ਭਵਿੱਖਫਲ: ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ

9/9/2019 1:44:52 AM

ਮੇਖ— ਜਨਰਲ ਤੌਰ 'ਤੇ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਅਤੇ ਕਦਮ ਬੜ੍ਹਤ ਵੱਲ ਰੱਖੇਗਾ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ— ਸਿਤਾਰਾ ਬਾਅਦ ਦੁਪਹਿਰ ਤਕ ਪੇਟ ਲਈ ਠੀਕ ਨਹੀਂ, ਪੂਰਾ ਪ੍ਰਹੇਜ਼ ਰੱਖਣ ਦੇ ਬਾਵਜੂਦ ਵੀ ਕੁਝ ਨਾ ਕੁਝ ਖਰਾਬੀ ਰਹਿ ਸਕਦੀ ਹੈ ਪਰ ਬਾਅਦ 'ਚ ਸਮਾਂ ਬਿਹਤਰ।

ਮਿਥੁਨ— ਸਿਤਾਰਾ ਬਾਅਦ ਦੁਪਹਿਰ ਤਕ ਕੰਮਕਾਜੀ ਕੰਮਾਂ ਲਈ ਠੀਕ-ਠਾਕ, ਯਤਨਾਂ-ਪ੍ਰੋਗਰਾਮਾਂ 'ਚ ਸਕਸੈੱਸ ਮਿਲੇਗੀ ਪਰ ਬਾਅਦ 'ਚ ਟੈਨਸ਼ਨ-ਪ੍ਰੇਸ਼ਾਨੀ ਵਾਲਾ ਸਮਾਂ।

ਕਰਕ— ਬਾਅਦ ਦੁਪਹਿਰ ਤਕ ਕਿਸੇ ਵਿਰੋਧੀ ਕਰਕੇ ਕੋਈ ਨਾ ਕੋਈ ਪ੍ਰਾਬਲਮ ਉੱਭਰਦੀ-ਸਿਮਟਦੀ ਰਹੇਗੀ, ਫਿਰ ਬਾਅਦ 'ਚ ਕਾਰੋਬਾਰੀ ਦਸ਼ਾ ਸੁਧਰੀ ਰਹੇਗੀ।

ਸਿੰਘ— ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ ਪਰ ਬਾਅਦ 'ਚ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹੇਗਾ।

ਕੰਨਿਆ— ਜਨਰਲ ਸਿਤਾਰਾ ਸਟਰਾਂਗ, ਜਿਹੜਾ ਮੋਰੇਲ ਨੂੰ ਹਾਈ ਰੱਖੇਗਾ, ਮਿੱਤਰ-ਕੰਮਕਾਜੀ ਸਾਥੀ ਸਾਥ ਦੇਣਗੇ, ਆਪ ਦੇ ਯਤਨ, ਭੱਜ-ਦੌੜ ਚੰਗਾ ਨਤੀਜਾ ਦੇਣਗੇ।

ਤੁਲਾ— ਬਾਅਦ ਦੁਪਹਿਰ ਤਕ ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਆਮ ਤੌਰ 'ਤੇ ਆਪ ਦੀ ਪਕੜ ਹੇਠ ਰਹਿਣਗੇ।

ਬ੍ਰਿਸ਼ਚਕ— ਸਿਤਾਰਾ ਬਾਅਦ ਦੁਪਹਿਰ ਤਕ ਆਮਦਨ ਵਾਲਾ ਅਤੇ ਕਿਸੇ ਕੰਮਕਾਜੀ ਮੁਸ਼ਕਿਲ ਨੂੰ ਹਟਾਉਣ ਵਾਲਾ, ਫਿਰ ਬਾਅਦ 'ਚ ਭੱਜ-ਦੌੜ ਕੰਫਰਟੇਬਲ ਸਕਸੈੱਸ ਦੇਵੇਗੀ।

