ਅੱਜ ਹੈ ‘ਛੋਟੀ ਦੀਵਾਲੀ’, ਜਾਣੋ ਘਰ ਦੀਆਂ ਕਿਨ੍ਹਾਂ ਥਾਵਾਂ 'ਤੇ ਜਗਾਈਏ ‘ਦੀਵੇ’ ਅਤੇ ਕੀ ਹੈ ਇਸਦਾ ਮਹੱਤਵ

11/3/2021 11:18:35 AM

ਜਲੰਧਰ (ਬਿਊਰੋ) - ਧਨਤੇਰਸ ਦੇ ਦੂਜੇ ਦਿਨ ਅਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਨਰਕ ਚੌਦਸ ਮਨਾਇਆ ਜਾਂਦਾ ਹੈ। ਇਸ ਨੂੰ ਛੋਟੀ ਦੀਵਾਲੀ ਵੀ ਕਿਹਾ ਜਾਂਦਾ ਹੈ। ਇਸ ਦਿਨ ਕੁਝ ਖ਼ਾਸ ਕੰਮ ਕਰਨ ਨਾਲ ਵਿਅਕਤੀ ਨਰਕ ਜਾਣ ਤੋਂ ਬਚ ਜਾਂਦਾ ਹੈ। ਨਰਕ ਚੌਦਸ ਨੂੰ ਰੂਪ ਚੌਦਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦਿਨ ਔਰਤਾਂ ਇਸ਼ਨਾਨ ਕਰਦੀਆਂ ਹਨ ਅਤੇ ਉਬਟਨ ਲਗਾ ਕੇ ਨਹਾ ਧੋ ਕੇ ਮੇਕਅੱਪ ਕਰਦੀਆਂ ਹਨ। ਨਰਕ ਚੌਦਸ ਦੇ ਦਿਨ ਦੀਵੇ ਜਗਾਉਣ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੀਵੇ ਜਗਾਉਣ ਨਾਲ ਜੀਵਨ ਦੇ ਸਾਰੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ। ਧਰਮ ਅਤੇ ਜੋਤਿਸ਼ ਵਿੱਚ ਇਨ੍ਹਾਂ ਦੀਵਿਆਂ ਨੂੰ ਘਰ ਵਿਚ ਰੱਖਣ ਲਈ ਵਿਸ਼ੇਸ਼ ਸਥਾਨ ਦੱਸੇ ਗਏ ਹਨ। ਜੇਕਰ ਇਸ ਦਿਨ ਘਰ ਦੇ ਇਨ੍ਹਾਂ ਸਥਾਨਾਂ 'ਤੇ ਦੀਵੇ ਜਗਾਏ ਜਾਣ ਤਾਂ ਬਹੁਤ ਫ਼ਾਇਦਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਦੇ ਤਿਉਹਾਰ ’ਤੇ ਜਾਣੋ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਉਣੇ ‘ਸ਼ੁੱਭ’ ਮੰਨੇ ਜਾਂਦੇ ਨੇ ‘ਦੀਵੇ’

ਛੋਟੀ ਦੀਵਾਲੀ ਦਾ ਇਤਿਹਾਸ ਅਤੇ ਮਹੱਤਵ
ਦੀਵਾਲੀ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਅਤੇ ਕਥਾਵਾਂ ਹਨ, ਜੋ ਇਸ ਦੇ ਇਤਿਹਾਸ ਨੂੰ ਦਰਸਾਉਂਦੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਪ੍ਰਾਜਜੋਤਿਸ਼ਪੁਰ ਦੇ ਦੈਤਰਾਜ ਨਰਕਾਸੂਰ ਨੇ ਬੀਮਾਰ ਜਨਾਨੀ ਨੂੰ ਤੰਗ ਪ੍ਰੇਸ਼ਾਨ ਕੀਤਾ। ਵੱਖ-ਵੱਖ ਦੇਵਤਿਆਂ ਦੀਆਂ 16000 ਧੀਆਂ ਨੂੰ ਕੈਦ ਕਰ ਲਿਆ। ਉਸ ਨੇ ਦੇਵੀ ਅਦਿੱਤੀ ਦੇ ਸ਼ਾਨਦਾਰ ਸੋਨੇ ਦੇ ਝੁਮਕੇ ਵੀ ਖੋਹ ਲਏ। ਅਦਿੱਤੀ ਨੂੰ ਸਾਰੇ ਦੇਵੀ-ਦੇਵਤਿਆਂ ਦੀ ਮਾਂ ਮੰਨਿਆ ਜਾਂਦਾ ਸੀ। ਜਦੋਂ ਇਹ ਘਟਨਾ ਭਗਵਾਨ ਕ੍ਰਿਸ਼ਨ ਦੀ ਪਤਨੀ ਸੱਤਿਆਭਾਮਾ ਨੂੰ ਪਤਾ ਲੱਗੀ, ਉਹ ਬਹੁਤ ਗੁੱਸੇ ਹੋਈ ਅਤੇ ਬੁਰਾਈ ਨੂੰ ਖ਼ਤਮ ਕਰਨ ਲਈ ਭਗਵਾਨ ਕ੍ਰਿਸ਼ਨ ਕੋਲ ਪਹੁੰਚ ਗਈ। ਜਿਸ ਦਿਨ ਭਗਵਾਨ ਕ੍ਰਿਸ਼ਨ ਨੇ ਰਾਕਸ਼ਸ ਨੂੰ ਹਰਾਇਆ ਅਤੇ ਸਾਰੀਆਂ ਕੈਦ ਧੀਆਂ ਨੂੰ ਰਿਹਾ ਕੀਤਾ, ਉਨ੍ਹਾਂ ਨੇ ਦੇਵੀ ਅਦਿੱਤੀ ਦੇ ਕੀਮਤੀ ਝੁਮਕੇ ਵੀ ਬਰਾਮਦ ਕੀਤੇ। ਇਹ ਦਿਨ ਨੂੰ ਛੋਟੀ ਦੀਵਾਲੀ ਵਜੋਂ ਮਨਾਇਆ ਜਾਣ ਲੱਗਾ।

ਪੜ੍ਹੋ ਇਹ ਵੀ ਖ਼ਬਰ - Diwali 2021 : ਦੀਵਾਲੀ ਵਾਲੇ ਦਿਨ ਜ਼ਰੂਰ ਵਿਖਾਈ ਦੇਣ ਇਹ ਚੀਜ਼ਾਂ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’

ਇਹ ਮੰਨਿਆ ਜਾਂਦਾ ਹੈ ਕਿ ਨਰਕਾਸੂਰ ਦੀ ਮਾਂ ਭੂਦੇਵੀ ਨੇ ਐਲਾਨ ਕੀਤਾ ਸੀ ਕਿ ਉਸ ਦੇ ਬੇਟੇ ਦੀ ਮੌਤ ਦਾ ਦਿਨ ਸੋਗ ਦੀ ਬਜਾਏ ਇਕ ਜਸ਼ਨ ਹੋਣਾ ਚਾਹੀਦਾ ਹੈ। ਇਕ ਹੋਰ ਕਥਾ 'ਚ ਕਿਹਾ ਗਿਆ ਹੈ ਕਿ ਦੇਵਤਿਆਂ ਨੂੰ ਡਰ ਸੀ ਕਿ ਰਾਜਾ ਬਾਲੀ ਬਹੁਤ ਸ਼ਕਤੀਸ਼ਾਲੀ ਹੋ ਰਿਹਾ ਹੈ, ਇਸ ਲਈ ਭਗਵਾਨ ਵਿਸ਼ਨੂੰ ਖ਼ੁਦ ਇਕ ਰਿਸ਼ੀ ਦੇ ਰੂਪ 'ਚ ਉਨ੍ਹਾਂ ਦੇ ਅੱਗੇ ਗਏ ਅਤੇ ਉਨ੍ਹਾਂ ਨੂੰ ਆਪਣੇ ਰਾਜ ਉਤੇ ਤਿੰਨ ਪੈਰ ਦੀ ਜਗ੍ਹਾ ਦੇਣ ਲਈ ਕਿਹਾ। ਵਿਸ਼ਨੂੰ ਨੇ ਧਰਤੀ ਅਤੇ ਆਕਾਸ਼ ਨੂੰ ਦੋ ਕਦਮਾਂ 'ਚ ਮਾਪਿਆ ਅਤੇ ਤੀਸਰੇ ਪੜਾਅ 'ਚ ਰਾਜਾ ਬਾਲੀ ਦਾ ਸਿਰ ਮੰਗਿਆ ਅਤੇ ਇਸ ਤਰ੍ਹਾਂ ਦੇਵਤਿਆਂ ਨੇ ਰਾਜਾ ਬਾਲੀ ਦੇ ਰਾਜ ਦਾ ਅੰਤ ਕਰ ਦਿੱਤਾ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨਾਲ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਕੰਮ, ਘਰ ‘ਚ ਆਉਣਗੀਆਂ ਖ਼ੁਸ਼ੀਆਂ ਹੀ ਖ਼ੁਸ਼ੀਆਂ

