ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

4/1/2019 4:24:02 AM

ਮੇਖ- ਸਿਤਾਰਾ ਧਨ ਲਾਭ ਲਈ ਚੰਗਾ, ਲੋਹਾ-ਮਸ਼ੀਨਰੀ-ਲੋਹੇ ਦੇ ਕਲਪੁਰਜ਼ਿਅਾਂ, ਹਾਰਡਵੇਅਰ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਬ੍ਰਿਖ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਅਫਸਰਾਂ ਦੇ ਨਰਮ, ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਕਰਕੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ।

ਮਿਥੁਨ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਵੱਡੇ ਲੋਕਾਂ ਨਾਲ ਮੇਲ-ਜੋਲ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਕਰਕ- ਸਿਹਤ ਲਈ ਸਿਤਾਰਾ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਸਫਰ ਨਾ ਕਰੋ ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।

ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਤੇ ਅਪਰੋਚ ਰਹੇਗੀ ਪਰ ਪੈਰ ਫਿਸਲਣ ਦਾ ਡਰ।

ਕੰਨਿਆ- ਦੁਸ਼ਮਣਂ ਨੂੰ ਕਮਜ਼ੋਰ ਸਮਝ ਕੇ ਟ੍ਰੀਟ ਕਰਨ ਦੀ ਗਲਤੀ ਨਾ ਕਰੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਤੁਲਾ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਸੰਤਾਨ ਆਪ ਦੇ ਪ੍ਰਤੀ ਸਹਿਯੋਗੀ ਅਤੇ ਸੁਪੋਰਟਿਵ ਰੁਖ਼ ਰੱਖੇਗੀ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਸ਼ਚਕ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ, ਜੇ ਕੋਈ ਯਤਨ ਕਰੋਗੇ ਤਾਂ ਉਸ ਦਾ ਬਿਹਤਰ ਨਤੀਜਾ ਮਿਲੇਗਾ, ਕੰਮਕਾਜੀ ਫਰੰਟ ’ਤੇ ਸਥਿਤੀ ਬਿਹਤਰ।

ਧਨ- ਵੱਡੇ ਲੋਕ ਸਹਿਯੋਗ ਤਾਂ ਦੇ ਸਕਦੇ ਹਨ ਤਾਂ ਵੀ ਆਪ ਨੂੰ ਉਨ੍ਹਾਂ ਦਾ ਪਿੱਛਾ ਜ਼ਰੂਰ ਕਰਨਾ ਪਵੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ, ਆਪਣੇ ’ਤੇ ਕਾਬੂ ਰੱਖੋ।

ਮਕਰ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਸਟੀਲ ਫਰਨੀਚਰ, ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮਨ ਕੁਝ ਟੈਂਸ, ਅਸ਼ਾਂਤ, ਡਾਵਾਂਡੋਲ, ਡਿਸਟਰਬ ਜਿਹਾ ਰਹੇਗਾ, ਸਫ਼ਰ ਵੀ ਲੱਗ ਸਕਦਾ ਹੈ।

ਮੀਨ- ਸਿਤਾਰਾ ਕਿਉਂਕਿ ਕੰਪਲੀਕੇਸ਼ਨਜ਼ ਵਾਲਾ ਹੈ, ਇਸ ਲਈ ਬਗੈਰ ਪਲਾਨਿੰਗ ਦੇ ਕੋਈ ਕੰਮ ਹੱਥ ’ਚ ਨਾ ਲਓ, ਦੂਜਿਅਾਂ ਦੇ ਝਾਂਸੇ ’ਚ ਵੀ ਨਾ ਫਸੋ।


Bharat Thapa

Edited By Bharat Thapa