿਆ-ਉਖੜਿਆ ਡਾਵਾਂਡੋਲ ਬਣਿਆ ਰਹੇਗਾ।

ਕਰਕ- ਕਿਉਂਕਿ ਆਪ ਦੀ ਸੋਚ ਵਿਚਾਰ ’ਚ ਨੈਗੇਟਿਵਿਟੀ ਹਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਗੱਲ ਜਾਂ ਗਲਤ ਫੈਸਲਾ ਨਾ ਹੋ ਜਾਵੇ।

ਸਿੰਘ- ਨਾ ਤਾਂ ਕੋਰਟ ਕਚਹਿਰੀ ’ਚ ਜਾਓ ਅਤੇ ਨਾ ਹੀ ਅਦਾਲਤ ਨਾਲ ਜੁੜਿਆ ਕੋਈ ਯਤਨ ਸ਼ੁਰੂ ਕਰੋ। ਕਿਉਂਿਕ ਉਸਦਾ ਕੁਝ ਵੀ ਨਤੀਜਾ ਪ੍ਰਾਪਤ ਨਾ ਹੋਵੇਗਾ।

ਕੰਨਿਆ- ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, ਕਿਉਂਕਿ ਉਨ੍ਹਾਂ ਦਾ ਹਰ ਐਕਸ਼ਨ ਆਪ ਨੂੰ ਨੁਕਸਾਨ ਦੇਣ ਅਤੇ ਡਿਸਟਰਬ ਰੱਖਣ ਵਾਲਾ ਹੋਵੇਗਾ।

ਤੁਲਾ- ਕਿਉਂਕਿ ਧਨ ਦਾ ਠਹਿਰਾਉ ਘੱਟ ਹੋਵੇਗਾ, ਇਸ ਲਈ ਕੰਮਕਾਜੀ ਕੰਮ ਅੱਖਾਂ ਖੋਲ੍ਹ ਕੇ ਅਤੇ ਸੁਚੇਤ ਰਹਿ ਕੇ ਕਰੋ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ।

ਬ੍ਰਿਸ਼ਚਕ- ਕੰਮਕਾਜੀ ਕੰਮਾਂ ਲਈ ਸਿਤਾਰਾ ਬੇਸ਼ੱਕ ਵੀਕ ਤਾਂ ਹੈ, ਤਾਂ ਵੀ ਆਪ ਕਾਰੋਬਾਰੀ ਕੰਮਾਂ ਲਈ ਭੱਜਦੌੜ, ਅਣਮੰਨੇ ਮਨ ਨਾਲ ਨਾ ਕਰ ਸਕੋਗੇ।

ਧਨ- ਖਰਚ ਸੋਚ ਵਿਚਾਰ ਕੇ ਕਰੋ, ਜਿਹੜੇ ਖਰਚ ਟਾਲ ਸਕੋ, ਟਾਲ ਦਿਓ, ਮਨ ਬੇਕਾਰ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ, ਸਫਰ ਨਾ ਕਰੋ, ਕਿਉਂਿਕ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।

ਮਕਰ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ ਹੋਵੇਗਾ, ਜਨਰਲ ਤੌਰ ’ਤੇ ਕੰਮਕਾਜੀ ਕੰਮਾਂ ’ਚ ਬੜ੍ਹਤ ਵੱਲ ਰਹੇਗਾ।

ਕੁੰਭ- ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਿਕਸੇ ਸਰਕਾਰੀ ਕੰਮ ’ਚ ਉਮੀਦ ਤੋਂ ਉਲਟ ਕੋਈ ਕੰਪਲੀਕੇਸ਼ਨ ਜਾਗ ਸਕਦੀ ਹੈ।

ਮੀਨ- ਕਮਜ਼ੋਰ ਸਿਤਾਰੇ ਕਰ ਕੇ ਆਪ ਦੀ ਪਲਾਨਿੰਗ ’ਚ ਕੋਈ ਬਾਧਾ ਮੁਸ਼ਕਿਲ ਜਾਗ ਸਕਦੀ ਹੈ। ਇਸ ਲਈ ਅਣਮੰਨੇ ਮਨ ਨਾਲ ਕੋਈ ਯਤਨ ਨਾ ਕਰੋ, ਮਨ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ।

31 ਅਕਤੂਬਰ 2019, ਵੀਰਵਾਰ ਕੱਤਕ ਸੁਦੀ ਤਿਥੀ ਤੀਜ ਚੌਥ (31 ਅਕਤੂਬਰ-1 ਨਵੰਬਰ ਮੱਧ ਰਾਤ 1.02 ਤਕ) ਅਤੇ ਮਗਰੋਂ ਤਿਥੀ ਪੰਚਮੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਕੰਨਿਆ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 15, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 9 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 2, ਸੂਰਜ ਉਦੈ ਸਵੇਰੇ : 6.46 ਵਜੇ, ਸੂਰਜ ਅਸਤ : ਸ਼ਾਮ 5.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਰਾਤ 9.31 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ। ਯੋਗ : ਸ਼ੋਭਨ (ਸਵੇਰੇ 9.42 ਤਕ) ਅਤੇ ਮਗਰੋਂ ਯੋਗ ਅਤਿਗੰਡ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਰਾਤ 9.31 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 9.31 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ । ਭਦਰਾ ਰਹੇਗੀ (ਦੁਪਹਿਰ 1.33 ਤੋਂ ਲੈ ਕੇ 31 ਅਕਤੂਬਰ -1 ਨਵੰਬਰ ਮੱਧ ਰਾਤ 1.02 ਤਕ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਦੁਰਵਾ ਗਣਪਤੀ ਵਰਤ, ਸ਼੍ਰੀ ਿਸੱਧੀ ਿਵਨਾਇਕ ਚੌਥ ਵਰਤ, ਸ਼੍ਰੀਮਤੀ ਇੰਦਰਾ ਗਾਂਧੀ ਬਲੀਦਾਨ ਦਿਵਸ, ਆਚਾਰੀਆ ਨਰਿੰਦਰ ਦੇਵ ਅਤੇ ਸਰਦਾਰ ਪਟੇਲ ਜਯੰਤੀ।–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa