ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

9/7/2019 2:19:25 AM

ਮੇਖ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਹਰ ਫਰੰਟ ’ਤੇ ਆਪ ਦੀ ਛਾਪ, ਧਾਕ, ਪਕੜ ਬਣਾਈ ਰੱਖੇਗਾ, ਮਨ ’ਤੇ ਪ੍ਰਭਾਵੀ ਰਹਿਣ ਵਾਲੀ ਪਾਜ਼ੇਟਿਵ ਸੋਚ ਬਿਹਤਰ ਰਿਟਰਨ ਦੇਵੇਗੀ।

ਬ੍ਰਿਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ਸੰਭਲ-ਸੰਭਾਲ ਕੇ ਕਰਨਾ ਠੀਕ ਰਹੇਗਾ, ਸ਼ਰਾਰਤੀ ਲੋਕ ਆਪ ਨੂੰ ਆਪਣੇ ਝਮੇਲਿਅਾਂ ’ਚ ਫਸਾਉਣ ਦਾ ਯਤਨ ਕਰਨਗੇ।

ਮਿਥੁਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ, ਰੰਗੀਨੀ, ਸਵਛੰਦਤਾ ਬਣੀ ਰਹੇਗੀ, ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ ਵਧ ਸਕਦੀ ਹੈ।

ਕਰਕ- ਦੁਸ਼ਮਣਾਂ ਦੀਅਾਂ ਸ਼ਰਾਰਤਾਂ, ਸਰਗਰਮੀਅਾਂ, ਹਰਕਤਾਂ ਦੇ ਪ੍ਰਤੀ ਅਟੈਨਟਿਵ ਰਹਿਣਾ ਠੀਕ ਰਹੇਗਾ ਕਿਉਂਕਿ ਉਨ੍ਹਾਂ ਦਾ ਟਾਰਗੇਟ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਹੀ ਹੋਵੇਗਾ।

ਸਿੰਘ- ਜਨਰਲ ਤੌਰ ’ਤੇ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਵਿਜਈ ਰੱਖੇਗਾ ਅਤੇ ਆਪ ਦੀ ਪਲਾਨਿੰਗ ’ਚੋਂ ਕਿਸੇ ਕੰਪਲੀਕੇਸ਼ਨ ਨੂੰ ਹਟਾਏਗਾ, ਮਾਣ-ਯਸ਼ ਦੀ ਪ੍ਰਾਪਤੀ।

ਕੰਨਿਆ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ, ਢੱਈਆ ਮੁਸ਼ਕਿਲਾਂ ਪੈਦਾ ਕਰਨ ਵਾਲਾ ਹੈ, ਅਹਿਤਿਆਤ ਰੱਖੋ।

ਤੁਲਾ- ਆਪ ਦੇ ਹਰ ਕੰਮ ਅਤੇ ਯਤਨ ਲਈ ਮਿੱਤਰਾਂ, ਸੱਜਣ-ਸਾਥੀਅਾਂ ਦੀ ਸੁਪਰੋਟ ਰਹੇਗੀ, ਸੋਚ-ਵਿਚਾਰ ’ਚ ਗੰਭੀਰਤਾ, ਸਾਤਵਿਕਤਾ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ - ਸਿਤਾਰਾ ਧਨ ਲਾਭ ਵਾਲਾ, ਕੰਸਲਟੈਂਸੀ, ਡਿਜ਼ਾਈਨਿੰਗ, ਮੈਡੀਸਨ, ਟੂਰਿਜ਼ਮ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤ-ਮਾਣ ਦੀ ਪ੍ਰਾਪਤੀ।

ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਸਕਸੈੱਸ ਜ਼ਰੂਰ ਮਿਲੇਗੀ, ਫੈਮਿਲੀ ਫਰੰਟ ’ਤੇ ਟੈਨਸ਼ਨ ਰਹੇਗੀ।

ਮਕਰ- ਸਿਤਾਰਾ ਧਨ ਹਾਨੀ, ਟੈਨਸ਼ਨ-ਪ੍ਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਕੋਈ ਕੰਮਕਾਜੀ ਟੂਰ ਕਰੋ ਅਤੇ ਨਾ ਹੀ ਕੋਈ ਕੰਮ ਜਲਦਬਾਜ਼ੀ ’ਚ ਫਾਈਨਲ ਕਰੋ।

ਕੁੰਭ- ਸਿਤਾਰਾ ਕਾਰੋਬਾਰੀ ਕੰਮ ਸੰਵਾਰਨ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਚੰਗੀ ਰਿਟਰਨ ਦੇਵੇਗੀ।

ਮੀਨ- ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਮਿਹਰਬਾਨ, ਸਾਫਟ, ਕੰਸੀਡ੍ਰੇਟ ਰਹਿਣਗੇ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਹੀਂ ਕਰ ਸਕਣਗੇ।

7 ਸਤੰਬਰ 2019, ਸ਼ਨੀਵਾਰ ਭਾਦੋਂ ਸੁਦੀ ਤਿਥੀ ਨੌਮੀ (ਰਾਤ 9.23 ਤਕ) ਅਤੇ ਮਗਰੋਂ ਤਿਥੀ ਦਸ਼ਮੀ

ਸੂਰਜ ਉਦੇ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ       ਸਿੰਘ ’ਚ

ਚੰਦਰਮਾ ਧਨ ’ਚ

ਮੰਗਲ ਸਿੰਘ ’ਚ

ਬੁੱੱਧ ਸਿੰਘ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 22, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 16 (ਭਾਦੋਂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 7, ਸੂਰਜ ਉਦੈ ਸਵੇਰੇ : 6.11 ਵਜੇ, ਸੂਰਜ ਅਸਤ : ਸ਼ਾਮ 6.40 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਪੂਰਾ ਦਿਨ-ਰਾਤ)। ਯੋਗ : ਪ੍ਰੀਤੀ (ਸ਼ਾਮ 4.49 ਤਕ) ਅਤੇ ਮਗਰੋਂ ਯੋਗ ਆਯੁਸ਼ਮਾਨ। ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਪੂਰਾ ਦਿਨ-ਰਾਤ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਚੰਦਰ ਨੌਮੀ (ਉਦਾਸੀਨ ਸੰਪ੍ਰਦਾਏ ਮਹਾਉਤਸਵ), ਆਚਾਰੀਆ ਸ਼੍ਰੀ ਤੁਲਸੀ ਪਟ ਆਰੋਹਣ (ਜੈਨ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa