ਜੇਕਰ ਤੁਹਾਨੂੰ ਵੀ ਆਉਂਦਾ ਹੈ ਬਹੁਤ ਗੁੱਸਾ ਤਾਂ ਮਹਾਤਮਾ ਬੁੱਧ ਦੀ ਇਹ ਕਥਾ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ
3/6/2022 4:08:01 PM
ਨਵੀਂ ਦਿੱਲੀ - ਭਗਵਾਨ ਬੁੱਧ ਇੱਕ ਪਿੰਡ ਵਿੱਚ ਉਪਦੇਸ਼ ਦੇ ਰਹੇ ਸਨ। ਉਨ੍ਹਾਂ ਕਿਹਾ, ''ਧਰਤੀ ਮਾਂ ਵਾਂਗ ਸਹਿਣਸ਼ੀਲ ਅਤੇ ਮੁਆਫ਼ ਕਰਨ ਵਾਲਾ ਹੋਣਾ ਚਾਹੀਦਾ ਹੈ। ਗੁੱਸਾ ਇੱਕ ਅਜਿਹੀ ਅੱਗ ਹੈ ਜਿਸ ਵਿੱਚ ਗੁੱਸਾ ਕਰਨ ਵਾਲਾ ਦੂਸਰਿਆਂ ਨੂੰ ਵੀ ਸਾੜਦਾ ਹੈ ਅਤੇ ਆਪਣੇ ਆਪ ਨੂੰ ਵੀ ਸਾੜਦਾ ਹੈ।
ਕਥਾ ਦਰਮਿਆਨ ਵਿਚ ਹਰ ਕੋਈ ਭਗਵਾਨ ਬੁੱਧ ਦੇ ਸ਼ਬਦਾਂ ਨੂੰ ਸ਼ਾਂਤੀ ਨਾਲ ਸੁਣ ਰਿਹਾ ਸੀ, ਪਰ ਇਕ ਵਿਅਕਤੀ ਅਜਿਹਾ ਵੀ ਸੀ ਜੋ ਸੁਭਾਅ ਤੋਂ ਬਹੁਤ ਗੁੱਸੇ ਵਾਲਾ ਸੀ, ਜਿਸ ਨੂੰ ਇਹ ਸਭ ਕੁਝ ਬੇਤੁਕਾ ਲੱਗ ਰਿਹਾ ਸੀ।
ਉਹ ਇਕਦਮ ਗੁੱਸੇ ਵਿਚ ਕਹਿਣ ਲੱਗਾ, "ਤੂੰ ਤਾਂ ਪਾਖੰਡੀ ਏਂ, ਲੋਕਾਂ ਨੂੰ ਭੰਬਲਭੂਸੇ ਵਿਚ ਪਾ ਰਿਹਾ ਏਂ, ਤੇਰੇ ਇਨ੍ਹਾਂ ਬੋਲਾਂ ਦਾ ਅੱਜ ਦੇ ਜ਼ਮਾਨੇ ਵਿਚ ਕੋਈ ਫਰਕ ਨਹੀਂ ਪੈਂਦਾ।"
ਇਹ ਵੀ ਪੜ੍ਹੋ : Vastu Shastra : ਬਣਨਗੇ ਵਿਗੜੇ ਕੰਮ ਜੇਕਰ ਤਵੇ 'ਤੇ ਰੋਟੀ ਬਣਾਉਣ ਤੋਂ ਪਹਿਲਾਂ ਕਰੋਗੇ ਇਹ ਕੰਮ
ਅਜਿਹੇ ਕਈ ਕਠੋਰ ਸ਼ਬਦ ਸੁਣ ਕੇ ਵੀ ਬੁੱਧ ਸ਼ਾਂਤ ਰਹੇ। ਇਹ ਦੇਖ ਕੇ ਉਹ ਵਿਅਕਤੀ ਹੋਰ ਵੀ ਗੁੱਸੇ 'ਚ ਆ ਗਿਆ ਅਤੇ ਉਹ ਬੁੱਧ ਦੇ ਮੂੰਹ 'ਤੇ ਥੁੱਕ ਕੇ ਉੱਥੋਂ ਚਲਾ ਗਿਆ।
ਅਗਲੇ ਦਿਨ ਜਦੋਂ ਉਸ ਵਿਅਕਤੀ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਹ ਪਛਤਾਵੇ ਦੀ ਅੱਗ ਵਿੱਚ ਸੜਨ ਲੱਗਾ। ਉਸ ਆਦਮੀ ਨੇ ਲੋਕਾਂ ਨੂੰ ਬੁੱਧ ਬਾਰੇ ਪੁੱਛਿਆ ਅਤੇ ਲੱਭਦਾ-ਲੱਭਦਾ ਉਸ ਥਾਂ ਪਹੁੰਚ ਗਿਆ ਜਿੱਥੇ ਉਹ ਪ੍ਰਵਚਨ ਦੇ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਉਸ ਵਿਅਕਤੀ ਨੇ ਕਿਹਾ, “ਮੈਨੂੰ ਮੁਆਫ਼ ਕਰਨਾ, ਪ੍ਰਭੂ।
ਭਗਵਾਨ ਬੁੱਧ ਨੇ ਪੁੱਛਿਆ, “ਭਾਈ ਤੂੰ ਕੌਣ ਹੈਂ? ਤੁਸੀਂ ਮੁਆਫ਼ੀ ਕਿਉਂ ਮੰਗ ਰਹੇ ਹੋ?" ਉਸਨੇ ਕਿਹਾ, "ਕੀ ਤੁਸੀਂ ਭੁੱਲ ਗਏ ਹੋ? ਮੈਂ ਉਹ ਹਾਂ ਜਿਸਨੇ ਕੱਲ੍ਹ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ। ਮੈਂ ਸ਼ਰਮਿੰਦਾ ਹਾਂ ਮੈਂ ਆਪਣੇ ਦੁਸ਼ਟ ਚਾਲ-ਚਲਣ ਲਈ ਮੁਆਫ਼ੀ ਮੰਗਣ ਲਈ ਆਇਆ ਹਾਂ।"
ਭਗਵਾਨ ਬੁੱਧ ਨੇ ਪਿਆਰ ਨਾਲ ਕਿਹਾ, “ਲੰਘ ਚੁੱਕਾ ਕੱਲ੍ਹ ਮੈਂ ਉਥੋਂ ਹੀ ਛੱਡ ਆਇਆ ਸੀ ਅਤੇ ਤੁਸੀਂ ਅਜੇ ਵੀ ਉੱਥੇ ਹੀ ਫਸੇ ਹੋਏ ਹੋ। ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ, ਤੂੰ ਪਛਤਾਇਆ ਹੈ, ਤੂੰ ਪਵਿੱਤਰ ਹੋ ਗਿਆ ਹੈ, ਹੁਣ ਤੁਸੀਂ ਅੱਜ ਵਿਚ ਪ੍ਰਵੇਸ਼ ਕਰੋ। ਕੱਲ੍ਹ ਦੇ ਕਾਰਨ ਅੱਜ ਨੂੰ ਖ਼ਰਾਬ ਨਾ ਕਰੋ।
ਉਸ ਦਿਨ ਤੋਂ ਉਸ ਵਿਅਕਤੀ ਵਿਚ ਤਬਦੀਲੀ ਆਈ ਅਤੇ ਉਸ ਦੇ ਜੀਵਨ ਵਿਚ ਸੱਚ, ਪਿਆਰ ਅਤੇ ਦਇਆ ਦੀ ਧਾਰਾ ਵਹਿਣ ਲੱਗੀ।
ਇਹ ਵੀ ਪੜ੍ਹੋ : Vastu Tips:ਜੇਕਰ ਖ਼ੁਸ਼ਹਾਲੀ ਤੇ ਬਰਕਤ ਚਾਹੁੰਦੇ ਹੋ ਤਾਂ ਇਨ੍ਹਾਂ 'ਚੋਂ ਕੋਈ ਇਕ ਚੀਜ਼ ਘਰ ਜ਼ਰੂਰ ਲਿਆਓ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।