ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ ''ਚ ਲਾਭ ਵਾਲਾ
3/23/2019 7:53:01 AM

ਮੇਖ- ਵਪਾਰਕ ਅਤੇ ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ, ਸਫਲਤਾ ਸਾਥ ਦੇਵੇਗੀ, ਪਤੀ-ਪਤਨੀ ਸਬੰਧਾਂ ’ਚ ਮਿਠਾਸ, ਤਾਲਮੇਲ-ਸਹਿਯੋਗ ਬਣਿਆ ਰਹੇਗਾ, ਸਫਰ ਪਲੈਜ਼ੈਂਟ ਰਹੇਗਾ।
ਬ੍ਰਿਖ- ਨਾ ਤਾਂ ਵਿਰੋਧੀਅਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ, ਕਾਰੋਬਾਰੀ ਟੂਰ ਸਮੇਤ ਕੋਈ ਸਫਰ ਨਾ ਕਰੋ ਕਿਉਂਕਿ ਉਹ ਨੁਕਸਾਨ ਵਾਲਾ ਹੋਵੇਗਾ।
ਮਿਥੁਨ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਰਿਲੀਜੀਅਸ ਕੰਮਾਂ ਅਤੇ ਲਿਟਰੇਚਰ ਪੜ੍ਹਨ ’ਚ ਜੀ ਲੱਗੇਗਾ, ਸੰਤਾਨ ਸਾਥ ਦੇਵੇਗੀ ਅਤੇ ਉਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ।
ਕਰਕ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਉਸ ਦੀ ਮੰਜ਼ਿਲ ਤਕ ਪਹੁੰਚਾਉਣ ਲਈ ਆਪ ਜਿਹੜਾ ਯਤਨ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ- ਕੰਮਕਾਜੀ ਸਾਥੀ ਸਹਿਯੋਗ ਕਰਨਗੇ ਅਤੇ ਸੁਪੋਰਟ ਦੇਣਗੇ, ਜਨਰਲ ਤੌਰ ’ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਕੰਮਕਾਜੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ।
ਕੰਨਿਆ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਟੀਚਿੰਗ, ਕੋਚਿੰਗ, ਟੂਰਿਜ਼ਮ, ਇਲੈਕਟ੍ਰੋਨਿਕਸ, ਡੈਕੋਰੇਸ਼ਨ, ਏਅਰ ਟਿਕਟਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਭਰਪੂਰ ਲਾਭ ਮਿਲੇਗਾ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖੋ।
ਬ੍ਰਿਸ਼ਚਕ- ਸਿਤਾਰਾ ਕਿਉਂਕਿ ਹਾਨੀ-ਪ੍ਰੇਸ਼ਾਨੀ ਵਾਲਾ ਹੈ, ਇਸ ਲਈ ਨਾ ਤਾਂ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ ਅਤੇ ਨਾ ਹੀ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ।
ਧਨ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ਦੇ ਰਸਤੇ ’ਚ ਪੇਸ਼ ਆ ਰਹੀ ਕੋਈ ਕੰਪਲੀਕੇਸ਼ਨ ਹਟੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮਕਰ- ਯਤਨ ਕਰਨ ’ਤੇ ਕਿਸੇ ਰਾਜਕੀ ਕੰਮ ’ਚੋਂ ਕੋਈ ਪੇਚੀਦਗੀ ਹਟੇਗੀ, ਵੱਡੇ ਲੋਕਾਂ ’ਚ ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ- ਧਾਰਮਿਕ ਕੰਮਾਂ ਅਤੇ ਰਿਲੀਜੀਅਸ ਲਿਟਰੇਚਰ ਸਟੱਡੀ ਕਰਨ ’ਚ ਇੰਟਰਸਟ ਬਣਿਆ ਰਹੇਗਾ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਮਨੋਬਲ-ਦਬਦਬਾ ਬਣਿਆ ਰਹੇਗਾ।
ਮੀਨ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਨਾ ਤਾਂ ਕੋਈ ਕਾਰੋਬਾਰ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।