ਮਾਂ ਲਕਸ਼ਮੀ ਜੀ ਦੀ ਕਿਰਪਾ ਪਾਉਣ ਲਈ ਕਰੋ ਇਹ ਖ਼ਾਸ ਉਪਾਅ, ਚਮਕ ਜਾਵੇਗੀ ਤੁਹਾਡੀ ਕਿਸਮਤ

7/28/2023 4:55:04 AM

ਜਲੰਧਰ (ਬਿਊਰੋ)- ਹਿੰਦੂ ਧਰਮ ਵਿਚ ਲਕਸ਼ਮੀ ਮਾਤਾ ਜੀ ਦੀ ਪੂਜਾ ਧਨ ਦੀ ਦੇਵੀ ਦੇ ਰੂਪ 'ਚ ਕੀਤੀ ਜਾਂਦੀ ਹੈ। ਜੀਵਨ 'ਚ ਹਰ ਕੋਈ ਧਨਵਾਨ ਬਨਣਾ ਚਾਹੁੰਦਾ ਹੈ। ਬਹੁਤ ਘੱਟ ਲੋਕ ਅਜਿਹੇ ਹਨ, ਜਿਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੁੰਦਾ ਹੈ। ਕੁਝ ਅਜਿਹੇ ਲੋਕ ਵੀ ਹਨ, ਜੋ ਲੱਖਾਂ ਹੰਭਲੀਆਂ ਦੇ ਬਾਵਜੂਦ ਧਨਵਾਨ ਜਾਂ ਅਮੀਰ ਨਹੀਂ ਬਣ ਪਾਉਂਦੇ। ਸ਼ੁੱਕਰਵਾਰ ਦਾ ਦਿਨ ਮਾਤਾ ਲਕਸ਼ਮੀ ਲਈ ਖ਼ਾਸ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਜੇਕਰ ਇਸ ਦਿਨ ਕੋਈ ਵਿਅਕਤੀ ਮਾਤਾ ਲਕਸ਼ਮੀ ਦੀ ਪੂਜਾ ਸ਼ਰਧਾ ਅਤੇ ਵਿਧੀ ਵਿਧਾਨ ਨਾਲ ਕਰੇ, ਤਾਂ ਉਸ 'ਤੇ ਮਾਂ ਲਕਸ਼ਮੀ ਦੀ ਕ੍ਰਿਪਾ ਜ਼ਰੂਰ ਵਰ੍ਹਦੀ ਹੈ। ਉਸ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਰਹਿੰਦੀ। ਸ਼ੁੱਕਰਵਾਰ ਵਾਲੇ ਦਿਨ ਜੇਕਰ ਤੁਸੀਂ ਕੁਝ ਉਪਾਅ ਕਰਦੇ ਹੋ ਤਾਂ ਤੁਹਾਡੀ ਕਿਸਮਤ ਦੀ ਤੀਜੋਰੀ ਖੁੱਲ੍ਹ ਸਕਦੀ ਹੈ....

ਸ਼ੁੱਕਰਵਾਰ ਨੂੰ ਕਰੋ ਇਹ ਉਪਾਅ

. ਸ਼ੁੱਕਰਵਾਰ ਦੇ ਦਿਨ ਬ੍ਰਹਮਾ ਮਹੂਰਤ ’ਚ ਉੱਠ ਕੇ ਇਸ਼ਨਾਨ ਕਰੋ। ਇਸ ਤੋਂ ਬਾਅਦ ਮਾਂ ਲਕਸ਼ਮੀ ਤੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰੋ। ਸ਼ੁੱਧ ਘਿਓ ਦਾ ਦੀਵਾ ਜਗਾ ਕੇ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।

. ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖ਼ਤ ’ਤੇ ਸਰ੍ਹੋਂ ਦੇ ਤੇਲ ’ਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ ਪੰਜ ਮੇਵਿਆਂ ਦੀ ਮਠਿਆਈ ਚੜ੍ਹਾਓ ਤੇ ਬਾਅਦ ’ਚ ਇਸ ਪ੍ਰਸਾਦ ਨੂੰ ਗ਼ਰੀਬਾਂ ’ਚ ਵੰਡ ਦਿਓ।

. ਇਸ ਦਿਨ ਗ਼ਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

. ਮਾਤਾ ਲਕਸ਼ਮੀ ਜੀ ਦੀ ਪੂਜਾ ਕਰਨ ਤੋਂ ਬਾਅਦ ਸ਼ੰਖ ’ਚ ਪਾਣੀ ਭਰ ਕੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨ ਨਾਲ ਮਾਂ ਜਲਦੀ ਖ਼ੁਸ਼ ਹੁੰਦੀ ਹੈ।

. ਲਕਸ਼ਮੀ ਸ਼੍ਰੀ ਯੰਤਰ ਦਾ ਅਭਿਸ਼ੇਕ ਗਾਂ ਦੇ ਦੁੱਧ ਨਾਲ ਕਰੋ। ਇਸ ਤੋਂ ਬਾਅਦ ਉਸ ਪਾਣੀ ਨੂੰ ਪੂਰੇ ਘਰ ’ਚ ਛਿੜਕ ਦਿਓ। ਇਸ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ।


rajwinder kaur

Content Editor rajwinder kaur