ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ
8/2/2019 7:30:24 AM

ਮੇਖ- ਮਜ਼ਬੂਤ ਸਿਤਾਰੇ ਕਰਕੇ ਆਪ ਦੂਜਿਆਂ ’ਤੇ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸੰਤਾਨ ਦੇ ਰੁਖ਼ ’ਤੇ ਭਰੋਸਾ ਕਰ ਸਕਦੇ ਹੋ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਖ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ ਪਰ ਘਟੀਆ ਸਾਥੀਆਂ ਤੋਂ ਡਿਸਟੈਂਸ ਰੱਖਣਾ ਸਹੀ ਰਹੇਗਾ।
ਮਿਥੁਨ- ਕੰਮਕਾਜੀ ਸਾਥੀ, ਪਾਰਟਨਰਜ਼ ਹਰ ਮਾਮਲੇ ’ਤੇ ਪਾਜ਼ੇਟਿਵ ਸੋਚ-ਅਪਰੋਚ ਰੱਖਣਗੇ ਪਰ ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਕਰਕ- ਸਿਤਾਰਾ ਧਨ ਲਾਭ ਲਈ ਚੰਗਾ, ਮਿੱਟੀ-ਰੇਤਾ-ਬੱਜਰੀ-ਕਰੈਸ਼ਰ-ਸੀਮੈਂਟ-ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਸਿੰਘ- ਸਿਤਾਰਾ ਸਵੇਰ ਤਕ ਨੁਕਸਾਨ-ਪ੍ਰੇਸ਼ਾਨੀ-ਟੈਨਸ਼ਨ ਵਾਲਾ ਪਰ ਬਾਅਦ ’ਚ ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਸੁਧਰੇਗੀ ਅਤੇ ਸਫਲਤਾ ਮਿਲੇਗੀ।
ਕੰਨਿਆ- ਸਿਤਾਰਾ ਸਵੇਰ ਤਕ ਬਿਹਤਰ ਪਰ ਬਾਅਦ ’ਚ ਉਲਝਣਾਂ ਕਰਕੇ ਕਿਸੇ ਪਲਾਨਿੰਗ ਦੇ ਉਖੜਨ-ਵਿਗੜਨ ਦਾ ਡਰ, ਇਸ ਲਈ ਪੂਰੀ ਤਰ੍ਹਾਂ ਸਾਵਧਾਨੀ ਵਰਤ।
ਤੁਲਾ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਹਰ ਫਰੰਟ ’ਤੇ ਬਿਹਤਰੀ ਦੇ ਹਾਲਾਤ ਰੱਖਣ ਵਾਲਾ ਪਰ ਘਟੀਆ ਲੋਕ ਆਪ ਦੇ ਖਿਲਾਫ ਸਰਗਰਮ ਰਹਿਣਗੇ।
ਬ੍ਰਿਸ਼ਚਕ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਅਫਸਰਾਂ ਦੇ ਰੁਖ਼ ’ਚ ਨਰਮੀ ਅਤੇ ਸੁਪੋਰਟ ਰਹੇਗੀ ਪਰ ਰਾਹੂ ਦੀ ਸਥਿਤੀ ਪੇਟ ਲਈ ਕਮਜ਼ੋਰ ਅਹਿਤਿਆਤ ਰੱਖੋ।
ਧਨ- ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਬਿਹਤਰ ਨਤੀਜਾ ਮਿਲੇਗਾ ਪਰ ਪੈਰ ਫਿਸਲਣ ਦਾ ਡਰ ਬਣਿਆ ਰਹੇਗਾ।
ਮਕਰ- ਸਿਤਾਰਾ ਸਵੇਰ ਤਕ ਬਿਹਤਰ, ਤਬੀਅਤ ਨੂੰ ਖੁਸ਼ ਰੱਖਣ ਵਾਲਾ ਪਰ ਬਾਅਦ ’ਚ ਸਿਹਤ ਦੇ ਵਿਗੜਨ ਦਾ ਡਰ ਵਧੇਗਾ, ਵੈਸੇ ਆਪ ਦਾ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਕੁੰਭ- ਸਵੇਰੇ ਤਕ ਸਿਤਾਰਾ ਕਮਜ਼ੋਰ, ਮਨ ਪ੍ਰੇਸ਼ਾਨ ਰਹੇਗਾ ਪਰ ਬਾਅਦ ’ਚ ਕਾਰੋਬਾਰੀ ਫਰੰਟ ’ਤੇ ਸਥਿਤੀ ਸੁਧਰੇਗੀ, ਦੋਨੋਂ ਪਤੀ-ਪਤਨੀ ਵੀ ਇਕ-ਦੂਜੇ ਦਾ ਲਿਹਾਜ਼ ਕਰਨਗੇ।
ਮੀਨ- ਸਵੇਰ ਤਕ ਸਿਤਾਰਾ ਬਿਹਤਰ ਪਰ ਥੋੜ੍ਹੇ ਸਮੇਂ ਬਾਅਦ ਹੀ ਦੁਸ਼ਮਣਾਂ ਦੀ ਐਕਟੀਵਿਟੀਜ਼ ਕਰਕੇ ਆਪੋਜ਼ਿਟ ਹਾਲਾਤ ਬਣਦੇ ਨਜ਼ਰ ਆਉਣਗੇ, ਸਾਵਧਾਨੀ ਵਰਤੋ।
2 ਅਗਸਤ 2019, ਸ਼ੁੱਕਰਵਾਰ ਸਾਉਣ ਸੁਦੀ ਤਿਥੀ ਦੂਜ (2-3 ਮੱਧ ਰਾਤ 1.36 ਤੱਕ) ਅਤੇ ਮਗਰੋਂ ਤਿਥੀ ਤੀਜ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱੱਧ ਮਿਥੁਨ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਕਰਕ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 18, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 11 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 29, ਸੂਰਜ ਉਦੈ ਸਵੇਰੇ : 5.48 ਵਜੇ, ਸੂਰਜ ਅਸਤ : ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਸਵੇਰੇ 9.29 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ। ਯੋਗ : ਵਿਅਤੀਪਾਤ (ਪੂਰਵ ਦੁਪਹਿਰ 11.16 ਤੱਕ) ਅਤੇ ਮਗਰੋਂ ਯੋਗ ਵਰਿਯਾਨ। ਚੰਦਰਮਾ : ਕਰਕ ਰਾਸ਼ੀ ’ਤੇ (ਸਵੇਰੇ 9.29 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ 9.29 ਤਕ ਜੰਮੇ ਬਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।