ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ
8/21/2019 7:41:45 AM

ਮੇਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਰੇਸ਼ਾ, ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਬ੍ਰਿਖ- ਕਿਉਂਕਿ ਜਨਰਲ ਸਿਤਾਰਾ ਠੀਕ ਹੈ, ਿੲਸ ਲਈ ਜਿਹੜਾ ਵੀ ਕੰਮ ਕਰੋ ਬਹੁਤ ਸੋਚ-ਵਿਚਾਰ ਕੇ ਕਰੋ। ਸਫਰ ਨਾ ਕਰੋ ਕਿਉਂਕਿ ਉਹ ਨੁਕਸਾਨ ਵਾਲਾ ਹੋਵੇਗਾ।
ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਪਾਣੀ, ਕੈਮੀਕਲਜ਼, ਪੇਂਟਸ, ਪੈਟਰੋਲੀਅਮ ਅਤੇ ਲੁਬਰੀਕੈਂਟਸ ਦਾ ਕੰਮ ਕਰਨ ਵਾਲਿਆਂ ਦੇ ਕਾਰੋਬਾਰੀ ਯਤਨ ਫਰੂਟਫੁੱਲ ਰਹਿਣਗੇ।
ਕਰਕ- ਸਰਕਾਰੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜ-ਦੌੜ ਚੰਗਾ ਨਤੀਜਾ ਦੇਣਗੇ, ਅਫਸਰਾਂ ਦੇ ਰੁਖ਼ 'ਚ ਨਰਮੀ, ਆਪ ਦਾ ਕੋਈ ਕੰਮ ਸੰਵਰੇਗਾ।
ਸਿੰਘ- ਜਨਰਲ ਸਿਤਾਰਾ ਸਟਰੌਂਗ, ਆਪ ਆਪਣੀ ਕਿਸੇ ਸਮੱਸਿਆ ਨੂੰ ਸੈਟਲ ਕਰਨ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਪਾਜ਼ੇਟਿਵ ਰਿਟਰਨ ਮਿਲੇਗੀ।
ਕੰਨਿਆ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਦੂਜਿਆਂ ਦੇ ਝਮੇਲਿਆਂ ਤੋਂ ਬਚਾ ਕੇ ਰੱਖੋ।
ਤੁਲਾ- ਕਾਰੋਬਾਰੀ ਕੰਮਾਂ ਲਈ ਸਿਤਾਰਾ ਬਿਹਤਰ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦਾ ਲਿਹਾਜ਼ ਕਰਨਗੇ, ਇੱਜ਼ਤ ਬਣੀ ਰਹੇਗੀ।
ਬ੍ਰਿਸ਼ਚਕ- ਸ਼ਤਰੂਆਂ ਨੂੰ ਕਮਜ਼ੋਰ ਨਾ ਸਮਝੋ ਕਿਉਂਕਿ ਉਹ ਆਪ ਦੀ ਦੁਖਦੀ ਰਗ ਨੂੰ ਛੇੜਨ ਤੋਂ ਕਦੀ ਬਾਜ਼ ਨਹੀਂ ਆਉਣਗੇ, ਨੁਕਸਾਨ-ਪ੍ਰੇਸ਼ਾਨੀ ਦਾ ਡਰ।
ਧਨ- ਜਨਰਲ ਤੌਰ 'ਤੇ ਮਜ਼ਬੂਤ ਸਿਤਾਰੇ ਕਰਕੇ ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸੰਤਾਨ ਵੀ ਸਹਿਯੋਗੀ ਸੁਪੋਰਟਿਵ ਰੁਖ਼ ਰੱਖੇਗੀ।
ਮਕਰ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਜੇ ਕੋਈ ਸ਼ੁਰੂਆਤੀ ਯਤਨ ਕਰੋਗੇ ਤਾਂ ਉਸ ਦਾ ਚੰਗਾ ਨਤੀਜਾ ਮਿਲੇਗਾ, ਸ਼ਤਰੂ ਕਮਜ਼ੋਰ।
ਕੁੰਭ- ਵੱਡੇ ਲੋਕਾਂ ਨਾਲ ਮੇਲ-ਸਹਿਯੋਗ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ।
ਮੀਨ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ ਅਤੇ ਯਤਨ ਕਰਨ 'ਤੇ ਕੋਈ ਕੰਮਕਾਜੀ ਬਾਧਾ-ਮੁਸ਼ਕਿਲ ਹਟੇਗੀ।
21 ਅਗਸਤ 2019, ਬੁੱਧਵਾਰ ਭਾਦੋਂ ਵਦੀ ਤਿਥੀ ਛੱਠ (ਪੂਰਾ ਦਿਨ-ਰਾਤ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ 'ਚ
ਚੰਦਰਮਾ ਮੇਖ 'ਚ
ਮੰਗਲ ਸਿੰਘ 'ਚ
ਬੁੱੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਸਿੰਘ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 30 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 19, ਸੂਰਜ ਉਦੈ ਸਵੇਰੇ : 6.01 ਵਜੇ, ਸੂਰਜ ਅਸਤ : ਸ਼ਾਮ 7.01 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (21-22 ਮੱਧ ਰਾਤ 12.47 ਤਕ) ਅਤੇ ਮਗਰੋਂ ਨਕਸ਼ੱਤਰ ਭਰਣੀ। ਯੋਗ : ਗੰਡ (ਸ਼ਾਮ 4.56 ਤੱਕ) ਅਤੇ ਮਗਰੋਂ ਯੋਗ ਵ੍ਰਿਧੀ। ਚੰਦਰਮਾ : ਮੇਖ ਰਾਸ਼ੀ 'ਤੇ (ਪੂਰਾ ਦਿਨ-ਰਾਤ), 21-22 ਮੱਧ ਰਾਤ 12.47 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉਤਰ ਅਤੇ ਵਾਇਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਨ ਛੱਠ ਵਰਤ, ਹਲ ਛੱਠ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।