ਅੰਕ ਜੋਤਿਸ਼ : ਮੂਲਾਂਕ 1, 4 ਅਤੇ 9 ਵਾਲੇ ਲੋਕਾਂ 'ਤੇ ਹੁੰਦੀ ਹੈ ਮਾਂ ਕਾਲੀ ਦੀ ਅਪਾਰ ਕਿਰਪਾ, ਜਾਣੋ ਵਜ੍ਹਾ

4/18/2026 8:48:08 AM

ਵੈੱਬ ਡੈਸਕ - ਅੰਕ ਜੋਤਿਸ਼ ਦੇ ਅਨੁਸਾਰ, ਹਰ ਇਕ ਮੂਲਾਂਕ ਦਾ ਆਪਣਾ ਸੁਆਮੀ ਗ੍ਰਹਿ ਅਤੇ ਆਪਣਾ ਇਸ਼ਟ ਦੇਵੀ ਜਾਂ ਦੇਵਤਾ ਹੁੰਦਾ ਹੈ ਪਰ ਕੁਝ ਮੂਲਾਂਕ ਅਜਿਹੇ ਹਨ, ਜਿਨ੍ਹਾਂ 'ਤੇ ਮਾਤਾ ਕਾਲੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਮਾਤਾ ਕਾਲੀ ਨੂੰ ਪ੍ਰਚੰਡ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਗੱਲ 1, 4 ਅਤੇ 9 ਮੂਲਾਂਕ ਦੀ ਆਉਂਦੀ ਹੈ, ਤਾਂ ਇਹ ਮਾਂ ਕਾਲੀ ਦੀ ਉਸ ਊਰਜਾ ਨਾਲ ਜੁੜਦਾ ਹੈ ਜੋ ਵਿਨਾਸ਼ ਦੇ ਜ਼ਰੀਏ ਸਿਰਜਣ ਕਰਦੀ ਹੈ। ਇਨ੍ਹਾਂ ਮੂਲਾਂਕਾਂ ਵਾਲੇ ਲੋਕਾਂ ਦੀ ਭੀੜ 'ਚ ਇਕ ਵੱਖਰੀ ਪਛਾਣ ਹੁੰਦੀ ਹੈ ਅਤੇ ਉਨ੍ਹਾਂ ਨੂੰ ਦਿੱਬ ਊਰਜਾ ਨਾਲ ਵੀ ਜੋੜਿਆ ਜਾਂਦਾ ਹੈ।

ਸਰੋਤਾਂ ਦੇ ਅਨੁਸਾਰ, ਇਨ੍ਹਾਂ ਮੂਲਾਂਕਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:-

ਮੂਲਾਂਕ 1 (ਜਨਮ ਤਾਰੀਖ 1, 10, 19 ਜਾਂ 28)

ਇਸ ਮੂਲਾਂਕ ਦਾ ਸੁਆਮੀ ਸੂਰਜ ਹੈ, ਜੋ ਪ੍ਰਕਾਸ਼ ਅਤੇ ਲੀਡਰਸ਼ਿਪ ਦਾ ਪ੍ਰਤੀਕ ਹੈ। ਮਾਂ ਕਾਲੀ ਦੀ ਊਰਜਾ ਇਨ੍ਹਾਂ ਲੋਕਾਂ ਨੂੰ ਉਹ ਤੇਜ਼ ਦਿੰਦੀ ਹੈ ਜਿਸ ਨਾਲ ਇਹ ਅਧਰਮ ਅਤੇ ਗਲਤ ਦੇ ਖਿਲਾਫ ਖੜ੍ਹੇ ਹੋ ਸਕਣ। ਇਹ ਲੋਕ ਬਹੁਤ ਸਾਹਸੀ ਅਤੇ ਨਿਡਰ ਹੁੰਦੇ ਹਨ ਅਤੇ ਆਪਣੀ ਹਾਰ ਨੂੰ ਵੀ ਸਫਲਤਾ 'ਚ ਬਦਲਣ ਦਾ ਜਜ਼ਬਾ ਰੱਖਦੇ ਹਨ।

ਮੂਲਾਂਕ 4 (ਜਨਮ ਤਾਰੀਖ 4, 13, 22 ਜਾਂ 31)

ਇਸ ਮੂਲਾਂਕ ਦਾ ਸੁਆਮੀ ਰਾਹੁ ਹੈ, ਜਿਸ ਨੂੰ ਕ੍ਰਾਂਤੀਕਾਰੀ ਗ੍ਰਹਿ ਮੰਨਿਆ ਜਾਂਦਾ ਹੈ। ਮਾਂ ਕਾਲੀ ਰਾਹੁ ਦੇ ਦੋਸ਼ਾਂ ਨੂੰ ਕੰਟਰੋਲ ਕਰਦੀ ਹੈ ਅਤੇ ਉਸ ਦੀ ਊਰਜਾ ਨੂੰ ਸਹੀ ਦਿਸ਼ਾ ਦਿੰਦੀ ਹੈ। ਇਹ ਲੋਕ ਮਾਤਾ ਕਾਲੀ ਵਾਂਗ ਹੀ ਬਹਾਦਰ ਹੁੰਦੇ ਹਨ ਅਤੇ ਕਿਸੇ ਦਾ ਵੀ ਝੂਠ ਬੜੀ ਆਸਾਨੀ ਨਾਲ ਫੜ ਲੈਂਦੇ ਹਨ। ਮੁਸ਼ਕਿਲਾਂ 'ਚ ਨਾ ਘਬਰਾਉਣਾ ਇਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ।

ਮੂਲਾਂਕ 9 (ਜਨਮ ਤਾਰੀਖ 9, 18 ਜਾਂ 27)

ਇਸ ਮੂਲਾਂਕ ਦਾ ਸੁਆਮੀ ਮੰਗਲ ਹੈ, ਜੋ ਯੁੱਧ ਅਤੇ ਸਾਹਸ ਦਾ ਦੇਵਤਾ ਹੈ। ਮਾਂ ਕਾਲੀ ਨੂੰ ਮੰਗਲ ਦੀ ਅਧਿਸ਼ਠਾਤਰੀ ਦੇਵੀ ਮੰਨਿਆ ਜਾਂਦਾ ਹੈ। ਅਚਾਨਕ ਆਉਣ ਵਾਲੇ ਸੰਕਟਾਂ ਨਾਲ ਲੜਨ ਦੀ ਤਾਕਤ ਇਨ੍ਹਾਂ ਨੂੰ ਕਾਲੀ ਦੀ ਊਰਜਾ ਤੋਂ ਹੀ ਮਿਲਦੀ ਹੈ। ਇਹ ਲੋਕ ਕਿਸੇ ਦੀ ਮਦਦ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਹਰ ਕੰਮ ਨੂੰ ਪੂਰਾ ਕਰਨ 'ਚ ਹਮੇਸ਼ਾ ਅੱਗੇ ਰਹਿੰਦੇ ਹਨ।


Sunaina

Content Editor Sunaina