ਸਾਵਧਾਨ! ਸ਼ਾਮ ਵੇਲੇ ਕੀਤੀ ਇਹ ਇਕ ਗਲਤੀ ਕਰ ਸਕਦੀ ਹੈ ਕੰਗਾਲ, ਭੁੱਲ ਕੇ ਵੀ ਨਾ ਕਰੋ ਇਹ 5 ਕੰਮ
3/26/2026 11:05:31 AM
ਨਵੀਂ ਦਿੱਲੀ - ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ 'ਚ ਸੂਰਜ ਡੁੱਬਣ ਯਾਨੀ ਸ਼ਾਮ ਦੇ ਸਮੇਂ ਨੂੰ ਬਹੁਤ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਸਮੇਂ ਨੂੰ 'ਸੰਧਿਆਕਾਲ' ਕਿਹਾ ਜਾਂਦਾ ਹੈ, ਜਦੋਂ ਦਿਨ ਅਤੇ ਰਾਤ ਦਾ ਮੇਲ ਹੁੰਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਸਮੇਂ ਮਾਤਾ ਲਕਸ਼ਮੀ ਧਰਤੀ 'ਤੇ ਵਿਚਰਦੀ ਹੈ ਅਤੇ ਭਗਤਾਂ ਦੇ ਘਰਾਂ 'ਚ ਪ੍ਰਵੇਸ਼ ਕਰਦੀ ਹੈ। ਅਜਿਹੇ 'ਚ ਸਾਡੀਆਂ ਕੁਝ ਛੋਟੀਆਂ ਗਲਤੀਆਂ ਮਾਂ ਲਕਸ਼ਮੀ ਨੂੰ ਨਾਰਾਜ਼ ਕਰ ਸਕਦੀਆਂ ਹਨ, ਜਿਸ ਨਾਲ ਘਰ 'ਚ ਆਰਥਿਕ ਤੰਗੀ ਆ ਸਕਦੀ ਹੈ।
ਆਓ ਜਾਣਦੇ ਹਾਂ ਉਹ ਕਿਹੜੇ 5 ਕੰਮ ਹਨ ਜੋ ਸ਼ਾਮ ਦੇ ਸਮੇਂ ਕਰਨ ਤੋਂ ਬਚਣਾ ਚਾਹੀਦਾ ਹੈ :-
ਘਰ 'ਚ ਝਾੜੂ-ਪੋਛਾ ਲਗਾਉਣਾ
ਵਾਸਤੂ ਸ਼ਾਸਤਰ ਅਨੁਸਾਰ, ਸੂਰਜ ਡੁੱਬਣ ਵੇਲੇ ਜਾਂ ਉਸ ਤੋਂ ਬਾਅਦ ਘਰ 'ਚ ਝਾੜੂ ਲਗਾਉਣਾ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਝਾੜੂ 'ਚ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਸ਼ਾਮ ਨੂੰ ਸਫਾਈ ਕਰਨ ਨਾਲ ਤੁਸੀਂ ਘਰ ਦੀ ਬਰਕਤ ਨੂੰ ਬਾਹਰ ਕੱਢ ਦਿੰਦੇ ਹੋ। ਇਸ ਨਾਲ ਨਕਾਰਾਤਮਕ ਊਰਜਾ ਵਧਦੀ ਹੈ ਅਤੇ ਧਨ ਦਾ ਆਗਮਨ ਰੁਕ ਜਾਂਦਾ ਹੈ।
ਸ਼ਾਮ ਦੇ ਸਮੇਂ ਸੌਣਾ
ਸ਼ਾਸਤਰਾਂ 'ਚ ਸੂਰਜ ਡੁੱਬਣ ਸਮੇਂ ਸੌਣ ਦੀ ਸਖ਼ਤ ਮਨਾਹੀ ਹੈ। ਜੇਕਰ ਕੋਈ ਵਿਅਕਤੀ ਬਿਮਾਰ ਜਾਂ ਬਜ਼ੁਰਗ ਨਹੀਂ ਹੈ, ਤਾਂ ਉਸ ਨੂੰ ਇਸ ਸਮੇਂ ਨਹੀਂ ਸੌਣਾ ਚਾਹੀਦਾ। ਇਹ ਸਮਾਂ ਪੂਜਾ-ਪਾਠ ਅਤੇ ਧਿਆਨ ਦਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਜੋ ਲੋਕ ਇਸ ਸਮੇਂ ਸੌਂਦੇ ਹਨ, ਉਹ ਆਲਸ ਦਾ ਸ਼ਿਕਾਰ ਹੁੰਦੇ ਹਨ ਅਤੇ ਮਾਂ ਲਕਸ਼ਮੀ ਅਜਿਹੇ ਘਰ 'ਚ ਕਦੇ ਨਹੀਂ ਠਹਿਰਦੀ।
ਮੁੱਖ ਦਰਵਾਜ਼ੇ 'ਤੇ ਹਨੇਰਾ ਰੱਖਣਾ
ਸ਼ਾਮ ਹੁੰਦੇ ਹੀ ਘਰ ਦੇ ਮੁੱਖ ਦਰਵਾਜ਼ੇ ਅਤੇ ਵਿਹੜੇ 'ਚ ਰੋਸ਼ਨੀ ਕਰ ਦੇਣੀ ਚਾਹੀਦੀ ਹੈ। ਹਨੇਰਾ ਘਰ 'ਚ ਨਕਾਰਾਤਮਕਤਾ ਅਤੇ ਦਰਿੱਦਰਤਾ ਨੂੰ ਸੱਦਾ ਦਿੰਦਾ ਹੈ। ਮੁੱਖ ਦਰਵਾਜ਼ਾ ਲਕਸ਼ਮੀ ਜੀ ਦੇ ਆਗਮਨ ਦਾ ਮਾਰਗ ਹੈ, ਇਸ ਲਈ ਸੰਧਿਆਕਾਲ 'ਚ ਉੱਥੇ ਦੀਵਾ ਜਗਾਉਣਾ ਜਾਂ ਲਾਈਟ ਜਗਾਉਣਾ ਬਹੁਤ ਜ਼ਰੂਰੀ ਹੈ।
ਉਧਾਰ ਲੈਣ-ਦੇਣ ਤੋਂ ਬਚੋ
ਸ਼ਾਮ ਦੇ ਸਮੇਂ ਨਾ ਤਾਂ ਕਿਸੇ ਨੂੰ ਪੈਸਾ ਉਧਾਰ ਦੇਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਤੋਂ ਲੈਣਾ ਚਾਹੀਦਾ ਹੈ। ਮਾਨਤਾਵਾਂ ਅਨੁਸਾਰ, ਸੂਰਜ ਡੁੱਬਣ ਵੇਲੇ ਧਨ ਦਾ ਲੈਣ-ਦੇਣ ਕਰਨ ਨਾਲ ਘਰ ਦੀ ਲਕਸ਼ਮੀ ਦੂਜੇ ਕੋਲ ਚਲੀ ਜਾਂਦੀ ਹੈ ਅਤੇ ਵਿਅਕਤੀ ਕਰਜ਼ੇ ਦੇ ਜਾਲ 'ਚ ਫਸ ਸਕਦਾ ਹੈ।
ਵਾਲ ਅਤੇ ਨਹੁੰ ਕੱਟਣਾ
ਸ਼ਾਮ ਦੇ ਸਮੇਂ ਜਾਂ ਰਾਤ ਨੂੰ ਨਹੁੰ ਕੱਟਣਾ, ਵਾਲ ਕੱਟਣਾ ਜਾਂ ਸ਼ੇਵਿੰਗ ਕਰਨਾ ਵਰਜਿਤ ਮੰਨਿਆ ਗਿਆ ਹੈ। ਵਾਸਤੂ ਅਨੁਸਾਰ ਇਹ ਅਸ਼ੁਭ ਹੈ ਅਤੇ ਸਿਹਤ 'ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਬੀਮਾਰੀਆਂ ਵਧਦੀਆਂ ਹਨ।
ਨੋਟ - ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