ਧਨ— ਜਿਹੜੇ ਲੋਕ ਕਾਰੋਬਾਰੀ ਟ੍ਰੇਡਿੰਗ, ਟੂਰਿੰਗ, ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ— ਸਿਤਾਰਾ ਬਾਅਦ ਦੁਪਹਿਰ ਤਕ ਕੰਪਲੀਕੇਸ਼ਨਜ਼ ਵਾਲਾ, ਇਸ ਲਈ ਕੋਈ ਵੀ ਕੰਮ ਹੱਥ 'ਚ ਲੈਣ ਤੋਂ ਬਚਣਾ ਚਾਹੀਦਾ ਹੈ ਪਰ ਬਾਅਦ 'ਚ ਹਰ ਫਰੰਟ 'ਤੇ ਬਿਹਤਰੀ ਹੋਵੇਗੀ।

ਕੁੰਭ— ਸਿਤਾਰਾ ਬਾਅਦ ਦੁਪਹਿਰ ਤਕ ਕਾਰੋਬਾਰੀ ਕੰਮਾਂ 'ਚ ਲਾਭ ਦੇਣ ਅਤੇ ਜਨਰਲ ਤੌਰ 'ਤੇ ਬਿਹਤਰ ਹਾਲਾਤ ਬਣਾਉਣ ਵਾਲਾ ਪਰ ਬਾਅਦ 'ਚ ਆਪੋਜ਼ਿਟ ਹਾਲਾਤ ਬਣ ਸਕਦੇ ਹਨ।

ਮੀਨ— ਸਿਤਾਰਾ ਬਾਅਦ ਦੁਪਹਿਰ ਤਕ ਸਰਕਾਰੀ ਕੰਮ ਸੰਵਾਰਨ, ਇੱਜ਼ਤ-ਮਾਣ ਦੇਣ ਅਤੇ ਬਿਹਤਰੀ ਕਰਨ ਵਾਲਾ ਪਰ ਬਾਅਦ 'ਚ ਕੋਈ ਉਲਝਿਆ-ਰੁਕਿਆ ਕਾਰੋਬਾਰੀ ਕੰਮ ਬਿਹਤਰ ਨਤੀਜਾ ਦੇ ਸਕਦਾ ਹੈ।

9 ਸਤੰਬਰ 2019, ਸੋਮਵਾਰ ਭਾਦੋਂ ਸੁਦੀ ਤਿਥੀ ਇਕਾਦਸ਼ੀ (9-10 ਮੱਧ ਰਾਤ 12.31 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀਸੂਰਜ ਸਿੰਘ 'ਚ


ਸੂਰਜ ਸਿੰਘ 'ਚ
ਚੰਦਰਮਾ ਧਨ 'ਚ
ਮੰਗਲ ਸਿੰਘ 'ਚ
ਬੁੱਧ ਸਿੰਘ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਸਿੰਘ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 24, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 18 (ਭਾਦੋਂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 9, ਸੂਰਜ ਉਦੈ ਸਵੇਰੇ : 6.12 ਵਜੇ, ਸੂਰਜ ਅਸਤ : ਸ਼ਾਮ 6.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (ਸਵੇਰੇ 8.36 ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾਖਾੜਾ। ਯੋਗ : ਸੌਭਾਗਿਯ (ਸ਼ਾਮ 5.06 ਤਕ) ਅਤੇ ਮਗਰੋਂ ਯੋਗ ਸ਼ੋਭਨ। ਚੰਦਰਮਾ : ਧਨ ਰਾਸ਼ੀ 'ਤੇ (ਬਾਅਦ ਦੁਪਹਿਰ 3.12 ਤਕ) ਅਤੇ ਮਗਰੋਂ ਮਕਰ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਪੂਰਵ ਦੁਪਹਿਰ 11.37 ਤੋਂ ਲੈ ਕੇ 9-10 ਮੱਧ ਰਾਤ 12.31 ਤਕ) ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਪਦਮਾ ਇਕਾਦਸ਼ੀ ਵਰਤ, ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਬਲੀਦਾਨ ਦਿਵਸ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh