ਵੀਰਵਾਰ ਵਾਲੇ ਦਿਨ ਭੁੱਲ ਕੇ ਵੀ ਕਦੇ ਨਾ ਕਰੋ ਇਹ ਕੰਮ, ਹੋ ਸਕਦੀਆਂ ਨੇ ਕਈ ਪਰੇਸ਼ਾਨੀਆਂ

5/27/2021 11:10:50 AM

ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਵੀਰਵਾਰ ਭਗਵਾਨ ਬ੍ਰਹਿਸਪਤੀ ਦੇਵ ਅਤੇ ਜਗਤ ਦੇ ਪਾਲਣ ਹਾਰ ਸ਼੍ਰੀ ਹਰਿ ਵਿਸ਼ਣੂ ਜੀ ਦਾ ਦਿਨ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਕ੍ਰਿਪਾ ਨਾਲ ਧਨ 'ਚ ਵਾਧਾ, ਪੁੱਤਰ ਪ੍ਰਾਪਤੀ ਅਤੇ ਸਿੱਖਿਆ ਪ੍ਰਾਪਤੀ ਹੁੰਦੀ ਹੈ। ਪੀਲਾ ਰੰਗ ਅਤੇ ਪੀਲੀਆਂ ਵਸਤੂਆਂ ਇਨ੍ਹਾਂ ਨੂੰ ਬਹੁਤ ਪਿਆਰੀਆਂ ਹਨ। ਇਨ੍ਹਾਂ ਦੀ ਪੂਜਾ ਕੇਲੇ ਦੇ ਰੁੱਖ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਵੀਰਵਾਰ ਵਾਲੇ ਦਿਨ ਇਨ੍ਹਾਂ ਦਾ ਵਰਤ ਰੱਖਣ ਨਾਲ ਹਰ ਇੱਛਾ ਪੂਰੀ ਹੁੰਦੀ ਹੈ। ਇਸ ਦਿਨ ਪੀਲੇ ਕੱਪੜੇ ਪਾ ਕੇ ਇਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ ਪਰ ਜੋ ਲੋਕ ਅਜਿਹਾ ਨਹੀਂ ਕਰ ਸਕਦੇ ਉਹ ਜੇਕਰ ਕੁਝ ਵਿਸ਼ੇਸ਼ ਨਿਯਮਾਂ ਦਾ ਪਾਲਣ ਕਰਨ ਤਾਂ ਭਗਵਾਨ ਦੀ ਕ੍ਰਿਪਾ ਨੂੰ ਪ੍ਰਾਪਤ ਕਰ ਸਕਦੇ ਹਨ। 

ਨਾ ਕਰੋ ਇਹ ਕੰਮ

ਵਾਲ ਨਾ ਧੋਵੋ ਅਤੇ ਨਹੂੰ ਨਾ ਕੱਟੋ
ਵੀਰਵਾਰ ਵਾਲੇ ਦਿਨ ਖ਼ਾਸ ਕਰਕੇ ਮਹਿਲਾਵਾਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਅਤੇ ਨਾ ਹੀ ਨਹੂੰ ਕੱਟਣੇ ਚਾਹੀਦੇ ਹਨ। ਮੰਨਿਆ ਜਾਂਦਾ ਹੈ ਕਿ ਕੁੰਡਲੀ ਵਿੱਚ ਬ੍ਰਹਿਸਪਤੀ ਪਤੀ ਅਤੇ ਚੰਗੀ ਕਿਸਮਤ ਦਾ ਕਾਰਕ ਹੁੰਦਾ ਹੈ ਅਤੇ ਨਾਲ ਹੀ ਔਲਾਦ ਦਾ ਵੀ ਕਾਰਕ ਹੁੰਦਾ ਹੈ। ਸਿਰ ਧੋਣ ਨਾਲ ਔਲਾਦ ਅਤੇ ਵਿਆਹੁਤਾ ਜ਼ਿੰਦਗੀ 'ਤੇ ਅਸਰ ਪੈਂਦਾ ਹੈ। ਇਸ ਲਈ ਇਹ ਕੰਮ ਇਸ ਦਿਨ ਨਹੀਂ ਕਰਨੇ ਚਾਹੀਦੇ, ਜਿਸ ਨਾਲ ਤੁਹਾਡੇ ਜਿੰਦਗੀ ’ਚ ਸਮੱਸਿਆਵਾਂ ਆ ਸਕਦੀਆਂ ਹਨ।

ਕੱਪੜੇ ਨਹੀਂ ਧੋਣੇ ਚਾਹੀਦੇ
ਇਸ ਦਿਨ ਘਰ 'ਚ ਕੱਪੜੇ ਨਹੀਂ ਧੋਣੇ ਚਾਹੀਦੇ। ਅਜਿਹਾ ਕਰਨ ਨਾਲ ਬ੍ਰਹਿਸਪਤੀ ਦੇ ਸ਼ੁੱਭ ਪ੍ਰਭਾਅ ਵਿਚ ਕਮੀ ਆਉਂਦੀ ਹੈ, ਜਿਸ ਦੇ ਨਾਲ ਵਿਅਕਤੀ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਦਿਨ ਨਹਾਉਂਦੇ ਸਮੇਂ ਸਾਬਣ ਦਾ ਇਸਤੇਮਾਲ ਨਾ ਕਰੋ
ਜੇਕਰ ਕੁੰਡਲੀ ਵਿਚ ਬ੍ਰਹਿਸਪਤੀ ਗ੍ਰਹਿ ਮਜ਼ਬੂਤ ਹੋਵੇ ਤਾਂ ਜ਼ਿੰਦਗੀ ਵਿਚ ਸਫਲਤਾ ਅਤੇ ਉੱਨਤੀ ਦੇ ਰਸਤੇ ਆਸਾਨੀ ਨਾਲ ਖੁੱਲ੍ਹ ਜਾਂਦੇ ਹਨ ਪਰ ਇੱਥੇ ਗ੍ਰਹਿ ਜੇਕਰ ਕਮਜ਼ੋਰ ਹੋਣ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਦਿਨ ਨਹਾਉਂਦੇ ਸਮੇਂ ਸਾਬਣ ਦਾ ਇਸਤੇਮਾਲ ਨਾ ਕਰੋ।

ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਇਕੱਠੀ ਕਰੋ
ਵੀਰਵਾਰ ਦੇ ਦਿਨ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਇਕੱਠੇ ਕੀਤੀ ਜਾਵੇ ਤਾਂ ਦੁੱਗਣਾ ਫਲ ਮਿਲਦਾ ਹੈ। ਜੇਕਰ ਪਤੀ-ਪਤਨੀ ਇਕੱਠੇ ਪੂਜਾ ਕਰਨ ਤਾਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਵੀ ਖੁਸ਼ਹਾਲੀ ਆਉਂਦੀ ਹੈ।


rajwinder kaur

Content Editor rajwinder kaur