ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

9/29/2019 2:04:21 AM

ਮੇਖ— ਸਿਤਾਰਾ ਧਨ ਹਾਨੀ, ਟੈਨਸ਼ਨ-ਪ੍ਰੇਸ਼ਾਨੀ ਵਾਲਾ, ਮਨ ਦੇ ਕਿਸੇ ਅਣਜਾਣੇ ਡਰ 'ਚ ਫਸੇ ਹੋਣ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ 'ਚ ਲੈਣ ਦਾ ਹੌਸਲਾ ਨਹੀਂ ਰੱਖੋਗੇ।

ਬ੍ਰਿਖ— ਧਾਰਮਿਕ ਲਿਟਰੇਚਰ ਦੇ ਪੜ੍ਹਨ-ਪੜ੍ਹਾਉਣ 'ਚ ਅਤੇ ਕਥਾ-ਵਾਰਤਾ ਸੁਣਨ 'ਚ ਰੁਚੀ ਰਹੇਗੀ, ਹਾਈ ਮੋਰੇਲ ਕਰਕੇ ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮਿਥੁਨ— ਜੇ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ।

ਕਰਕ— ਮਿੱਤਰਾਂ ਨਾਲ ਮੇਲ-ਸਹਿਯੋਗ, ਪਾਜ਼ੇਟਿਵ ਨਤੀਜਾ ਦੇਵੇਗਾ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੇ ਯਤਨ ਅਤੇ ਭੱਜ-ਦੌੜ ਸਹੀ ਸਾਬਿਤ ਹੋਵੇਗੀ।

ਸਿੰਘ— ਵਪਾਰ-ਕਾਰੋਬਾਰ 'ਚ ਲਾਭ, ਯਤਨ ਕਰਨ 'ਤੇ ਕੋਈ ਕੰਮਕਾਜੀ ਬਾਧਾ-ਮੁਸ਼ਕਿਲ ਹੱਲ ਹੋ ਸਕਦੀ ਹੈ, ਸ਼ਤਰੂ ਚਾਹ ਕੇ ਵੀ ਆਪ ਅੱਗੇ ਠਹਿਰ ਨਹੀਂ ਸਕਣਗੇ।

ਕੰਨਿਆ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਮਨ ਅਸ਼ਾਂਤ ਅਤੇ ਡਾਵਾਂਡੋਲ ਰਹੇਗਾ, ਇਸ ਲਈ ਆਪਣੇ 'ਤੇ ਕਾਬੂ ਰੱਖਣਾ ਜ਼ਰੂਰੀ।

ਤੁਲਾ— ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਲਈ ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।

ਬ੍ਰਿਸ਼ਚਕ— ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕਿਸੇ ਨਵੇਂ ਪ੍ਰੋਗਰਾਮ 'ਚੋਂ ਕੋਈ ਪ੍ਰੇਸ਼ਾਨੀ ਹਟੇਗੀ, ਕਾਰੋਬਾਰੀ ਟੂਰ ਪਲਾਨ ਕਰਨਾ ਸਹੀ ਰਹੇਗਾ।

ਧਨ— ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ ਪਰ ਕੋਈ ਵੀ ਯਤਨ ਹਲਕੇ ਤੌਰ 'ਤੇ ਨਾ ਕਰਨਾ ਸਹੀ ਰਹੇਗਾ, ਵਰਨਾ ਮਨਮਰਜ਼ੀ ਦਾ ਨਤੀਜਾ ਨਹੀਂ ਮਿਲੇਗਾ।

ਮਕਰ— ਰਿਲੀਜੀਅਸ ਕੰਮਾਂ 'ਚ ਧਿਆਨ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਜਨਰਲ ਤੌਰ 'ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਕੁੰਭ— ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਬੇ-ਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਕਿਸੇ ਡਾਕੂਮੈਂਟ 'ਤੇ ਵੀ ਜਲਦਬਾਜ਼ੀ 'ਚ ਸਿਗਨੇਚਰ ਨਾ ਕਰੋ।

ਮੀਨ— ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ 'ਚ ਵਿਜੇ ਮਿਲੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ।

29 ਸਤੰਬਰ 2019, ਐਤਵਾਰ ਅੱਸੂ ਸੁਦੀ ਤਿਥੀ ਏਕਮ (ਰਾਤ 8.14 ਤਕ) ਅਤੇ ਮਗਰੋਂ ਤਿਥੀ ਦੂਜ

ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ 'ਚ
ਚੰਦਰਮਾ ਕੰਨਿਆ 'ਚ
ਮੰਗਲ ਕੰਨਿਆ 'ਚ
ਬੁੱਧ ਕੰਨਿਆ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਕੰਨਿਆ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 13, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 7 (ਅੱਸੂ), ਹਿਜਰੀ ਸਾਲ: 1441, ਮਹੀਨਾ : ਮੁਹੱਰਮ, ਤਰੀਕ : 29, ਸੂਰਜ ਉਦੈ ਸਵੇਰੇ : 6.24 ਵਜੇ, ਸੂਰਜ ਅਸਤ : ਸ਼ਾਮ 6.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਸ਼ਾਮ 7.07 ਤਕ) ਅਤੇ ਮਗਰੋਂ ਨਕਸ਼ੱਤਰ ਚਿਤਰਾ। ਯੋਗ : ਬ੍ਰਹਮ (ਸ਼ਾਮ 4.09 ਤਕ) ਅਤੇ ਮਗਰੋਂ ਯੋਗ ਏਂਦਰ। ਚੰਦਰਮਾ : ਕੰਨਿਆ ਰਾਸ਼ੀ 'ਤੇ (29 ਸਤੰਬਰ ਦਿਨ-ਰਾਤ ਅਤੇ 30 ਨੂੰ ਸਵੇਰੇ 5.45 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਅੱਸੂ ਸੁਦੀ ਪੱਖ ਅਤੇ ਸਰਦ ਨਵਰਾਤਰੇ ਸ਼ੁਰੂ, ਮੇਲਾ ਬਗੁਲਾ ਮੁਖੀ, ਮੇਲਾ ਚਾਮੁੰਡਾ (ਹਿਮਾਚਲ) ਅਤੇ ਮੇਲਾ ਆਸ਼ਾਪੁਰਣੀ (ਪਠਾਨਕੋਟ) ਸ਼ੁਰੂ, ਮਹਾਰਾਜਾ ਅਗਰਸੇਨ ਜਯੰਤੀ, ਵਿਸ਼ਵ ਹਿਰਦੇ ਦੇਖਭਾਲ ਦਿਵਸ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 

 


KamalJeet Singh

Edited By KamalJeet Singh