ਵੀਰਵਾਰ ਨੂੰ ਕੇਸਰ ਦਾ ਪ੍ਰਯੋਗ ਦੇਵੇਗਾ ਰਾਜਯੋਗ

6/18/2020 10:58:03 AM

ਮੁੰਬਈ (ਬਿਊਰੋ) — ਦੇਵ ਗੁਰੂ ਬ੍ਰਹਿਸਪਤੀ ਦੇ ਪਿਆਰੇ ਵਾਰ ਵੀਰਵਾਰ ਨੂੰ ਧਨ, ਪੁੱਤਰ, ਮਨਚਾਹਿਆ ਜੀਵਨਸਾਥੀ ਅਤੇ ਵਿੱਦਿਆ ਪ੍ਰਾਪਤੀ ਦਾ ਦਿਨ ਮੰਨਦੇ ਹਨ। ਇਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਵਰਤ, ਉਪਾਅ, ਦਾਨ ਅਤੇ ਖਾਸ ਪੂਜਾ ਕਰਦੇ ਹਨ। ਇਸ ਦਿਨ ਇੱਕ ਖਾਸ ਜੜ੍ਹੀ-ਬੂਟੀ, ਜਿਸ ਦਾ ਨਾਮ 'ਕੇਸਰ' ਹੈ, ਉਸ ਦੇ ਪ੍ਰਯੋਗ ਨਾਲ ਬਹੁਤ ਸਾਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਵੀਰਵਾਰ ਦੇ ਦਿਨ ਸਵੇਰੇ ਨਹਾਉਣ ਵਾਲੀ ਬਾਲਟੀ 'ਚ ਥੋੜ੍ਹੀ ਜਿਹੀ ਹਲਦੀ ਪਾ ਕੇ ਇਸ਼ਨਾਨ ਕਰੋ, ਕੇਸਰ ਦਾ ਟਿੱਕਾ ਲਾਓ। ਲਲਾਟ 'ਤੇ ਸ਼ੁੱਧ ਕੇਸਰ ਦਾ ਟਿੱਕਾ ਲਾਉਣਾ ਸ਼ੁੱਭਤਾ ਦਾ ਪ੍ਰਤੀਕ ਹੈ। ਇਸ ਨਾਲ ਆਰਥਿਕ ਪੱਖ ਵੀ ਮਜ਼ਬੂਤ ਹੁੰਦਾ ਹੈ। ਇਸ ਤੋਂ ਬਾਅਦ ਘਰ ਦੇ ਮੰਦਰ 'ਚ ਅਤੇ ਕੇਲੇ ਦੇ ਰੁੱਖ਼ ਕੋਲ ਬੈਠ ਕੇ ਧੂਫ-ਦੀਵੇ ਨਾਲ ਪੂਜਾ ਕਰੋ। 'ਓਮ ਨਮੋ ਭਗਵਤੇ ਵਾਸੂਦੇਵਾਏ' ਮੰਤਰ ਦਾ ਜਾਪ ਕਰੋ। ਭਗਵਾਨ ਵਿਸ਼ਨੂੰ ਸਾਹਮਣੇ ਸ਼ੁੱਧ ਦੇਸੀ ਘਿਉ ਦਾ ਦੀਵਾ ਜਗਾਓ। ਇਹ ਉਪਾਅ ਦੇਵੇਗਾ ਰਾਜਯੋਗ।

— ਮੇਨ ਗੇਟ 'ਤੇ ਹੀ ਨਕਾਰਾਤਮਕਤਾ ਨੂੰ ਰੋਕਣ ਲਈ ਕੇਸਰ ਨਾਲ ਸਵਾਸਤਿਕ ਬਣਾਓ, ਘਰ 'ਚ ਖੁਸ਼ਹਾਲੀ ਆਵੇਗੀ।
— ਆਪਣੀ ਵਿਆਹੁਤਾ ਬੇਟੀ ਨੂੰ ਸਮੇਂ-ਸਮੇਂ 'ਤੇ ਕੇਸਰ ਤੋਹਫ਼ੇ ਦੇ ਰੂਪ 'ਚ ਦੇਣ ਨਾਲ ਉਸ ਦੀ ਜ਼ਿੰਦਗੀ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।
— ਲਕਸ਼ਮੀ ਪੂਜਾ ਤੋਂ ਪਹਿਲਾ ਮਿੱਠੇ ਦਹੀਂ 'ਚ ਕੇਸਰ ਮਿਲਾ ਕੇ ਖਾਣ ਨਾਲ ਲਾਭ ਪ੍ਰਾਪਤ ਹੁੰਦਾ ਹੈ।
— ਕੁੰਡਲੀ 'ਚ ਬ੍ਰਹਿਸਪਤੀ ਅਸ਼ੁੱਭ ਚੱਲ ਰਿਹਾ ਹੋਵੇ ਤਾਂ ਹਰ ਰੋਜ਼ਾਨਾ ਨਿਯਮ ਅਨੁਸਾਰ ਕੇਸਰ ਦਾ ਤਿਲਕ ਲਾਓ।
— ਦੁੱਧ 'ਚ ਕੇਸਰ ਮਿਲਾ ਕੇ ਪੀਣ ਨਾਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।
— ਛੋਲਿਆ ਦੀ ਦਾਲ ਅਤੇ ਕੇਸਰ ਸ਼੍ਰੀ ਹਰੀ ਵਿਸ਼ਣੂ ਦੇ ਮੰਦਰ ਅਤੇ ਕੇਲੇ ਦੇ ਦਰੱਖ਼ਤ 'ਤੇ ਬ੍ਰਹਸਪਤੀ ਨੂੰ ਰੱਖ ਆਓ। ਧਿਆਨ ਰਹੇ ਕਿ ਪਿੱਛੇ ਮੁੜ ਕੇ ਨਾ ਦੇਖੋ। ਇਸ ਉਪਾਅ ਨਾਲ ਬੁਰੀ ਕਿਸਮਤ ਦਾ ਨਾਸ਼ ਹੁੰਦਾ ਹੈ।


sunita

Content Editor sunita