ਬਿਸਤਰ ''ਤੇ ਬੈਠ ਕੇ ਖਾਣਾ ਖਾਣ ਵਾਲੇ ਹੋ ਜਾਣ ਸਾਵਧਾਨ! ਘਰ ਆ ਸਕਦੀ ਹੈ ਕੰਗਾਲੀ ਅਤੇ ਬੀਮਾਰੀਆਂ

5/31/2026 8:44:25 AM

ਵੈੱਬ ਡੈਸਕ - ਅੱਜ ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਆਧੁਨਿਕ ਜੀਵਨ ਸ਼ੈਲੀ 'ਚ ਅਸੀਂ ਅਕਸਰ ਆਪਣੀ ਸਹੂਲਤ ਨੂੰ ਪਹਿਲ ਦਿੰਦੇ ਹਾਂ। ਦਫ਼ਤਰ ਤੋਂ ਥੱਕ ਕੇ ਆਉਣ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਬਿਸਤਰ 'ਤੇ ਬੈਠ ਕੇ ਟੀਵੀ ਜਾਂ ਮੋਬਾਈਲ ਦੇਖਦੇ ਹੋਏ ਖਾਣਾ ਖਾਣਾ ਹੁਣ ਇਕ ਆਮ ਰੁਝਾਨ ਬਣ ਗਿਆ ਹੈ, ਪਰ ਤੁਹਾਡੀ ਇਹ ਇਕ ਛੋਟੀ ਜਿਹੀ ਲਾਪਰਵਾਹੀ ਜੀਵਨ 'ਚ ਵੱਡੀ ਮੁਸੀਬਤ ਲਿਆ ਸਕਦੀ ਹੈ।

ਸ਼ਾਸਤਰਾਂ ਅਨੁਸਾਰ ਅੰਨ ਦਾ ਅਪਮਾਨ
ਸਾਡੇ ਘਰ ਦੇ ਬਜ਼ੁਰਗ ਹਮੇਸ਼ਾ ਕਹਿੰਦੇ ਹਨ ਕਿ ਖਾਣਾ ਜ਼ਮੀਨ 'ਤੇ ਬੈਠ ਕੇ ਹੀ ਖਾਣਾ ਚਾਹੀਦਾ ਹੈ। ਸ਼ਾਸਤਰਾਂ ਅਨੁਸਾਰ ਜਿਸ ਜਗ੍ਹਾ ਅਸੀਂ ਸੌਂਦੇ ਹਾਂ, ਉੱਥੇ ਬੈਠ ਕੇ ਖਾਣਾ ਖਾਣਾ ਬਹੁਤ ਗਲਤ ਮੰਨਿਆ ਗਿਆ ਹੈ ਕਿਉਂਕਿ ਇਸ ਨਾਲ ਅੰਨ ਦਾ ਅਪਮਾਨ ਹੁੰਦਾ ਹੈ। ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ, ਜਿਸ ਕਾਰਨ ਘਰ 'ਚ ਪੈਸੇ ਦੀ ਤੰਗੀ ਅਤੇ ਕੰਗਾਲੀ ਆਉਣ ਲੱਗਦੀ ਹੈ।

ਸਿਹਤ 'ਤੇ ਪੈਂਦਾ ਹੈ ਬੁਰਾ ਅਸਰ
ਬਿਸਤਰ 'ਤੇ ਬੈਠ ਕੇ ਭੋਜਨ ਕਰਨ ਨਾਲ ਨਾ ਸਿਰਫ਼ ਆਰਥਿਕ ਨੁਕਸਾਨ ਹੁੰਦਾ ਹੈ, ਸਗੋਂ ਇਹ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੈ। ਵਾਸਤੂ ਮਾਹਿਰਾਂ ਅਨੁਸਾਰ ਇਸ ਨਾਲ ਵਿਅਕਤੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।

ਗ੍ਰਹਿਆਂ ਦੀ ਸਥਿਤੀ ਹੁੰਦੀ ਹੈ ਕਮਜ਼ੋਰ
ਜੋਤਿਸ਼ ਸ਼ਾਸਤਰ ਅਨੁਸਾਰ ਬਿਸਤਰ 'ਤੇ ਖਾਣਾ ਖਾਣ ਨਾਲ ਕੁੰਡਲੀ 'ਚ ਚੰਦਰਮਾ ਅਤੇ ਸ਼ੁੱਕਰ ਗ੍ਰਹਿ ਕਮਜ਼ੋਰ ਹੋਣ ਲੱਗਦੇ ਹਨ। ਇਸ ਦੇ ਨਤੀਜੇ ਵਜੋਂ ਜੀਵਨ 'ਚ ਸੁੱਖ-ਸਹੂਲਤਾਂ ਦੀ ਕਮੀ ਆਉਂਦੀ ਹੈ ਅਤੇ ਵਿਅਕਤੀ ਦੀ ਲਵ ਲਾਈਫ (ਪ੍ਰੇਮ ਜੀਵਨ) 'ਚ ਵੀ ਤਣਾਅ ਪੈਦਾ ਹੁੰਦਾ ਹੈ।

ਖਾਣਾ ਖਾਂਦੇ ਸਮੇਂ ਦਿਸ਼ਾਵਾਂ ਦਾ ਰੱਖੋ ਖਾਸ ਧਿਆਨ
ਵਾਸਤੂ ਵਿਗਿਆਨ ਅਨੁਸਾਰ ਸਹੀ ਦਿਸ਼ਾ 'ਚ ਬੈਠ ਕੇ ਖਾਣਾ ਖਾਣ ਨਾਲ ਕਈ ਲਾਭ ਮਿਲਦੇ ਹਨ :-

ਪੂਰਬ ਦਿਸ਼ਾ
- ਇਸ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਖਾਣ ਨਾਲ ਬੀਮਾਰੀਆਂ ਖਤਮ ਹੁੰਦੀਆਂ ਹਨ ਅਤੇ ਉਮਰ ਲੰਬੀ ਹੁੰਦੀ ਹੈ।

ਉੱਤਰ ਦਿਸ਼ਾ
- ਇਹ ਦੇਵੀ-ਦੇਵਤਿਆਂ ਦੀ ਪਸੰਦੀਦਾ ਦਿਸ਼ਾ ਹੈ, ਜੋ ਧਨ 'ਚ ਵਾਧਾ ਕਰਦੀ ਹੈ। ਵਿਦਿਆਰਥੀਆਂ ਅਤੇ ਘਰ ਦੇ ਮੁਖੀਆਂ ਨੂੰ ਇਸੇ ਦਿਸ਼ਾ 'ਚ ਮੂੰਹ ਕਰਕੇ ਭੋਜਨ ਕਰਨਾ ਚਾਹੀਦਾ ਹੈ।

ਪੱਛਮ ਦਿਸ਼ਾ
- ਬੀਮਾਰ ਵਿਅਕਤੀਆਂ, ਵਪਾਰੀਆਂ ਅਤੇ ਨੌਕਰੀਪੇਸ਼ਾ ਲੋਕਾਂ ਲਈ ਇਹ ਦਿਸ਼ਾ ਉੱਤਮ ਹੈ।

ਦੱਖਣ ਦਿਸ਼ਾ
- ਇਸ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਖਾਣ ਨਾਲ ਲਕਸ਼ਮੀ ਜੀ ਰੁੱਸ ਜਾਂਦੇ ਹਨ।

ਇਸ ਲਈ ਜੇਕਰ ਤੁਸੀਂ ਵੀ ਬਿਸਤਰ 'ਤੇ ਬੈਠ ਕੇ ਖਾਣਾ ਖਾਂਦੇ ਹੋ, ਤਾਂ ਆਪਣੀ ਇਸ ਆਦਤ ਨੂੰ ਅੱਜ ਹੀ ਬਦਲੋ ਤਾਂ ਜੋ ਤੁਹਾਡੇ ਘਰ 'ਚ ਖੁਸ਼ਹਾਲੀ ਅਤੇ ਸਿਹਤ ਬਣੀ ਰਹੇ।


Sunaina

Content Editor Sunaina