ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ
10/22/2019 2:01:50 AM

ਮੇਖ- ਕੋਰਟ-ਕਚਹਿਰੀ ਦੇ ਕੰਮਾਂ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਖ- ਵੱਡੇ ਲੋਕਾਂ ਦੇ ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਕਰਕੇ ਆਪ ਦੀ ਕੋਈ ਪ੍ਰਾਬਲਮ ਸੁਲਝਾਉਣ ਵੱਲ ਥੋੜ੍ਹਾ ਅੱਗੇ ਵਧ ਸਕਦੀ ਹੈ, ਤੇਜ-ਪ੍ਰਭਾਵ ਬਣਿਆ ਰਹੇਗਾ।
ਮਿਥੁਨ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਚੰਗਾ ਨਤੀਜਾ ਦੇਵੇਗੀ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਆਪਣੀ ਮੰਜ਼ਿਲ ਵੱਲ ਕੁਝ ਅੱਗੇ ਵਧ ਸਕਦਾ ਹੈ।
ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕਦਮ ਆਸਾਨ ਦਿਖੇਗਾ।
ਸਿੰਘ- ਖਰਚਿਅਾਂ ਕਰਕੇ ਨਾ ਸਿਰਫ ਅਰਥ ਦਸ਼ਾ ਤੰਗ ਹੀ ਰਹੇਗੀ, ਬਲਕਿ ਕੰਪਲੀਕੇਸ਼ਨਜ਼ ਦੇ ਉਭਰਨ ਦਾ ਵੀ ਡਰ ਬਣਿਆ ਰਹੇਗਾ, ਕਿਸੇ ’ਤੇ ਵੀ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ।
ਕੰਨਿਆ- ਵਪਾਰ-ਕਾਰੋਬਾਰ ਦੇ ਕੰਮ ਹੱਥ ’ਚ ਲੈਣ ’ਤੇ ਸਮਾਂ ਬਿਹਤਰ, ਜੇ ਕੋਈ ਕੰਮਕਾਜੀ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬੈਟਰਮੈਂਟ ਜ਼ਰੂਰ ਹੋ ਜਾਵੇਗੀ।
ਤੁਲਾ- ਅਫਸਰ ਆਊਟ ਆਫ ਦਿ ਵੇਅ ਜਾ ਕੇ ਵੀ ਆਪ ਦੀ ਮਦਦ ਕਰਨ ਦੇ ਮੂਡ ’ਚ ਨਜ਼ਰ ਆਉਣਗੇ, ਹਾਈ ਮੋਰੇਲ ਕਰਕੇ ਆਪ ਦੀ ਪੈਠ-ਛਾਪ ਬਣੀ ਰਹੇਗੀ।
ਬ੍ਰਿਸ਼ਚਕ- ਰਿਲੀਜੀਅਸ ਕੰਮਾਂ ’ਚ ਅਤੇ ਕਥਾ-ਵਾਰਤਾ ਸੁਣਨ ’ਚ ਇੰਟਰਸਟ ਰਹੇਗਾ, ਆਪ ਜਿਹੜੇ ਕੰਮ ਨੂੰ ਵੀ ਹੱਥ ’ਚ ਲੈਣ ਦਾ ਯਤਨ ਕਰੋਗੇ, ਉਸ ਨੂੰ ਉਸ ਦੇ ਟਾਰਗੈੱਟ ’ਤੇ ਪਹੁੰਚਾ ਕੇ ਹੀ ਦਮ ਲਓਗੇ।
ਧਨ- ਪੂਰੀ ਅਹਿਤਿਆਤ ਰੱਖਣ ਦੇ ਬਾਵਜੂਦ ਵੀ ਸਿਹਤ ’ਚ ਕੁਝ ਗੜਬੜੀ ਬਣੀ ਰਹੇਗੀ, ਲਿਖਣ-ਪੜ੍ਹਨ ਦੇ ਕੰਮ ਵੀ ਅੱਖਾਂ ਖੋਲ੍ਹ ਕੇ ਫਾਈਨਲ ਕਰਨੇ ਚਾਹੀਦੇ ਹਨ।
ਮਕਰ- ਕਾਰੋਬਾਰੀ ਕੰਮਾਂ ਦੀ ਦਸ਼ਾ ਕੰਫਰਟੇਬਲ ਰਹੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਸੁਪੋਰਟਿਵ ਰੁਖ਼ ਰੱਖਣਗੇ, ਫੈਮਿਲੀ ਸਬੰਧਾਂ ’ਚ ਮਿਠਾਸ ਰਹੇਗੀ।
ਕੁੰਭ- ਵਿਰੋਧੀਅਂ ਦੀਅਾਂ ਹਰਕਤਾਂ ’ਤੇ ਨਜ਼ਰ ਰੱਖੋ ਕਿਉਂਕਿ ਉਹ ਆਪ ਨੂੰ ਘੇਰਨ ਅਤੇ ਆਪਣੇ ਝਮੇਲਿਅਾਂ ’ਚ ਫਸਾਉਣ ਲਈ ਬਿਜ਼ੀ ਰਹਿਣਗੇ, ਨੁਕਸਾਨ ਦਾ ਡਰ ਬਣਿਆ ਰਹੇਗਾ।
ਮੀਨ- ਸੰਤਾਨ ਦੇ ਸਹਿਯੋਗੀ ਅਤੇ ਸੁਪੋਰਟਿਵ ਰੁਖ਼ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਜਨਰਲ ਤੌਰ ’ਤੇ ਆਪ ਦਾ ਪ੍ਰਭਾਵ-ਪੈਠ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
22 ਅਕਤੂਬਰ 2019, ਮੰਗਲਵਾਰ ਕੱਤਕ ਵਦੀ ਤਿਥੀ ਨੌਮੀ (22-23 ਮੱਧ ਰਾਤ 3.33 ਤਕ) ਅਤੇ ਮਗਰੋਂ ਤਿਥੀ ਦਸ਼ਮੀ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕਰਕ ’ਚ
ਮੰਗਲ ਕੰਨਿਆ ’ਚ
ਬੁੱੱਧ ਤੁਲਾ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 6, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 30 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 22, ਸੂਰਜ ਉਦੈ ਸਵੇਰੇ : 6.39 ਵਜੇ, ਸੂਰਜ ਅਸਤ : ਸ਼ਾਮ 5.45 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਖ (ਸ਼ਾਮ 4.39 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਸਾਧਿਯ (ਸ਼ਾਮ 7.55 ਤਕ) ਅਤੇ ਮਗਰੋਂ ਯੋਗ ਸ਼ੁਭ। ਚੰਦਰਮਾ: ਕਰਕ ਰਾਸ਼ੀ ’ਤੇ (ਪੂਰਾ ਦਿਨ-ਰਾਤ), ਸ਼ਾਮ 4.39 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸੁਆਮੀ ਰਾਮ ਤੀਰਥ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।