ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ
6/19/2019 7:30:48 AM

ਮੇਖ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਹਰ ਮੋਰਚੇ ’ਤੇ ਆਪ ਨੂੰ ਦੂਜਿਅਾਂ ’ਤੇ ਹਾਵੀ-ਪ੍ਰਭਾਵੀ ਰੱਖਣ ਵਾਲਾ, ਰਿਲੀਜੀਅਸ ਕੰਮਾਂ ਅਤੇ ਕਥਾ-ਵਾਰਤਾ ’ਚ ਜੀਅ ਲੱਗੇਗਾ।
ਬ੍ਰਿਖ- ਸਿਤਾਰਾ ਸਿਹਤ ਨੂੰ ਅਪਸੈੱਟ ਅਤੇ ਮਨ ਨੂੰ ਟੈਂਸ-ਉਚਾਟ ਰੱਖਣ ਵਾਲਾ, ਸਫਰ ਵੀ ਟਾਲ ਦਿਓ, ਕਿਸੇ ’ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ।
ਮਿਥੁਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਫੈਮਿਲੀ ਫਰੰਟ ’ਤੇ ਤਣਾਤਣੀ-ਖਿੱਚਾਤਣੀ ਰਹੇਗੀ।
ਕਰਕ- ਸਿਤਾਰਾ ਹਾਨੀ-ਪ੍ਰੇਸ਼ਾਨੀ ਵਾਲਾ, ਵਿਰੋਧੀ ਆਪ ਨੂੰ ਘੇਰਨ, ਉਲਝਾਉਣ ਲਈ ਆਪਣੀਅਾਂ ਸ਼ਰਾਰਤਾਂ ’ਚ ਲੱਗੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾਈ ਰੱਖੋ।
ਸਿੰਘ- ਸਿਤਾਰਾ ਆਪ ਦੀ ਪੈਠ-ਧਾਕ-ਛਾਪ-ਦਬਦਬਾ ਬਣਾਈ ਰੱਖਣ ਵਾਲਾ, ਵਿਰੋਧੀ ਆਪ ਅੱਗੇ ਠਹਿਰ ਨਹੀਂ ਸਕਣਗੇ ਪਰ ਕਿਸੇ ਸਮੇਂ ਕਿਸੇ ਪ੍ਰਾਬਲਮ ਦੇ ਜਾਗਣ ਦਾ ਡਰ ਰਹੇਗਾ।
ਕੰਨਿਆ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਤੁਲਾ- ਮਿੱਤਰਾਂ, ਸੱਜਣ-ਸਾਥੀਅਾਂ ਦਾ ਰੁਖ਼ ਆਪ ਦੇ ਪ੍ਰਤੀ ਸੁਪੋਰਟਿਵ ਰਹੇਗਾ ਅਤੇ ਆਪ ਆਪਣੀ ਲੋੜ ਦੇ ਮੁਤਾਬਿਕ ਉਨ੍ਹਾਂ ਨੂੰ ਯੂਜ਼ ਕਰ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਲ ਰਹੇਗੀ, ਟੂਰਿੰਗ ਵੀ ਲਾਭਕਾਰੀ ਪਰ ਸਿਹਤ ਦੇ ਵਿਗੜਨ ਅਤੇ ਪੈਰ ਫਿਸਲਣ ਦਾ ਡਰ ਰਹੇਗਾ।
ਧਨ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ, ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਕਰ- ਸਿਤਾਰਾ ਕੰਮਕਾਜੀ ਕੰਮਾਂ ’ਚ ਨੁਕਸਾਨ ਦੇਣ ਅਤੇ ਉਲਝਣਾਂ-ਝਮੇਲਿਅਾਂ ਨੂੰ ਜਗਾਈ ਰੱਖਣ ਵਾਲਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।
ਕੁੰਭ- ਸਿਤਾਰਾ ਵਪਾਰਕ ਮੋਰਚੇ ’ਤੇ ਲਾਭ ਦੇਣ ਅਤੇ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਵਿਰੋਧੀ ਨਿਸਤੇਜ, ਕਮਜ਼ੋਰ ਅਤੇ ਪ੍ਰਭਾਵਹੀਣ ਰਹਿਣਗੇ।
ਮੀਨ- ਸਿਤਾਰਾ ਰਾਜਕੀ ਕੰਮਾਂ ’ਚ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਰਹੋਗੇ ਪਰ ਸੰਤਾਨ ਪੱਖੋਂ ਪ੍ਰੇਸ਼ਾਨੀ ਰਹੇਗੀ।
19 ਜੂਨ 2019, ਬੁੱਧਵਾਰ ਹਾੜ੍ਹ ਵਦੀ ਤਿਥੀ ਦੂਜ (ਬਾਅਦ ਦੁਪਹਿਰ 3.34 ਤਕ) ਅਤੇ ਮਗਰੋਂ ਤਿਥੀ ਤੀਜ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਧਨ ’ਚ
ਮੰਗਲ ਮਿਥੁਨ ’ਚ
ਬੁੱੱਧ ਮਿਥੁਨ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 29 (ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 15, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (ਦੁਪਹਿਰ ਡੇਢ ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਖਾੜਾ, ਯੋਗ : ਬ੍ਰਹਮ (ਸ਼ਾਮ 6.57 ਤੱਕ) ਚੰਦਰਮਾ : ਧਨ ਰਾਸ਼ੀ ’ਤੇ (ਸ਼ਾਮ 7.59 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (19-20 ਮੱਧ ਰਾਤ 4.21 ਤੋਂ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।