ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

10/14/2019 1:56:51 AM

ਮੇਖ- ਸਵੇਰ ਤਕ ਸਮਾਂ ਕਮਜ਼ੋਰ, ਤਬੀਅਤ ’ਚ ਸੁਸਤੀ ਅਤੇ ਪ੍ਰੇਸ਼ਾਨੀ ਰਹੇਗੀ ਪਰ ਬਾਅਦ ’ਚ ਕੰਮਕਾਜੀ ਸਿਲਸਿਲਾ ਸੁਧਰੇਗਾ, ਸਫਲਤਾ ਸਾਥ ਦੇਵੇਗੀ।

ਬ੍ਰਿਖ- ਜਨਰਲ ਸਿਤਾਰਾ ਕਮਜ਼ੋਰ, ਹਰ ਫਰੰਟ ’ਤੇ ਕੰਪਲੀਕੇਸ਼ਨਜ਼ ਨਾਲ ਵਾਸਤਾ ਰਹੇਗਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕੋਈ ਕੰਮ ਬੇ-ਧਿਆਨੀ ਨਾਲ ਕਰੋ।

ਮਿਥੁਨ- ਜਨਰਲ ਸਿਤਾਰਾ ਸਟਰੌਂਗ, ਧਨ ਲਾਭ ਵਾਲਾ ਸਮਾਂ, ਯਤਨ ਕਰਨ ’ਤੇ ਨਾ ਸਿਰਫ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਬਲਕਿ ਹਰ ਪੱਖੋਂ ਬਿਹਤਰੀ ਹੋਵੇਗੀ।

ਕਰਕ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਨਾ ਸਿਰਫ ਲਿਹਾਜ਼ ਕਰਨਗੇ, ਬਲਕਿ ਉਨ੍ਹਾਂ ਦੇ ਰੁਖ਼ ’ਚ ਨਰਮੀ ਬਣੀ ਰਹੇਗੀ।

ਸਿੰਘ- ਸਵੇਰ ਤਕ ਸਮਾਂ ਸਿਹਤ ਲਈ ਠੀਕ ਨਹੀਂ ਪਰ ਬਾਅਦ ’ਚ ਸਮਾਂ ਸਿਹਤ ਅਤੇ ਹਰ ਫਰੰਟ ’ਤੇ ਬਿਹਤਰ ਬਣੇਗਾ, ਉਦੇਸ਼-ਮਨੋਰਥ ਹੱਲ ਹੋਣਗੇ।

ਕੰਨਿਆ- ਸਿਹਤ ਬਾਰੇ ਲਾਪਰਵਾਹ ਨਹੀਂ ਰਹਿਣਾ ਚਾਹੀਦਾ, ਸਫਰ ਟਾਲ ਸਕੋ ਤਾਂ ਟਾਲ ਦੇਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਠੀਕ-ਠਾਕ ਬਣੇ ਰਹਿਣਗੇ।

ਤੁਲਾ- ਸਵੇਰ ਤਕ ਅਟੈਂਟਿਵ ਰਹਿਣ ਦੀ ਲੋੜ, ਬੇਗਾਨੇ ਪੰਗਿਆਂ-ਝਮੇਲਿਅਾਂ ’ਚ ਫਸਣ ਤੋਂ ਬਚਣਾ ਚਾਹੀਦਾ ਹੈ ਪਰ ਬਾਅਦ ’ਚ ਆਰਥਿਕ ਫਰੰਟ ’ਤੇ ਸਥਿਤੀ ਬਿਹਤਰ ਬਣੇਗੀ।

ਬ੍ਰਿਸ਼ਚਕ- ਸਵੇਰ ਤਕ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ ਪਰ ਬਾਅਦ ’ਚ ਆਪੋਜ਼ਿਟ ਹਾਲਾਤ ਬਣਨ ਦਾ ਡਰ ਵਧੇਗਾ, ਇਸ ਲਈ ਹਰ ਕੰਮ ਅਲਰਟ ਰਹਿ ਕੇ ਕਰੋ।

ਧਨ- ਜਨਰਲ ਸਿਤਾਰਾ ਸਟਰੌਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਵੱਡੇ ਲੋਕਾਂ ਦੇ ਨਰਮ ਰੁਖ਼ ਕਰਕੇ ਆਪ ਦੀ ਕੋਈ ਪ੍ਰਾਬਲਮ ਸੁਲਝਣ ਦੀ ਉਮੀਦ ਹੈ।

ਮਕਰ- ਕੋਰਟ-ਕਚਹਿਰੀ ਦੇ ਕਿਸੇ ਕੰਮ ’ਚੋਂ ਆਪ ਦੀ ਕੋਈ ਮੁਸ਼ਕਿਲ ਹਟੇਗੀ, ਹਾਕਮਾਂ ਦਾ ਰੁਖ਼ ਪਾਜ਼ੇਟਿਵ ਹੋਵੇਗਾ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਕੁੰਭ- ਸਿਤਾਰਾ ਸਵੇਰ ਤਕ ਅਰਥ ਦਸ਼ਾ ਕੰਫਰਟੇਬਲ ਰੱਖੇਗਾ ਪਰ ਬਾਅਦ ’ਚ ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।

ਮੀਨ- ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ ਸਮਾਂ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

14 ਅਕਤੂਬਰ 2019, ਸੋਮਵਾਰ ਕੱਤਕ ਵਦੀ ਤਿਥੀ ਏਕਮ (14-15 ਮੱਧ ਰਾਤ 4.21 ਤਕ) ਅਤੇ ਮਗਰੋਂ ਤਿਥੀ ਦੂਜ

ਸੂਰਜ ਕੰਨਿਆ ’ਚ

ਚੰਦਰਮਾ ਮੀਨ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 28, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 22 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 14, ਸੂਰਜ ਉਦੈ ਸਵੇਰੇ : 6.33 ਵਜੇ, ਸੂਰਜ ਅਸਤ : ਸ਼ਾਮ 5.54 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਸਵੇਰੇ 10.20 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ। ਯੋਗ : ਹਰਸ਼ਣ (14-15 ਮੱਧ ਰਾਤ 4.59 ਤਕ) ਅਤੇ ਮਗਰੋਂ ਯੋਗ ਵਜਰ। ਚੰਦਰਮਾ : ਮੀਨ ਰਾਸ਼ੀ ’ਤੇ (ਸਵੇਰੇ 10.20 ਤਕ), ਮਗਰੋਂ ਮੇਖ ਰਾਸ਼ੀ ’ਤੇ ਪ੍ਰੇਸ਼ ਕਰੇਗਾ, ਪੰਚਕ ਰਹੇਗੀ (ਸਵੇਰੇ 10.20 ਤਕ), ਸਵੇਰੇ 10.20 ਤਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਕੱਤਕ ਵਦੀ ਪੱਖ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa