ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
8/3/2019 5:59:59 AM

ਮੇਖ— ਆਪ ਆਪਣੇ ਵਿਵੇਕ ਅਤੇ ਸਮਝਦਾਰੀ ਨਾਲ ਆਪਣੀ ਪਲਾਨਿੰਗ ਨੂੰ ਕੁਝ ਅੱਗੇ ਵਧਾ ਸਕਦੇ ਹੋ, ਉਦੇਸ਼-ਮਨੋਰਥ ਹੱਲ ਹੋਣਗੇ, ਅਰਥ ਦਸ਼ਾ ਠੀਕ ਰਹੇਗੀ।
ਬ੍ਰਿਖ— ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਅੱਗੇ ਵਧਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਸਹੀ ਰਿਟਰਨ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ— ਕੰਮਕਾਜੀ ਭੱਜ-ਦੌੜ ਬੇਕਾਰ ਨਹੀਂ ਜਾਵੇਗੀ, ਉਤਸ਼ਾਹ-ਹਿੰਮਤ-ਯਤਨ ਸ਼ਕਤੀ ਬਣੀ ਰਹੇਗੀ, ਵਿਰੋਧੀ ਵੀਕ ਹੋਣ ਜਾਂ ਸਟਰਾਂਗ, ਨੂੰ ਕਦੇ ਵੀ ਕਮਜ਼ੋਰ ਨਾ ਸਮਝੋ।
ਕਰਕ— ਵਾਟਰ, ਕੈਮੀਕਲਜ਼, ਪੇਂਟਸ, ਪੈਟਰੋਲੀਅਮ, ਲੁਬਰੀਕੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।
ਸਿੰਘ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਨ 'ਚ ਸਫ਼ਰ ਦੀ ਚਾਹਤ ਰਹੇਗੀ।
ਕੰਨਿਆ— ਜਿਹੜੇ ਲੋਕ ਵੀਜ਼ਾ-ਪਾਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਲਈ ਸਿਤਾਰਾ ਕਮਜ਼ੋਰ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਫਾਈਨਲ ਕਰੋ।
ਤੁਲਾ— ਵਪਾਰ ਅਤੇ ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਮਿੱਟੀ, ਰੇਤਾ-ਬੱਜਰੀ, ਇੱਟਾਂ, ਸੀਮੈਂਟ, ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਹੋਵੇਗਾ।
ਬ੍ਰਿਸ਼ਚਕ— ਅਫ਼ਸਰਾਂ ਦੇ ਸਾਫਟ ਰੁਖ਼ ਕਰਕੇ ਕਿਸੇ ਸਰਕਾਰੀ ਪ੍ਰਾਬਲਮ ਦੇ ਸੁਧਰਨ ਦੀ ਆਸ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ— ਰਿਲੀਜੀਅਸ ਅਤੇ ਸੋਸ਼ਲ ਕੰਮਾਂ 'ਚ ਧਿਆਨ, ਯਤਨ ਕਰਨ 'ਤੇ ਕੋਈ ਸਕੀਮ ਸਿਰੇ ਚੜ੍ਹਨ ਦੇ ਨੇੜੇ ਪਹੁੰਚੇਗੀ, ਆਮ ਤੌਰ 'ਤੇ ਆਪ ਹਾਵੀ-ਪ੍ਰਭਾਵੀ ਰਹੋਗੇ।
ਮਕਰ— ਪੇਟ 'ਚ ਖਰਾਬੀ ਦਾ ਡਰ, ਲੈਣ-ਦੇਣ ਦੇ ਕੰਮ ਸੰਭਲ-ਸੰਭਾਲ ਕੇ ਕਰਨੇ ਠੀਕ ਰਹਿਣਗੇ, ਕਿਸੇ ਨੂੰ ਵੀ ਆਪਣਾ ਹੋਵੇ ਜਾਂ ਪਰਾਇਆ, ਲਿਫਟ ਨਾ ਦਿਓ।
ਕੁੰਭ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਤਾਲਮੇਲ, ਸਦਭਾਅ ਬਣਿਆ ਰਹੇਗਾ, ਆਪ ਦੇ ਯਤਨ ਚੰਗਾ ਰੰਗ ਦਿਖਾਉਣਗੇ।
ਮੀਨ— ਦੁਸ਼ਮਣਾਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਨੂੰ ਲਾਈਟਲੀ ਡੀਲ ਕਰੋ ਕਿਉਂਕਿ ਮੌਕਾ ਮਿਲਦੇ ਹੀ ਉਹ ਆਪ 'ਤੇ ਚੋਟ ਕਰਨ ਤੋਂ ਬਾਜ਼ ਨਹੀਂ ਆਉਣਗੇ।
3 ਅਗਸਤ 2019, ਸ਼ਨੀਵਾਰ ਸਾਉਣ ਸੁਦੀ ਤਿਥੀ ਤੀਜ (ਰਾਤ 10.06 ਤੱਕ) ਅਤੇ ਮਗਰੋਂ ਤਿਥੀ ਚੌਥ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ 'ਚ
ਚੰਦਰਮਾ ਸਿੰਘ 'ਚ
ਮੰਗਲ ਕਰਕ 'ਚ
ਬੁੱਧ ਮਿਥੁਨ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਕਰਕ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 19, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 12 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 1, ਸੂਰਜ ਉਦੈ ਸਵੇਰੇ : 5.49 ਵਜੇ, ਸੂਰਜ ਅਸਤ : ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮਘਾ (ਸਵੇਰੇ 6.44 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ। ਯੋਗ : ਵਰਿਯਾਨ (ਸਵੇਰੇ 7.15 ਤੱਕ) ਅਤੇ ਮਗਰੋਂ ਯੋਗ ਪਰਿਧ। ਚੰਦਰਮਾ : ਸਿੰਘ ਰਾਸ਼ੀ 'ਤੇ (ਪੂਰਾ ਦਿਨ-ਰਾਤ), ਸਵੇਰੇ 6.44 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਧੁਸ਼ਰਵਾ ਤੀਜ, ਹਰਿਆਲੀ ਤੀਜ, ਸਿੰਧਾਰਾ ਤੀਜ, ਮੇਲਾ ਸਿੰਧਾਰਾ ਤੀਜ (ਪੰਜਾਬ), ਮੇਲਾ ਗੌਰੀ ਤੀਜ (ਜੈਪੁਰ, ਰਾਜਸਥਾਨ), ਜ਼ਿਲਹਿਜ (ਮੁਸਲਿਮ) ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।