ਬੁਰਾ ਪ੍ਰਭਾਵ ਪਾਉਂਦੀਆਂ ਹਨ ਇਹ ਆਵਾਜ਼ਾਂ, ਤੁਰੰਤ ਨਾ ਬਦਲੀਆਂ ਤਾਂ ਨਕਾਰਾਤਮਕਤਾ ਨਾਲ ਭਰ ਜਾਵੇਗਾ ਘਰ

10/23/2023 11:53:37 AM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਰੱਖੀ ਹਰ ਚੀਜ਼ ਦਾ ਅਸਰ ਪਰਿਵਾਰ ਦੇ ਮੈਂਬਰਾਂ 'ਤੇ ਪੈਂਦਾ ਹੈ। ਇਨ੍ਹਾਂ ਚੀਜ਼ਾਂ ਦੀ ਆਪਣੀ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਹੁੰਦੀ ਹੈ ਜੋ ਮੈਂਬਰਾਂ ਦੀ ਤਰੱਕੀ ਅਤੇ ਘਰ ਦੇ ਮਾਹੌਲ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਘਰ 'ਚ ਗੂੰਜਦੀ ਆਵਾਜ਼ ਵੀ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਹਰ ਘਰ ਵਿੱਚ ਮੋਬਾਈਲ ਫੋਨ, ਦਰਵਾਜ਼ੇ ਦੀਆਂ ਘੰਟੀਆਂ, ਘੜੀਆਂ ਅਤੇ ਹੋਰ ਸ਼ੋਰ ਪੈਦਾ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਹਨ।

ਇਨ੍ਹਾਂ ਆਵਾਜ਼ਾਂ ਦਾ ਘਰ ਦੇ ਮਾਹੌਲ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਕੁਝ ਆਵਾਜ਼ਾਂ ਘਰ ਦੇ ਮਾਹੌਲ ਨੂੰ ਪ੍ਰਭਾਵਤ ਕਰਦੀਆਂ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਆਵਾਜ਼ਾਂ ਹਨ ਜੋ ਘਰ ਦੇ ਵਾਤਾਵਰਣ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ।\

ਇਹ ਵੀ ਪੜ੍ਹੋ :   Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ

ਮੋਬਾਈਲ ਵਿੱਚ ਉੱਚੀ ਰਿੰਗਟੋਨ

ਵਾਸਤੂ ਸ਼ਾਸਤਰ ਅਨੁਸਾਰ, ਕੁਝ ਲੋਕ ਆਪਣੇ ਘਰ ਵਿੱਚ ਕਠੋਰ(ਕਰਕਸ਼) ਰਿੰਗਟੋਨ ਲਗਾਉਂਦੇ ਹਨ, ਪਰ ਇਹ ਆਵਾਜ਼ ਘਰ ਵਿੱਚ ਨਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਵਧਾਉਂਦੀ ਹੈ। ਘਰ ਵਿਚ ਇਸ ਤਰ੍ਹਾਂ ਦੇ ਰੌਲੇ-ਰੱਪੇ ਕਾਰਨ ਮੈਂਬਰਾਂ ਵਿਚ ਝਗੜਾ ਹੁੰਦਾ ਹੈ ਅਤੇ ਲੜਾਈ-ਝਗੜੇ ਵਧਣ ਲੱਗਦੇ ਹਨ।

ਦਰਵਾਜ਼ੇ ਦੀ ਘੰਟੀ ਦੀ ਆਵਾਜ਼ 

ਘਰ ਵਿੱਚ ਅਜਿਹੀ ਡੋਰ ਬੈੱਲ ਨਹੀਂ ਲਗਾਉਣੀ ਚਾਹੀਦੀ ਜਿਸ ਦੀ ਆਵਾਜ਼ ਕੰਨਾਂ ਨੂੰ ਚੰਗੀ ਨਾ ਲੱਗੇ। ਅਜਿਹੀ ਆਵਾਜ਼ ਘਰ ਵਿੱਚ ਨਕਾਰਾਤਮਕਤਾ ਨੂੰ ਵਧਾ ਦਿੰਦੀ ਹੈ। ਘਰ 'ਚ ਇਸ ਤਰ੍ਹਾਂ ਦੀ ਡੋਰ ਬੈੱਲ ਲਗਾਉਣ ਨਾਲ ਨਕਾਰਾਤਮਕ ਊਰਜਾ ਵਧਣ ਲੱਗਦੀ ਹੈ।

ਇਹ ਵੀ ਪੜ੍ਹੋ :  ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

ਦਰਵਾਜ਼ੇ ਅਤੇ ਖਿੜਕੀ ਦੀ ਆਵਾਜ਼

ਕਈ ਵਾਰ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰਦੇ ਸਮੇਂ ਵੀ ਖੜਕਦੀ ਜਾਂ ਅਜੀਬ ਆਵਾਜ਼ ਸੁਣਾਈ ਦਿੰਦੀ ਹੈ। ਵਾਸਤੂ ਮਾਨਤਾਵਾਂ ਅਨੁਸਾਰ, ਅਜਿਹੀਆਂ ਆਵਾਜ਼ਾਂ ਘਰ ਵਿੱਚ ਵਾਸਤੂ ਨੁਕਸ ਪੈਦਾ ਕਰਦੀਆਂ ਹਨ ਅਤੇ ਦੁੱਖ ਅਤੇ ਮੁਸੀਬਤ ਦਾ ਕਾਰਨ ਬਣਦੀਆਂ ਹਨ। ਇਸ ਲਈ ਘਰ 'ਚ ਇਸ ਤਰ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਾ ਕਰੋ।

ਇਨ੍ਹਾਂ ਗੱਲਾਂ ਨਾਲ ਵੀ ਵਧੇਗੀ ਨਕਾਰਾਤਮਕਤਾ

ਬੰਦ ਹੋਈ ਘੜੀ

ਇਸ ਤੋਂ ਇਲਾਵਾ ਘਰ ਦੇ ਦਰਵਾਜ਼ੇ ਦੇ ਉੱਪਰ ਲੱਗੀ ਘੜੀ ਵੀ ਚੰਗੀ ਨਹੀਂ ਮੰਨੀ ਜਾਂਦੀ। ਜਦੋਂ ਕੋਈ ਵਿਅਕਤੀ ਇਸ ਘੜੀ ਦੇ ਹੇਠਾਂ ਤੋਂ ਲੰਘਦਾ ਹੈ, ਤਾਂ ਇਸ ਦਾ ਉਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਘਰ 'ਚ ਟੁੱਟੀ ਜਾਂ ਰੁਕੀ ਹੋਈ ਘੜੀ ਵੀ ਨਹੀਂ ਰੱਖਣੀ ਚਾਹੀਦੀ। ਇਹ ਘਰ ਵਿੱਚ ਨਕਾਰਾਤਮਕਤਾ ਨੂੰ ਦਰਸਾਉਂਦਾ ਹੈ।

ਘਰ ਨੂੰ ਗੰਦਾ ਨਾ ਰੱਖੋ

ਜੇਕਰ ਘਰ ਗੰਦਾ ਹੈ ਅਤੇ ਰੋਜ਼ਾਨਾ ਸਫਾਈ ਨਾ ਕੀਤੀ ਜਾਵੇ ਤਾਂ ਵੀ ਨਕਾਰਾਤਮਕ ਊਰਜਾ ਵਧਦੀ ਹੈ। ਇਸ ਲਈ ਘਰ ਨੂੰ ਹਮੇਸ਼ਾ ਸਾਫ ਰੱਖੋ।

ਘਰ ਵਿੱਚ ਹਨੇਰਾ ਨਹੀਂ ਹੋਣਾ ਚਾਹੀਦਾ

ਘਰ ਵਿੱਚ ਹਨੇਰਾ ਹੋਣਾ ਵੀ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਹਨੇਰਾ ਹੋਣ ਨਾਲ ਵੀ ਘਰ ਵਿਚ ਨਕਰਾਤਮਕਤਾ ਵਧਦੀ ਹੈ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor Harinder Kaur