ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

10/1/2019 1:55:04 AM

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ’ਚ ਸੈਰ-ਸਪਾਟੇ ਦੀ ਚਾਹਤ ਰਹੇਗੀ, ਯਤਨ ਕਰਨ ’ਤੇ ਕੋਈ ਉਲਝਿਆ-ਅਟਕਿਆ ਕੰਮਕਾਜੀ ਕੰਮ ਸਿਰੇ ਚੜ੍ਹ ਸਕਦਾ ਹੈ।

ਬ੍ਰਿਖ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪੋਜ਼ਿਟ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ, ਕੋਈ ਡਾਕੂਮੈਂਟ ਵੀ ਸੋਚ-ਸਮਝ ਕੇ ਫਾਈਨਲ ਕਰੋ।

ਮਿਥੁਨ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਅਤੇ ਕਥਾ-ਵਾਰਤਾ ’ਚ ਜੀਅ ਲੱਗੇਗਾ।

ਕਰਕ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਸਾਫਟ ਅਤੇ ਹਮਦਰਦਾਨਾ ਰੁਖ਼ ਰੱਖਣਗੇ।

ਸਿੰਘ- ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕੰਨਿਆ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

ਤੁਲਾ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

ਬ੍ਰਿਸ਼ਚਕ- ਧਿਆਨ ਰੱਖੋ ਕਿ ਬੇਕਾਬੂ ਖਰਚਿਅਾਂ ਕਰਕੇ ਆਪ ਕਿਸੇ ਸਮੇਂ ਉਧਾਰੀ ਦੇ ਚੱਕਰ ’ਚ ਨਾ ਫਸ ਜਾਓ, ਨੁਕਸਾਨ, ਧਨ ਹਾਨੀ ਅਤੇ ਝਮੇਲਿਅਾਂ ਦਾ ਡਰ।

ਧਨ- ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਵੈਸੇ ਵੀ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ ਪਰ ਸੁਭਾਅ ’ਚ ਗੁੱਸਾ।

ਮਕਰ- ਯਤਨ ਕਰਨ ’ਤੇ ਕਿਸੇ ਰਾਜਕੀ ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਅਫਸਰ ਆਪ ਦਾ ਲਿਹਾਜ਼ ਕਰਨਗੇ ਅਤੇ ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।

ਕੁੰਭ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ, ਦੂਜਿਅਾਂ ’ਤੇ ਆਪ ਦੀ ਧਾਕ-ਪੈਠ ਬਣੀ ਰਹੇਗੀ ਪਰ ਪੈਰ ਫਿਸਲਣ ਕਰਕੇ ਕਿੱਧਰੇ ਸੱਟ ਲੱਗ ਸਕਦੀ ਹੈ।

ਮੀਨ- ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖੋ।

1 ਅਕਤੂਬਰ 2019, ਮੰਗਲਵਾਰ ਅੱਸੂ ਸੁਦੀ ਤਿਥੀ ਤੀਜ (ਦੁਪਹਿਰ 1.55 ਤਕ) ਅਤੇ ਮਗਰੋਂ ਤਿਥੀ ਚੌਥ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਤੁਲਾ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 15, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 9 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 1, ਸੂਰਜ ਉਦੈ ਸਵੇਰੇ : 6.25 ਵਜੇ, ਸੂਰਜ ਅਸਤ: ਸ਼ਾਮ 6.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸਵਾਤੀ (ਬਾਅਦ ਦੁਪਹਿਰ 2.21 ਤਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ। ਯੋਗ : ਵੈਧ੍ਰਿਤੀ (ਸਵੇਰੇ 8.31 ਤਕ) ਅਤੇ ਮਗਰੋਂ ਯੋਗ ਵਿਸ਼ਕੁੰਭ। ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਸ਼ੁਰੂ ਹੋਵੇਗੀ (1-2 ਮੱਧ ਰਾਤ 12.48 ਤੋਂ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸਫਰ (ਮੁਸਲਿਮ) ਮਹੀਨਾ ਸ਼ੁਰੂ, ਬਿਰਧ ਦਿਵਸ, ਸਵੈਇੱਛੁਕ ਖੂਨਦਾਨ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa