ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

8/10/2019 7:29:40 AM

ਮੇਖ- ਪੇਟ ਕੁਝ ਵਿਗੜਿਆ-ਵਿਗੜਿਆ ਮਹਿਸੂਸ ਹੋਵੇਗਾ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਠੀਕ ਰਹੇਗਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਟੈਂਸ ਅਤੇ ਨਾਰਾਜ਼ ਨਜ਼ਰ ਆ ਸਕਦੇ ਹਨ।

ਮਿਥੁਨ- ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਮਨ-ਸਥਿਤੀ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ, ਦੂਜਿਅਾਂ ’ਤੇ ਭਰੋਸਾ ਘੱਟ ਕਰੋ।

ਕਰਕ- ਸੰਤਾਨ ਨਾਲ ਕਿਸੇ ਨਾ ਕਿਸੇ ਗੱਲ ’ਤੇ ਖਿਆਲੀ ਮਤਭੇਦ ਪੈਦਾ ਹੋ ਸਕਦੇ ਹਨ, ਇਸ ਲਈ ਸਮਝਦਾਰੀ ਨਾਲ ਸੰਤਾਨ ਨਾਲ ਨਿਪਟਣਾ ਚਾਹੀਦਾ ਹੈ।

ਸਿੰਘ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕਿਸੇ ਕੰਪਲੀਕੇਸ਼ਨ ਦੇ ਪੈਦਾ ਹੋਣ ਦਾ ਡਰ ਰਹੇਗਾ।

ਕੰਨਿਆ- ਕੰਮਕਾਜੀ ਸਾਥੀ ਆਪ ਦੇ ਕੰਮਾਂ-ਪ੍ਰੋਗਰਾਮਾਂ ’ਚ ਕਿਸੇ ਨਾ ਕਿਸੇ ਮੁਸ਼ਕਿਲ ਨੂੰ ਜਗਾਉਣ ਲਈ ਕੋਈ ਨਾ ਕੋਈ ਮੌਕਾ ਪੈਦਾ ਕਰਨ ਦੀ ਤਾਕ ’ਚ ਰਹਿਣਗੇ।

ਤੁਲਾ- ਕੰਮਕਾਜੀ ਕੰਮਾਂ ਨੂੰ ਸੁਚੇਤ ਰਹਿ ਕੇ ਨਿਪਟਾਓ ਕਿਉਂਕਿ ਉਸ ਦੇ ਰਸਤੇ ’ਚ ਮੁਸ਼ਕਿਲਾਂ ਪੇਸ਼ ਆਉਂਦੀਅਾਂ ਰਹਿਣਗੀਅਾਂ, ਕਿਸੇ ਪੇਮੈਂਟ ਦੇ ਵੀ ਬਲਾਕ ਹੋਣ ਦਾ ਡਰ ਰਹੇਗਾ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੀ ਸਥਿਤੀ ਸੰਤੋਖਜਨਕ ਪਰ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵ ਸੋਚ ਆਪ ਨੂੰ ਅਪਸੈੱਟ-ਪ੍ਰੇਸ਼ਾਨ ਰੱਖ ਸਕਦੀ ਹੈ।

ਧਨ- ਖਰਚਿਅਾਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਨਾ ਤਾਂ ਲੈਣ-ਦੇਣ ਦੇ ਕੰਮ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਉਧਾਰੀ ਦੇ ਚੱਕਰ ’ਚ ਫਸੋ, ਨੁਕਸਾਨ ਦਾ ਡਰ।

ਮਕਰ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਮਿੱਟੀ-ਰੇਤਾ-ਬੱਜਰੀ-ਇੱਟਾਂ-ਸੀਮੈਂਟ-ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਕੁੰਭ- ਰਾਜਕੀ ਕੰਮਾਂ ਲਈ ਸਿਤਾਰਾ ਕਮਜ਼ੋਰ, ਕਿਸੇ ਨਾ ਕਿਸੇ ਪ੍ਰਾਬਲਮ ਨਾਲ ਵਾਸਤਾ ਰਹੇਗਾ, ਕਿਸੇ ਅਫਸਰ ਜਾਂ ਵੱਡੇ ਆਦਮੀ ਦੀ ਨਾਰਾਜ਼ਗੀ ਵੀ ਝੱਲਣੀ ਪੈ ਸਕਦੀ ਹੈ।

ਮੀਨ- ਕੋਈ ਵੀ ਕੰਮ ਲਾਇਟਲੀ ਨਾ ਕਰੋ ਕਿਉਂਕਿ ਸਿਤਾਰਾ ਉਲਝਣਾਂ-ਮੁਸ਼ਕਿਲਾਂ ਵਾਲਾ ਹੈ, ਮਨ ਵੀ ਉਖੜਿਆ-ਉਖੜਿਆ ਰਹੇਗਾ, ਇਸ ਲਈ ਹਰ ਸਥਿਤੀ ਨਾਲ ਸੋਚ-ਸਮਝ ਕੇ ਨਿਪਟੋ।

10 ਅਗਸਤ 2019, ਸ਼ਨੀਵਾਰ ਸਾਉਣ ਸੁਦੀ ਤਿਥੀ ਦਸ਼ਮੀ (ਸਵੇਰੇ 10.09 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਸਿੰਘ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕਰਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 19 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 8, ਸੂਰਜ ਉਦੈ ਸਵੇਰੇ : 5.54 ਵਜੇ, ਸੂਰਜ ਅਸਤ : ਸ਼ਾਮ 7.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਰਾਤ 11.06 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ। ਯੋਗ : ਏਂਦਰ (ਸਵੇਰੇ 10.44 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਰਾਤ 11.06 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 11.06 ਤਕ ਜੰਮੇ ਬੱਚੇ ਨੂੰ ਜੇਸ਼ਠਾ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (ਰਾਤ 10.31 ਤੋਂ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa