ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

3/17/2019 6:30:11 AM

ਮੇਖ- ਵਿਰੋਧੀ ਪੱਖ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਪਰ ਕੋਰਟ-ਕਚਹਿਰੀ ਦੇ ਕੰਮਾਂ 'ਚ ਪੈਠ-ਛਾਪ ਵਧੇਗੀ, ਜਨਰਲ ਤੌਰ 'ਤੇ ਵੀ ਆਪ ਹਾਵੀ-ਪ੍ਰਭਾਵੀ ਰਹੋਗੇ, 17-18 ਮਾਰਚ ਜ਼ਮੀਨੀ ਅਤੇ ਅਦਾਲਤੀ ਕੰਮਾਂ ਲਈ ਸਿਤਾਰਾ ਬਿਹਤਰ, ਆਪ ਦੇ ਯਤਨ ਚੰਗੀ ਸਫਲਤਾ ਦੇਣਗੇ, 19-20 ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, 21-22 ਸ਼ਤਰੂਆਂ ਦੀ ਨਾ ਤਾਂ ਅਣਦੇਖੀ ਕਰੋ ਅਤੇ ਨਾ ਹੀ ਉਨ੍ਹਾਂ 'ਤੇ ਜ਼ਿਆਦਾ ਭਰੋਸਾ ਕਰੋ ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰ ਸਕਦੇ ਹਨ ਪਰ 23 ਮਾਰਚ ਵਪਾਰ-ਕੰਮਕਾਜ ਦੀ ਦਸ਼ਾ ਬਿਹਤਰ ਬਣੀ ਰਹੇਗੀ।

ਬ੍ਰਿਖ- ਮਿੱਤਰਾਂ, ਸੱਜਣਾਂ-ਸਾਥੀਆਂ ਨਾਲ ਮੇਲ-ਸਹਿਯੋਗ, ਕਾਰੋਬਾਰੀ ਦਸ਼ਾ ਸੰਤੋਖਜਨਕ, ਜਾਇਦਾਦੀ ਕੰਮਾਂ 'ਚ ਕਦਮ ਬੜ੍ਹਤ ਵੱਲ ਪਰ ਚੱਲ ਰਹੇ ਢਈਏ ਕਾਰਨ ਆਪ ਦਾ ਕਦਮ ਪਿੱਛੇ ਖਿੱਚਦਾ ਨਜ਼ਰ ਆਵੇਗਾ, 17-18 ਮਾਰਚ ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ, ਕੰਮਕਾਜੀ ਸਾਥੀ ਸਹਿਯੋਗੀ ਰੁਖ਼ ਰੱਖਣਗੇ, 19-20 ਪ੍ਰਾਪਰਟੀ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, 21-22 ਰਿਲੀਜੀਅਸ ਕੰਮਾਂ ਅਤੇ ਰਿਲੀਜੀਅਸ ਲਿਟਰੇਚਰ ਪੜ੍ਹਨ 'ਚ ਜੀਅ ਲੱਗੇਗਾ, ਫਿਰ 23 ਮਾਰਚ ਸ਼ਤਰੂਆਂ ਦੀਆਂ ਸ਼ਰਾਰਤਾਂ-ਹਰਕਤਾਂ 'ਤੇ ਨਜ਼ਰ ਰੱਖਣੀ ਜ਼ਰੂਰੀ।

ਮਿਥੁਨ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਉਤਸ਼ਾਹ, ਹਿੰਮਤ ਅਤੇ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ ਪਰ ਫੈਮਿਲੀ ਫਰੰਟ 'ਤੇ ਟੈਨਸ਼ਨ, ਪ੍ਰੇਸ਼ਾਨੀ, ਕਸ਼ਮਕਸ਼ ਬਣੀ ਰਹਿ ਸਕਦੀ ਹੈ, ਸਾਵਧਾਨੀ ਵਰਤੋ, 17-18 ਮਾਰਚ ਵਪਾਰ ਅਤੇ ਕੰਮਕਾਜ 'ਚ ਲਾਭ, ਉਂਝ ਹਰ ਪੱਖੋਂ ਬਿਹਤਰੀ ਹੋਵੇਗੀ, 19-20 ਮਿੱਤਰ ਅਤੇ ਕੰਮਕਾਜੀ ਸਾਥੀ ਪਾਜ਼ੇਟਿਵ ਰੁਖ਼ ਰੱਖਣਗੇ, ਪ੍ਰਭਾਵ-ਦਬਦਬਾ ਬਣਿਆ ਰਹੇਗਾ, 21-22 ਜ਼ਮੀਨੀ-ਅਦਾਲਤੀ ਕੰਮਾਂ 'ਚ ਸਫਲਤਾ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ, 23 ਮਾਰਚ ਜਨਰਲ ਸਿਤਾਰਾ ਬਿਹਤਰ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ।

ਕਰਕ- ਪ੍ਰਾਬਲਮਜ਼ ਅਤੇ ਕੰਪਲੀਕੇਸ਼ਨਜ਼ ਨਾਲ ਵਾਸਤਾ ਬਣਿਆ ਰਹੇਗਾ ਪਰ ਵਪਾਰਕ ਕੰਮਾਂ ਲਈ ਸਿਤਾਰਾ ਚੰਗਾ, ਮੂਡ 'ਚ ਖੁਸ਼ਦਿਲੀ, ਸਵਛੰਦਤਾ ਬਣੀ ਰਹੇਗੀ, ਧਾਰਮਿਕ ਕੰਮਾਂ 'ਚ ਵੀ ਧਿਆਨ, 17-18 ਮਾਰਚ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਤੌਰ 'ਤੇ ਆਪ ਹਾਵੀ-ਪ੍ਰਭਾਵੀ ਵਿਜਈ ਰਹੋਗੇ, 19-20 ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਸਿਤਾਰਾ ਉੱਤਮ, 21-22 ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਫਿਰ 23 ਮਾਰਚ ਪ੍ਰਾਪਰਟੀ ਦੇ ਕੰਮਾਂ ਲਈ ਆਪ ਲਈ ਆਪ ਦੇ ਯਤਨ ਚੰਗੀ ਰਿਸਪੌਂਸ ਦੇਣਗੇ।

ਸਿੰਘ- ਮੈਨ ਪਾਵਰ ਬਾਹਰ ਭਿਜਵਾਉਣ ਅਤੇ ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਹਰ ਮੋਰਚੇ 'ਤੇ ਸਾਵਧਾਨ  ਰਹਿਣਾ ਚਾਹੀਦਾ ਹੈ, ਪੈਰ ਫਿਸਲਣ ਦਾ ਵੀ ਡਰ ਪਰ ਕਾਰੋਬਾਰੀ ਕੰਮਾਂ ਲਈ ਸਿਤਾਰਾ ਸੰਤੋਖਜਨਕ , ਜਾਇਦਾਦੀ ਕੰਮਾਂ 'ਚ ਸਫਲਤਾ ਮਿਲੇਗੀ, 17-18 ਮਾਰਚ ਹਰ ਫਰੰਟ 'ਤੇ ਪ੍ਰੋ-ਐਕਟਿਵ ਰਹਿਣਾ ਜ਼ਰੂਰੀ, ਜਾਇਜ਼ ਕੰਮਾਂ 'ਤੇ ਖਰਚ ਹੋਵੇਗਾ ਪਰ 19-20 ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, 21-22 ਆਮਦਨ ਵਾਲਾ ਸਿਤਾਰਾ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਫਿਰ 23 ਮਾਰਚ ਸੱਜਣ-ਸਾਥੀ, ਕੰਮਕਾਜੀ ਸਹਿਯੋਗੀ ਸੁਪੋਰਟਿਵ ਰੁਖ ਰੱਖਣਗੇ।

ਕੰਨਿਆ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ, ਸਫਲਤਾ ਸਾਥ ਦੇਵੇਗੀ ਪਰ ਢਈਏ ਕਰਕੇ ਕਿਸੇ ਬਣੇ ਬਣਾਏ ਕੰਮ ਦੇ ਕੰਪਲੀਕੇਟ ਬਣਨ ਦਾ ਡਰ, ਖਰਚਿਆਂ ਦਾ ਜ਼ੋਰ ਰਹੇਗਾ, 17-18 ਮਾਰਚ ਵਪਾਰ ਕਾਰੋਬਾਰ 'ਚ ਲਾਭ, ਕਿਸੇ ਕੰਮਕਾਜੀ ਕੰਮ 'ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, 19-20 ਨੁਕਸਾਨ ਪ੍ਰੇਸ਼ਾਨੀ, ਉਲਝਣਾਂ-ਝਮੇਲਿਆਂ ਦੇ ਜਾਗਣ ਦਾ ਡਰ ਅਤੇ ਖਰਚ ਵਧਣ ਦਾ ਡਰ ਪਰ 21-22 ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ 'ਚ ਸਫਲਤਾ ਮਿਲੇਗੀ, ਫਿਰ 23 ਮਾਰਚ ਕਾਰੋਬਾਰੀ ਕੰਮਾਂ 'ਚ ਲਾਭ, ਹਰ ਪੱਖੋਂ ਬਿਹਤਰੀ ਹੋਵੇਗੀ।

