ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

7/21/2019 7:03:44 AM

ਮੇਖ— ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕੋਈ ਪੈਂਡਿੰਗ ਪਿਆ ਕੰਮਕਾਜੀ ਕੰਮ ਸਿਰੇ ਚੜ੍ਹੇਗਾ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ।

ਬ੍ਰਿਖ— ਸਰਕਾਰੀ ਕੰਮ ਹੱਥ 'ਚ ਲੈਣ 'ਤੇ ਉਤਸ਼ਾਹ ਵਾਲਾ ਨਤੀਜਾ ਮਿਲਣ ਦੀ ਆਸ ਪਰ ਸਿਹਤ ਪ੍ਰਤੀ ਅਟੈਂਟਿਵ ਜ਼ਰੂਰ ਰਹਿਣਾ ਚਾਹੀਦਾ ਹੈ।

ਮਿਥੁਨ— ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ, ਆਪ ਆਪਣੇ ਉਤਸ਼ਾਹੀ ਮਨ ਕਰਕੇ ਹਰ ਕੰਮ ਨੂੰ ਹੱਥ 'ਚ ਲੈਣ ਦਾ ਹੌਸਲਾ ਰੱਖ ਸਕਦੇ ਹੋ।

ਕਰਕ— ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਕਿਸੇ 'ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਸਿੰਘ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਆਪੋਜ਼ਿਟ ਸੈਕਸ ਪ੍ਰਤੀ ਅਟ੍ਰੈਕਟ ਹੁੰਦੇ ਮਨ 'ਤੇ ਕਾਬੂ ਰੱਖਣਾ ਚਾਹੀਦਾ ਹੈ।

ਕੰਨਿਆ— ਸਿਤਾਰਾ ਕਿਉਂਕਿ ਜਨਰਲ ਤੌਰ 'ਤੇ ਕਮਜ਼ੋਰ ਹੈ, ਇਸ ਲਈ ਪੂਰੀ ਅਹਿਤਿਆਤ ਰੱਖਣ ਦੇ ਬਾਵਜੂਦ ਕਿਸੇ ਨਾ ਕਿਸੇ ਪ੍ਰਾਬਲਮ ਨਾਲ ਵਾਸਤਾ ਰਹੇਗਾ।

ਤੁਲਾ— ਆਪ ਆਪਣੀ ਭੱਜ-ਦੌੜ ਨਾਲ ਆਪਣੀ ਪਲਾਨਿੰਗ ਨੂੰ ਕੁਝ ਅੱਗੇ ਵਧਾ ਸਕਦੇ ਹੋ, ਵੈਸੇ ਜਨਰਲ ਤੌਰ 'ਤੇ ਆਪ ਦੀ ਮੋਰੇਲ ਬੂਸਟਿੰਗ ਬਣੀ ਰਹੇਗੀ।

ਬ੍ਰਿਸ਼ਚਕ— ਪ੍ਰਾਪਰਟੀ ਨਾਲ ਜੁੜੇ ਕੰਮਾਂ ਲਈ ਆਪ ਦੇ ਯਤਨ ਪਾਜ਼ੇਟਿਵ ਨਤੀਜਾ ਦੇਣਗੇ, ਵੱਡੇ ਲੋਕ ਨਰਮ-ਕੰਸੀਡ੍ਰੇਟ ਰਹਿਣਗੇ, ਵਿਰੋਧੀ ਕਮਜ਼ੋਰ ਰਹਿਣਗੇ।

ਧਨ— ਕੰਮਕਾਜੀ ਪਾਰਟਨਰਜ਼ ਸਹਿਯੋਗ ਦੇਣਗੇ, ਸੁਪੋਰਟ ਕਰਨਗੇ, ਤਾਲਮੇਲ ਰੱਖਣਗੇ ਪਰ ਡਿੱਗਣ-ਫਿਸਲਣ ਅਤੇ ਸਿਹਤ ਦੇ ਵਿਗੜਨ ਦਾ ਡਰ ਰਹੇਗਾ।

ਮਕਰ— ਵਪਾਰ-ਕਾਰੋਬਾਰ 'ਚ ਲਾਭ, ਯਤਨ ਕਰਨ 'ਤੇ ਆਪ ਦੀ ਪਲਾਨਿੰਗ ਸਹੀ ਨਤੀਜਾ ਦੇਵੇਗੀ, ਵਿਰੋਧੀ ਚਾਹ ਕੇ ਵੀ ਆਪ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ।

ਕੁੰਭ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ ਪਰ ਗਲੇ 'ਚ ਖਰਾਬੀ ਦਾ ਡਰ।

ਮੀਨ— ਸਿਤਾਰਾ ਧਨ ਹਾਨੀ ਵਾਲਾ, ਖਰਚਿਆਂ ਨੂੰ ਵਧਾਉਣ ਅਤੇ ਆਰਥਿਕ ਤੌਰ 'ਤੇ ਤੰਗ ਰੱਖਣ ਵਾਲਾ, ਲੈਣ-ਦੇਣ ਦੇ ਕੰਮ ਸਾਵਧਾਨ ਰਹਿ ਕੇ ਕਰੋ ਤਾਂ ਕਿ ਆਪ ਦੀ ਪੇਮੈਂਟ ਕਿੱਧਰੇ ਬਲਾਕ ਨਾ ਹੋ ਜਾਵੇ।

21 ਜੁਲਾਈ 2019, ਐਤਵਾਰ ਸਾਉਣ ਵਦੀ ਤਿਥੀ ਚੌਥ (ਪੂਰਵ ਦੁਪਹਿਰ 11.40 ਤਕ) ਅਤੇ ਮਗਰੋਂ ਤਿਥੀ ਪੰਚਮੀ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ 'ਚ
ਚੰਦਰਮਾ ਕੁੰਭ 'ਚ
ਮੰਗਲ ਕਰਕ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 6, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 30 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 17, ਸੂਰਜ ਉਦੈ ਸਵੇਰੇ : 5.41 ਵਜੇ, ਸੂਰਜ ਅਸਤ : ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 7.25 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ। ਯੋਗ : ਸੌਭਾਗਿਯ (ਸਵੇਰੇ 6.18 ਤਕ) ਅਤੇ ਮਗਰੋਂ ਯੋਗ ਸ਼ੋਭਨ। ਚੰਦਰਮਾ: ਕੁੰਭ ਰਾਸ਼ੀ 'ਤੇ (21-22 ਮੱਧ ਰਾਤ 3.40 ਤਕ) ਅਤੇ ਮਗਰੋਂ ਮੀਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਸਿੱਧ ਬਾਬਾ ਸ਼ਿਵੋ (ਜਵਾਲੀ, ਹਿਮਾਚਲ)।

 —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh