ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

3/28/2019 6:06:02 AM

ਮੇਖ- ਸਿਤਾਰਾ ਰਿਲੀਜੀਅਸ ਕੰਮਾਂ ’ਚ ਇੰਟਰਸਟ ਵਧਾਉਣ ਵਾਲਾ ਅਤੇ ਪਲਾਨਿੰਗ ’ਚੋਂ ਕੰਪਲੀਕੇਸ਼ਨਜ਼ ਹਟਾਉਣ ਵਾਲਾ, ਕੰਮਕਾਜੀ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ।

ਬ੍ਰਿਖ- ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਜਮ ਨਾਲ ਕਰੋ, ਆਪਣੇ ਆਪ ਨੂੰ ਦੂਜਿਆਂ ਦੇ ਝਮੇਲੇ ਤੋਂ ਬਚਾ ਕੇ ਰੱਖੋ, ਸਫਰ ਵੀ ਨਹੀਂ ਕਰਨਾ ਚਾਹੀਦਾ।

ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਪ੍ਰਤੀ ਨਰਮ, ਸੁਪੋਰਟਿਵ ਅਤੇ ਸੁਚੇਤ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ।

ਕਰਕ- ਜਨਰਲ ਸਿਤਾਰਾ ਵੀਕ, ਇਸ ਲਈ ਆਪਣੇ ਆਪ ਨੂੰ ਬੇਗਾਨੇ ਝਮੇਲਿਆਂ ਅਤੇ ਝਾਂਸਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ, ਨੁਕਸਾਨ ਦਾ ਡਰ, ਸਫਰ ਵੀ ਨਾ ਕਰੋ।

ਸਿੰਘ- ਉਦੇਸ਼-ਪ੍ਰੋਗਰਾਮ ਹੱਲ ਹੋਣਗੇ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ ਪਰ ਪੈਰ ਫਿਸਲਣ ਕਰਕੇ ਕਿੱਧਰੇ ਸੱਟ ਲੱਗਣ ਦਾ ਡਰ ਰਹੇਗਾ।

ਕੰਨਿਆ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਪ੍ਰਾਪਰਟੀ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਦਾ ਚੰਗਾ ਨਤੀਜਾ ਦੇਵੇਗਾ, ਵੱਡੇ ਲੋਕ ਮਿਹਰਬਾਨ, ਸੁਪੋਰਟਿਵ ਅਤੇ ਕੰਸੀਡ੍ਰੇਟ ਰਹਿਣਗੇ।

ਤੁਲਾ- ਕੰਮਕਾਜੀ ਸਾਥੀ ਆਪ ਦੇ ਹਰ ਪਲਾਨ ਨੂੰ ਪਾਜ਼ੇਟਿਵ ਨਜ਼ਰ ਨਾਲ ਦੇਖਣਗੇ, ਵੈਸੇ ਕਾਰੋਬਾਰੀ ਭੱਜ-ਦੌੜ ਅਤੇ ਵਿਅਸਤਤਾ ਬਿਹਤਰ ਨਤੀਜਾ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕਿਸੇ ਕੰਮਕਾਜੀ ਮੁਸ਼ਕਿਲ ’ਤੇ ਆਪ ਦਾ ਕੰਟਰੋਲ ਵਧੇਗਾ।

ਧਨ- ਕੰਮਕਾਜੀ ਸਥਿਤੀ ਬਿਹਤਰ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਕਸੈੱਸ ਮਿਲੇਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਮਕਰ- ਸਿਤਾਰਾ ਨੁਕਸਾਨ ਪ੍ਰੇਸ਼ਾਨੀ, ਝਮੇਲਿਆਂ ਵਾਲਾ, ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਖਰਚਿਆਂ ਦਾ ਜ਼ੋਰ ਵੀ ਰਹੇਗਾ।

ਕੁੰਭ- ਸਿਤਾਰਾ ਕਾਰੋਬਾਰੀ ਤੌਰ ’ਤੇ ਬਿਹਤਰ, ਕੰਮਕਾਜੀ ਟੂਰ ਬਿਹਤਰ ਨਤੀਜਾ ਦੇਵੇਗਾ, ਕਿਸੇ ਉਲਝੇ-ਰੁਕੇ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ।

ਮੀਨ- ਸਿਤਾਰਾ ਰਾਜਕੀ ਕੰਮ ਸੰਵਾਰਨ ਅਤੇ ਅਫਸਰਾਂ ਦੇ ਰੁਖ਼ ਨੂੰ ਨਰਮ, ਕੰਸੀਡਰੇਟ ਰੱਖਣ ਵਾਲਾ, ਜਨਰਲ ਤੌਰ ’ਤੇ ਹਰ ਪੱਖੋਂ ਕਦਮ ਬੜ੍ਹਤ ਵੱਲ ਰਹੇਗਾ।


Bharat Thapa

Edited By Bharat Thapa