ਤੁਲਾ- ਨਾ ਤਾਂ ਕੋਈ ਕੰਮ ਬਗੈਰ ਤਿਆਰੀ ਦੇ ਕਰੋ ਅਤੇ ਨਾ ਹੀ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ ਪਰ ਰਾਜਕੀ ਕੰਮਾਂ 'ਚ ਸਫਲਤਾ ਮਿਲੇਗੀ, ਆਮਦਨ ਹੋਵੇਗੀ, ਅਰਥ ਦਸ਼ਾ ਕੰਫਰਟੇਬਲ ਰਹੇਗੀ, 17-18 ਮਾਰਚ ਅਫਸਰਾਂ ਦੇ ਨਰਮ ਅਤੇ ਸੁਪੋਰਟਿਵ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚੋਂ ਕੋਈ ਬਾਧਾ ਕੰਪਲੀਕੇਸ਼ਨ ਹਟੇਗੀ, 19-20 ਵਪਾਰ ਕਾਰੋਬਾਰ 'ਚ ਲਾਭ, ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ, 21-22 ਖਰਚਿਆਂ ਦਾ ਜ਼ੋਰ, ਧਨ ਹਾਨੀ ਦਾ ਡਰ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ ਪਰ 23 ਮਾਰਚ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ।

ਬ੍ਰਿਸ਼ਚਕ- ਸਰਕਾਰੀ ਕੰਮਾਂ ਲਈ ਸਿਤਾਰਾ ਮਜ਼ਬੂਤ, ਵੱਡੇ ਲੋਕ ਮਿਹਰਬਾਨ ਕੰਸੀਡਰੇਟ ਰਹਿਣਗੇ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਬਣ ਗਈ  ਹੈ, ਅਹਿਤਿਆਤ ਰੱਖੋ, 17-18 ਮਾਰਚ ਧਾਰਮਿਕ ਕੰਮਾਂ 'ਚ ਧਿਆਨ, ਪਲਾਨਿੰਗ ਕੁਝ ਅੱਗੇ ਵਧੇਗੀ, 19-20 ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਕਸੈੱਸ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ, 21-22 ਧਨ ਲਾਭ ਵਾਲੇ ਦਿਨ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ, ਫਿਰ 23 ਮਾਰਚ ਅਹਿਤਿਆਤ ਵਾਲਾ ਸਮਾਂ, ਕੋਈ ਵੀ ਕੰਮ ਜਾਂ ਐਗਰੀਮੈਂਟ ਜਲਦਬਾਜ਼ੀ 'ਚ ਨਾ ਕਰੋ, ਕਿਸੇ 'ਤੇ ਭਰੋਸਾ ਵੀ ਨਾ ਕਰੋ।

ਧਨ- ਸਿਤਾਰਾ ਸਿਹਤ ਲਈ ਕਮਜ਼ੋਰ ਪਰ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵਲ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਆਪਣੇ ਗੁੱਸੇ 'ਤੇ ਕਾਬੂ ਰੱਖਣਾ ਜ਼ਰੂਰੀ, 17-18 ਮਾਰਚ ਸਿਹਤ ਦੀ ਸੰਭਾਲ ਰੱਖੋ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖੋ ਪਰ 19-20 ਯਤਨ ਕਰਨ 'ਤੇ ਕੋਈ ਉਦੇਸ਼ ਮਨੋਰਥ ਸਿਰੇ ਚੜ੍ਹ ਸਕਦੇ ਹਨ, ਮਨੋਬਲ ਦਬਦਬਾ ਬਣਿਆ ਰਹੇਗਾ, 21-22 ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਅਫਸਰਾਂ ਦੇ ਨਰਮ ਰੁਖ 'ਤੇ ਭਰੋਸਾ ਕਰ ਸਕਦੇ ਹੋ, ਫਿਰ 23 ਮਾਰਚ ਆਮਦਨ ਲਈ ਦਿਨ ਚੰਗਾ, ਹਰ ਪੱਖੋਂ ਬਿਹਤਰੀ ਹੋਵੇਗੀ।

