ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

8/27/2019 7:33:42 AM

ਮੇਖ- ਜਨਰਲ ਸਿਤਾਰਾ ਸਟਰਾਂਗ, ਆਪ ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਸ਼ਾਮ ਤਕ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਫੇਵਰੇਵਲ ਨਤੀਜਾ ਮਿਲੇਗਾ।

ਬ੍ਰਿਖ- ਸਿਤਾਰਾ ਸ਼ਾਮ ਤਕ ਵਪਾਰ-ਕਾਰੋਬਾਰ ਅਤੇ ਕੰਮਕਾਜੀ ਟੂਰਿੰਗ ’ਚ ਲਾਭ ਦੇਣ ਵਾਲਾ, ਫਿਰ ਬਾਅਦ ’ਚ ਵੀ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਮਿਥੁਨ- ਜਿਹੜੇ ਲੋਕ ਕਾਰੋਬਾਰੀ ਟ੍ਰੇਡਿੰਗ, ਟੂਰਿੰਗ, ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ, ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਸ਼ਤਰੂ ਕਮਜ਼ੋਰ।

ਕਰਕ- ਸਿਤਾਰਾ ਸ਼ਾਮ ਤਕ ਅਹਿਤਿਆਤ ਵਾਲਾ, ਕਿਸੇ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਆਪਣੀ ਕੋਈ ਪੇਮੈਂਟ ਫਸਾਓ ਪਰ ਬਾਅਦ ’ਚ ਸਿਤਾਰਾ ਬਿਹਤਰ ਬਣੇਗਾ।

ਸਿੰਘ- ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਕਾਰੋਬਾਰੀ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ ਪਰ ਬਾਅਦ ’ਚ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹੇਗਾ।

ਕੰਨਿਆ- ਸਰਕਾਰੀ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ, ਵੱਡੇ ਲੋਕਾਂ ਦੇ ਰੁਖ਼ ’ਚ ਨਰਮੀ ਵਧੇਗੀ।

ਤੁਲਾ- ਸਿਤਾਰਾ ਸ਼ਾਮ ਤਕ ਬਿਹਤਰ, ਧਾਰਮਿਕ ਕੰਮਾਂ ’ਚ ਰੁਚੀ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਆਪ ਦੀ ਕੋਸ਼ਿਸ਼ ’ਚ ਸਫਲਤਾ ਦਾ ਸਕੋਪ ਵਧ ਸਕਦਾ ਹੈ।

ਬ੍ਰਿਸ਼ਚਕ- ਸਿਤਾਰਾ ਸ਼ਾਮ ਤਕ ਪੇਟ ਲਈ ਢਿੱਲਾ, ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਬਾਅਦ ’ਚ ਹਰ ਫਰੰਟ ’ਤੇ ਕਾਮਯਾਬੀ ਅਤੇ ਬਿਹਤਰੀ ਹੋਵੇਗੀ।

ਧਨ- ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਈ ਰੱਖਣ ਵਾਲਾ ਪਰ ਬਾਅਦ ’ਚ ਸਿਹਤ ਦੇ ਵਿਗੜਨ ਦਾ ਡਰ ਵਧ ਸਕਦਾ ਹੈ।

ਮਕਰ- ਸਿਤਾਰਾ ਸ਼ਾਮ ਤਕ ਵਿਰੋਧੀਅਾਂ ਵਲੋਂ ਪ੍ਰੇਸ਼ਾਨ ਰੱਖਣ ਵਾਲਾ ਪਰ ਬਾਅਦ ’ਚ ਫੈਮਿਲੀ ਫਰੰਟ ’ਤੇ ਤਾਲਮੇਲ ਵਧੇਗਾ, ਵੈਸੇ ਪੈਰ ਫਿਸਲਣ ਦਾ ਡਰ ਵੀ ਰਹੇਗਾ।

ਕੁੰਭ- ਸਿਤਾਰਾ ਸ਼ਾਮ ਤਕ ਬਿਹਤਰ, ਯਤਨ ਕਰਨ ’ਤੇ ਆਪ ਦੇ ਕਿਸੇ ਪ੍ਰੋਗਰਾਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ ਪਰ ਬਾਅਦ ’ਚ ਸਮਾਂ ਅਹਿਤਿਆਤ-ਪ੍ਰੇਸ਼ਾਨੀ ਵਾਲਾ ਬਣੇਗਾ।

ਮੀਨ- ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਅਤੇ ਕਦਮ ਬੜ੍ਹਤ ਵੱਲ ਰਹੇਗਾ, ਤੇਜ-ਪ੍ਰਭਾਵ-ਪੈਠ ਵੀ ਬਰਾਬਰ ਬਣੀ ਰਹੇਗੀ।

27 ਅਗਸਤ 2019, ਮੰਗਲਵਾਰ ਭਾਦੋਂ ਵਦੀ ਤਿਥੀ ਦੁਆਦਸ਼ੀ (27-28 ਮੱਧ ਰਾਤ 2.36 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ

ਸੂਰਜ ਉਦੇ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਸਿੰਘ ’ਚ

ਚੰਦਰਮਾ ਮਿਥੁਨ ’ਚ

ਮੰਗਲ ਸਿੰਘ ’ਚ

ਬੁੱੱਧ ਸਿੰਘ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 5 (ਭਾਦੋਂ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 25, ਸੂਰਜ ਉਦੈ ਸਵੇਰੇ : 6.04 ਵਜੇ, ਸੂਰਜ ਅਸਤ : ਸ਼ਾਮ 6.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (27-28 ਮੱਧ ਰਾਤ 1.37 ਤਕ) ਅਤੇ ਮਗਰੋਂ ਨਕਸ਼ੱਤਰ ਪੁਖ। ਯੋਗ : ਸਿੱਧੀ (ਸਵੇਰੇ 9.26 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ। ਚੰਦਰਮਾ : ਮਿਥੁਨ ਰਾਸ਼ੀ ’ਤੇ (ਸ਼ਾਮ 7.42 ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਵਤਸ ਦੁਆਦਸ਼ੀ (ਪੂਜਾ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa