ਘਰ ਦੀ ਇਸ ਦਿਸ਼ਾ 'ਚ ਨਹੀਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ, ਬਣ ਸਕਦੀਆਂ ਹਨ ਮੁਸੀਬਤਾਂ ਦਾ ਕਾਰਨ
4/8/2022 3:08:29 PM
ਨਵੀਂ ਦਿੱਲੀ - ਕਈ ਲੋਕ ਵਾਸਤੂ ਸ਼ਾਸਤਰ ਨੂੰ ਧਿਆਨ ਵਿਚ ਰੱਖ ਕੇ ਘਰ ਬਣਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਖੁਸ਼ਹਾਲੀ, ਬਰਕਤ, ਸੁੱਖ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਘਰ ਦੀ ਦੱਖਣ ਦਿਸ਼ਾ ਯਮ ਦੇਵਤਾ ਅਤੇ ਪੂਰਵਜਾਂ ਦਾ ਮੰਨਿਆ ਜਾਂਦਾ ਹੈ। ਅਜਿਹੇ 'ਚ ਕੁਝ ਚੀਜ਼ਾਂ ਨੂੰ ਇਸ ਦਿਸ਼ਾ 'ਚ ਰੱਖਣ ਅਤੇ ਬਣਾਉਣ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਪਿਤ੍ਰੁ ਦੋਸ਼ ਦੇ ਕਾਰਨ ਘਰ ਦੇ ਮੈਂਬਰਾਂ ਦੇ ਨਾਲ ਰਿਸ਼ਤਿਆਂ ਵਿੱਚ ਤਣਾਅ ਵਧ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵਾਸਤੂ 'ਚ ਵਿਸ਼ਵਾਸ ਰੱਖਦੇ ਹੋ ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੂੰ ਘਰ ਦੀ ਦੱਖਣ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Navratri 2022: ਨਰਾਤਿਆਂ ਦੇ ਸੱਤਵੇਂ ਦਿਨ ਕਰੋ ਸਪਤਮ ਰੂਪ ਮੈਯਾ ਕਾਲਰਾਤ੍ਰੀ ਦੀ ਪੂਜਾ
ਪੂਜਾ ਦਾ ਘਰ
ਹਰ ਕੋਈ ਘਰ ਵਿੱਚ ਪੂਜਾ ਸਥਾਨ ਜ਼ਰੂਰ ਬਣਾਉਂਦਾ ਹੈ। ਪਰ ਘਰ ਦਾ ਮੰਦਰ ਕਦੇ ਵੀ ਦੱਖਣ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ। ਇਸ ਨਾਲ ਤੁਹਾਡੀ ਕੀਤੀ ਪੂਜਾ ਦਾ ਪੂਰਾ ਫਲ ਨਹੀਂ ਮਿਲਦਾ। ਮੰਦਰ ਬਣਾਉਣ ਜਾਂ ਰੱਖਣ ਲਈ ਘਰ ਦੀ ਉੱਤਰ-ਪੂਰਬ ਦਿਸ਼ਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ।
ਬੈੱਡਰੂਮ
ਬੈੱਡਰੂਮ ਕਦੇ ਵੀ ਘਰ ਦੀ ਦੱਖਣ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ। ਇੰਨਾ ਹੀ ਨਹੀਂ ਬੈੱਡਰੂਮ ਵਿਚ ਬੈੱਡ ਨੂੰ ਵੀ ਇਸ ਦਿਸ਼ਾ 'ਚ ਰੱਖਣ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਵਿਆਹੁਤਾ ਜੀਵਨ ਵਿੱਚ ਖਟਾਸ ਅਤੇ ਝਗੜੇ ਦੀ ਸਥਿਤੀ ਬਣ ਸਕਦੀ ਹੈ। ਪਤੀ-ਪਤਨੀ ਦੇ ਰਿਸ਼ਤਿਆਂ ਦੇ ਵਿਗੜ ਜਾਣ ਨਾਲ ਵਿਅਕਤੀ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਨਰਾਤਿਆਂ 'ਚ 9 ਦਿਨਾਂ ਤੱਕ ਕਰੋ ਇਹ ਵਾਸਤੂ ਉਪਾਅ, ਖ਼ੁਸ਼ੀਆਂ ਅਤੇ ਧਨ ਨਾਲ ਭਰ ਜਾਵੇਗਾ ਘਰ
ਰਸੋਈ
ਵਾਸਤੂ ਅਨੁਸਾਰ ਰਸੋਈ ਨੂੰ ਕਦੇ ਵੀ ਦੱਖਣ ਦਿਸ਼ਾ ਵੱਲ ਨਹੀਂ ਬਣਾਉਣਾ ਚਾਹੀਦਾ। ਇਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਨਾਲ ਹੀ, ਘਰ ਵਿੱਚ ਨਕਾਰਾਤਮਕਤਾ ਹਾਵੀ ਹੋਣ ਕਾਰਨ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਤੁਲਸੀ ਦਾ ਪੌਦਾ
ਵਾਸਤੂ ਅਨੁਸਾਰ ਇੱਥੇ ਤੁਲਸੀ ਦਾ ਪੌਦਾ ਲਗਾਉਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਘਰ ਦੀ ਦੱਖਣ ਦਿਸ਼ਾ ਪੁਰਖਿਆਂ ਦੀ ਹੈ। ਇਸ ਦਿਸ਼ਾ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਝੱਲਣਾ ਪੈ ਸਕਦਾ ਹੈ।
ਜੁੱਤੀ
ਜੇਕਰ ਤੁਸੀਂ ਘਰ ਦੀ ਦੱਖਣ ਦਿਸ਼ਾ 'ਚ ਜੁੱਤੀਆਂ ਅਤੇ ਚੱਪਲਾਂ ਰੱਖਦੇ ਹੋ ਤਾਂ ਆਪਣੀ ਇਸ ਆਦਤ ਨੂੰ ਸੁਧਾਰ ਲਓ। ਇਹ ਦਿਸ਼ਾ ਪੂਰਵਜਾਂ ਦੀ ਹੋਣ ਕਾਰਨ ਜੁੱਤੀਆਂ-ਚੱਪਲਾਂ ਅਤੇ ਜੁੱਤੀਆਂ ਦੀ ਰੈਕ ਰੱਖਣ ਨਾਲ ਪਿਤ੍ਰੁ ਦੋਸ਼ ਹੋ ਸਕਦਾ ਹੈ। ਇਸ ਕਾਰਨ ਘਰ 'ਚ ਹਫੜਾ-ਦਫੜੀ ਦਾ ਮਾਹੌਲ ਬਣ ਸਕਦਾ ਹੈ।
ਇਹ ਵੀ ਪੜ੍ਹੋ : Vastu Tips : ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣਗੀਆਂ Main Entrance 'ਤੇ ਲਗਾਈਆਂ ਇਹ ਚੀਜ਼ਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।