ਘਰ ਦੇ ਇਨ੍ਹਾਂ ਸਥਾਨਾਂ 'ਤੇ ਦੀਵੇ ਰੱਖੋ
ਛੋਟੀ ਦੀਵਾਲੀ 'ਤੇ ਆਮ ਤੌਰ 'ਤੇ 5 ਦੀਵੇ ਜਗਾਏ ਜਾਂਦੇ ਹਨ, ਜੋ ਪੂਜਾ ਸਥਾਨ, ਰਸੋਈ, ਪੀਣ ਵਾਲੇ ਪਾਣੀ, ਪੀਪਲ ਦੇ ਦਰੱਖਤ ਅਤੇ ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖੇ ਜਾਂਦੇ ਹਨ (ਇੱਥੇ ਚਾਰ ਮੂੰਹ ਵਾਲਾ ਦੀਵਾ ਰੱਖੋ)। ਇਸ ਦਿਨ 14 ਦੀਵੇ ਜਗਾਉਣਾ ਬਹੁਤ ਸ਼ੁਭ ਹੈ ਅਤੇ ਇਸ ਨਾਲ ਜੀਵਨ ਦੇ ਦੁੱਖ-ਦਰਦ ਦੂਰ ਹੁੰਦੇ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ 14 ਦੀਵੇ ਨੂੰ ਕਿਹੜੀਆਂ ਥਾਵਾਂ 'ਤੇ ਰੱਖਣਾ ਚਾਹੀਦਾ ਹੈ।

1. ਸ਼ਾਮ ਨੂੰ ਹੀ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਦੀਵਾ ਰੱਖੋ।
2. ਕਰਜ਼ ਮੁਕਤੀ ਲਈ ਸੁੰਨਸਾਨ ਮੰਦਰ 'ਚ ਦੀਵਾ ਰੱਖੋ।
3. ਮਾਂ ਲਕਸ਼ਮੀ ਦੇ ਸਾਹਮਣੇ ਦੀਵਾ ਰੱਖੋ।
4. ਤੁਲਸੀ ਦੇ ਕੋਟ ਦੇ ਹੇਠਾਂ ਦੀਵਾ ਰੱਖੋ।
5. ਪੀਪਲ ਦੇ ਦਰੱਖਤ ਦੇ ਹੇਠਾਂ ਦੀਵਾ ਰੱਖੋ।
6. ਨੇੜੇ ਦੇ ਮੰਦਰ 'ਚ ਦੀਵਾ ਲਗਾਓ।
7. ਘਰ 'ਚ ਕੂੜਾ ਰੱਖਣ ਵਾਲੀ ਜਗ੍ਹਾ 'ਤੇ ਦੀਵਾ ਲਗਾਓ।
8. ਘਰ ਦੇ ਬਾਥਰੂਮ ’ਚ ਨਾਲੀ ਦੇ ਕੋਲ ਦੀਵਾ ਰੱਖੋ।
9: ਘਰ ਦੀ ਛੱਤ ਦੇ ਕਿਸੇ ਵੀ ਕੋਨੇ ਵਿੱਚ ਦੀਵਾ ਰੱਖੋ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ 'ਤੇ ਮਾਂ ਲਕਸ਼ਮੀ ਦੀ ‘ਤਸਵੀਰ’ ਲਿਆਉਂਦੇ ਸਮੇਂ ਰੱਖੋ ਇਨ੍ਹਾਂ ਗੱਲਾ ਦਾ ਖ਼ਾਸ ਧਿਆਨ, ਹੋਵੇਗਾ ਸ਼ੁੱਭ

10. ਰਸੋਈ 'ਚ ਦੀਵਾ ਜਗਾਓ।
11. ਘਰ ਦੀ ਮੁੱਖ ਖਿੜਕੀ ਦੇ ਕੋਲ ਦੀਵਾ ਰੱਖੋ।
12. ਘਰ ਦੀਆਂ ਪੌੜੀਆਂ 'ਤੇ ਜਾਂ ਘਰ ਦੇ ਵਿਚਕਾਰ ਬ੍ਰਹਮਾ ਸਥਾਨ 'ਤੇ ਦੀਵਾ ਰੱਖੋ।
13. ਪਾਣੀ ਪੀਣ ਦੀ ਥਾਂ 'ਤੇ ਦੀਵਾ ਜਗਾਓ।
14. ਰਾਤ ਨੂੰ ਸੌਣ ਤੋਂ ਪਹਿਲਾਂ ਦੱਖਣ ਦਿਸ਼ਾ 'ਚ ਕੂੜੇ ਦੇ ਢੇਰ ਦੇ ਕੋਲ ਸਰ੍ਹੋਂ ਦੇ ਤੇਲ ਦਾ ਦੀਵਾ ਰੱਖੋ।


rajwinder kaur

Content Editor rajwinder kaur