ਮਕਰ- ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ 'ਚ ਸਕਸੈੱਸ ਮਿਲੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ। ਸਾੜ੍ਹਸਤੀ ਵੀ ਕਿਸੇ ਨਾ ਕਿਸੇ ਡਿਸਟਰਬੈਂਸ ਨੂੰ ਬਣਾਈ ਰੱਖੇਗੀ, 17-18 ਮਾਰਚ ਦੋਨੋਂ ਪਤੀ-ਪਤਨੀ ਇਕ ਦੂਜੇ ਪ੍ਰਤੀ ਕੰਸੀਡ੍ਰੇਟ ਰਹਿਣਗੇ, ਅਰਥ ਦਸ਼ਾ ਚੰਗੀ, 19-20  ਪੇਟ ਡਿਸਟਰਬ ਰਹੇਗਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ ਪਰ 21-22 ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਚੰਗਾ ਨਤੀਜਾ ਦੇਵੇਗੀ, ਫਿਰ 23 ਮਾਰਚ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ।

ਕੁੰਭ- ਦੁਸ਼ਮਣਾਂ ਦੇ ਉਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਪਰ ਕੰਮਕਾਜੀ  ਦਸ਼ਾ ਸੰਤੋਖਜਨਕ, ਸੰਤਾਨ ਦਾ ਰੁਖ ਸਹਿਯੋਗੀ  ਰਹੇਗਾ, ਮਿੱਤਰ, ਸੱਜਣ-ਸਾਥੀ ਮਿਹਰਬਾਨ ਰਹਿਣਗੇ, 17-18 ਮਾਰਚ ਕਿਸੇ ਪ੍ਰਬਲ ਵਿਰੋਧੀ ਕਰਕੇ ਆਪ ਦੀਆਂ ਕੰਪਲੀਕੇਸ਼ਨਜ਼ ਵਧ ਸਕਦੀਆਂ ਹਨ, ਅਹਿਤਿਆਤ ਰੱਖੋ ਪਰ 19-20 ਵਪਾਰ ਅਤੇ ਕਮੰਕਾਜ ਦੀ ਦਸ਼ਾ ਚੰਗੀ, ਹਰ ਮਾਮਲੇ  ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ ਰਹੇਗੀ, ਫਿਰ 21-22 ਸਿਹਤ ਖਾਸ ਕਰਕੇ ਪੇਟ ਦੀ ਸੰਭਾਲ ਰੱਖੋ, ਨੁਕਸਾਨ ਦਾ ਡਰ, ਸਫਲ ਟਾਲ ਦਿਓ, 23 ਮਾਰਚ ਯਤਨ ਕਰਨ 'ਤੇ ਕੋਈ ਸਕੀਮ ਕੁਝ ਅੱਗੇ ਵਧੇਗੀ, ਧਾਰਮਿਕ ਕੰਮਾਂ 'ਚ ਰੁਚੀ।

ਮੀਨ- ਸੰਤਾਨ ਦੇ ਸਹਿਯੋਗੀ ਰੁਖ ਕਰਕੇ ਆਪ ਦੇ ਹਾਲਾਤ ਬਿਹਤਰ ਬਣੇ ਰਹਿਣਗੇ, ਸਫਲਤਾ ਸਾਥ ਦੇਵੇਗੀ ਪਰ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ, ਧਿਆਨ ਨਾਲ ਰਹੋ, 17-18 ਮਾਰਚ ਉਦੇਸ਼ ਪ੍ਰੋਗਰਾਮ ਸਿਰੇ ਚੜ੍ਹਨਗੇ, ਪਲਾਨਿੰਗ ਕੁਝ ਅੱਗੇ ਵਧੇਗੀ, 19-20 ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਨੈਗੇਟਿਵ ਫੋਰਸ ਦੀ ਘੱਟ ਕੀਮਤ ਲਗਾਓ ਪਰ 21-22 ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਸਦਭਾਓ ਬਣਿਆ ਰਹੇਗਾ, ਫਿਰ 23 ਮਾਰਚ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ ਕਿਉਂਕਿ ਸਿਤਾਰਾ ਪੇਟ ਲਈ ਕਮਜ਼ੋਰ ਹੈ।


KamalJeet Singh

Edited By KamalJeet Singh