ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ
3/25/2019 8:20:14 AM

ਮੇਖ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੈਲੇਂਸਡ ਖਾਣਾ-ਪੀਣਾ ਕਰਨਾ ਚਾਹੀਦਾ ਹੈ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਕਰਨਾ ਠੀਕ ਰਹੇਗਾ, ਸਫਰ ਨਾ ਕਰੋ।
ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜ਼ੋਰ ਲਗਾਉਣ ’ਤੇ ਸਫਲਤਾ ਮਿਲੇਗੀ ਪਰ ਫੈਮਿਲੀ ਮੋਰਚੇ ’ਤੇ ਟੈਨਸ਼ਨ-ਪ੍ਰੇਸ਼ਾਨੀ, ਤਣਾਤਣੀ ਰਹਿ ਸਕਦੀ ਹੈ।
ਮਿਥੁਨ- ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਕਮਜ਼ੋਰ ਨਾ ਸਮਝੋ, ਬਲਕਿ ਉਸ ਤੋਂ ਡਿਸਟੈਂਸ ਬਣਾ ਕੇ ਰੱਖੋ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ- ਬੁੱਧੀ ਗਲਤ ਕੰਮਾਂ ਅਤੇ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗੀ, ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ, ਖਰਚ ਵੀ ਹੋਵੇਗਾ।
ਸਿੰਘ- ਕੋਰਟ-ਕਚਹਿਰੀ ਦੇ ਕਿਸੇ ਵੀ ਕੰਮ ਨੂੰ ਤਿਆਰੀ ਦੇ ਬਗੈਰ ਹੱਥ ’ਚ ਨਾ ਲਓ ਕਿਉਂਕਿ ਅਦਾਲਤੀ ਕੰਮ ’ਚ ਨਾਕਾਮੀ ਜਾਂ ਪ੍ਰੇਸ਼ਾਨੀ ਹੱਥ ਲੱਗਣ ਦਾ ਡਰ ਰਹੇਗਾ।
ਕੰਨਿਆ- ਹਲਕੀ ਨੇਚਰ ਅਤੇ ਸੋਚ ਵਾਲੇ ਲੋਕ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਗੇ ਪਰ ਜਨਰਲ ਹਾਲਾਤ ਅਨੁਕੂਲ ਬਣੇ ਰਹਿਣਗੇ।
ਤੁਲਾ- ਅਰਥ ਦਸ਼ਾ ਤੰਗ ਰਹੇਗੀ, ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਣ ਦਿਓ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ- ਮਨ ਅਸ਼ਾਂਤ, ਟੈਂਸ, ਡਾਵਾਂਡੋਲ ਜਿਹਾ ਰਹੇਗਾ, ਕਮਜ਼ੋਰ ਮਨੋਬਲ ਕਰਕੇ ਆਪ ਕਿਸੇ ਵੀ ਪ੍ਰੋਗਰਾਮ ਜਾਂ ਕੰਮ ਨੂੰ ਹੱਥ ’ਚ ਨਹੀਂ ਲੈ ਸਕੋਗੇ, ਸਫ਼ਰ ਨਾ ਕਰੋ।
ਧਨ- ਇੰਪੋਰਟ-ਐਕਸਪੋਰਟ ਜਾਂ ਵੀਜ਼ਾ-ਪਾਸਪੋਰਟ ਦਾ ਕੰਮ ਕਰਨ ਵਾਲਿਅਾਂ ਦੀ ਰਾਹ ’ਚ ਕੋਈ ਨਾ ਕੋਈ ਪੰਗਾ, ਕੰਪਲੀਕੇਸ਼ਨ ਉੱਭਰਦੀ ਰਹੇਗੀ, ਇਸ ਲਈ ਸੁਚੇਤ ਰਹੋ।
ਮਕਰ- ਸਿਤਾਰਾ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ, ਕੰਮਕਾਜ ਨਾਲ ਜੁੜੀ ਕੋਈ ਬਾਧਾ-ਮੁਸ਼ਕਿਲ ਹਟੇਗੀ।
ਕੁੰਭ- ਕਿਸੇ ਅਫ਼ਸਰ ਦੇ ਸਖ਼ਤ ਰੁਖ਼ ਕਰਕੇ ਕੋਈ ਬਣਿਆ-ਬਣਾਇਆ ਸਰਕਾਰੀ ਕੰਮ ਉਖੜ-ਵਿਗੜ ਸਕਦਾ ਹੈ, ਮਾਣ-ਸਨਮਾਨ ਨੂੰ ਵੀ ਠੇਸ ਲੱਗਣ ਦਾ ਡਰ।
ਮੀਨ- ਰਿਲੀਜੀਅਸ ਕੰਮਾਂ ’ਚ ਕਥਾ-ਵਾਰਤਾ, ਸਤਿਸੰਗ ’ਚ ਜੀ ਨਹੀਂ ਲੱਗੇਗਾ, ਬਣਦੇ ਕੰਮਾਂ ਦੇ ਰਸਤੇ ’ਚ ਕੋਈ ਨਾ ਕੋਈ ਕੰਪਲੀਕੇਸ਼ਨ ਪੈਦਾ ਹੋ ਸਕਦੀ ਹੈ, ਸਾਵਧਾਨੀ ਵਰਤੋ।